ਕੋਰੋਨਾ ਦਾ ਏਅਰਲਾਈਨਜ਼ ਕੰਪਨੀਆਂ ''ਤੇ ਬੁਰਾ ਅਸਰ, ਕਿਰਾਇਆਂ ''ਚ ਭਾਰੀ ਕਮੀ

03/18/2020 9:36:55 AM

ਚੰਡੀਗੜ੍ਹ (ਲਲਨ) : ਡੋਮੈਸਟਿਕ ਫਲਾਈਟ ਦੇ ਕਿਰਾਏ 'ਚ ਤੁਸੀਂ ਵਿਦੇਸ਼ ਦੀ ਯਾਤਰਾ ਕਰ ਸਕਦੇ ਹੋ। ਹੈਰਾਨ ਨਾ ਹੋਵੋ, ਇਹ ਸਿਰਫ ਕੋਰੋਨਾ ਵਾਇਰਸ ਦਾ ਅਸਰ ਹੈ ਕਿ ਮੁਸਾਫਰਾਂ ਦੀ ਗਿਣਤੀ 'ਚ ਇੰਨੀ ਕਮੀ ਹੋ ਗਈ ਹੈ ਕਿ ਦੁਬਈ, ਸ਼ਾਰਜਾਹ ਅਤੇ ਥਾਈਲੈਂਡ ਦਾ ਕਿਰਾਇਆ ਇੰਨਾ ਘੱਟ ਹੋ ਗਿਆ ਹੈ ਕਿ ਤੁਸੀਂ 12 ਤੋਂ 14 ਹਜ਼ਾਰ ਰੁਪਏ ਤੱਕ ਸਫਰ ਕਰ ਸਕਦੇ ਹੋ। ਜੇਕਰ ਕੋਰੋਨਾ ਵਾਇਰਸ 'ਤੇ ਕੰਟਰੋਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ 'ਚ ਏਅਰਲਾਈਨ ਕੰਪਨੀਆਂ ਦਾ ਮੰਦਾ ਹਾਲ ਹੋ ਸਕਦਾ ਹੈ। ਕਈ ਏਅਰਲਾਈਨਜ਼ ਕੰਪਨੀਆਂ ਨੇ ਫਲਾਈਟਾਂ ਦੇ ਸ਼ੈਡਿਊਲ 'ਚ ਵੀ ਤਬਦੀਲੀ ਕਰ ਦਿੱਤੀ ਹੈ। ਡੋਮੈਸਟਿਕ ਫਲਾਈਟ ਤੋਂ ਦਿੱਲੀ ਜਾਂ ਮੁੰਬਈ ਜਾਣਾ ਚਾਹੁੰਦੇ ਹੋ ਤਾਂ ਜਿਨ੍ਹਾਂ ਕਿਰਾਇਆ ਵੰਦੇ ਭਾਰਤ ਟਰੇਨ 'ਚ ਲੱਗਦਾ ਹੈ ਉਸਨੂੰ ਸਿਰਫ 2 ਫ਼ੀਸਦੀ ਜ਼ਿਆਦਾ ਕਿਰਾਏ 'ਚ ਫਲਾਈਟ 'ਚ ਸਫਰ ਕਰ ਸਕਦੇ ਹੋ। ਟਰੇਨਾਂ 'ਚ ਸਫਰ ਕਰਨ ਵਾਲੇ ਮੁਸਾਫਰਾਂ ਦੀ ਗਿਣਤੀ 'ਚ ਵੀ 25 ਤੋਂ 30 ਫ਼ੀਸਦੀ ਕਮੀ ਆਈ ਹੈ।  

ਇਹ ਵੀ ਪੜ੍ਹੋ : 'ਕੋਰੋਨਾ ਵਾਇਰਸ' ਸਰੀਰ ਨੂੰ ਕਿਵੇਂ ਕਰਦਾ ਹੈ ਤਬਾਹ, ਕਿਨ੍ਹਾਂ ਨੂੰ ਸਭ ਤੋਂ ਵੱਧ ਖਤਰਾ

PunjabKesari
ਦੁਬਈ ਅਤੇ ਸ਼ਾਰਜਾਹ ਦਾ ਕਿਰਾਇਆ ਸਿਰਫ 15 ਹਜ਼ਾਰ ਤੱਕ
ਚੰਡੀਗੜ੍ਹ ਵਲੋਂ ਦੁਬਈ ਅਤੇ ਸ਼ਾਰਜਾਹ ਜਾਣ ਲਈ ਪਹਿਲਾਂ ਪੈਸੇਂਜਰ ਨੂੰ 35 ਵਲੋਂ 40 ਹਜ਼ਾਰ ਰੁਪਏ ਫੇਇਰ  ਦੇ ਰੂਪ ਵਿੱਚ ਦੇਣ ਪੈਂਦੇ ਸਨ ਪਰ ਕੋਰੋਨਾ ਵਾਇਰਸ ਦੇ ਕਾਰਨ ਲੋਕਾਂ ਨੇ ਵਿਦੇਸ਼ ਜਾਣਾ ਬੰਦ ਕਰ ਦਿੱਤਾ ਹੈ।  ਅਜਿਹੇ ਵਿੱਚ ਕਿਰਾਏ ਵਿੱਚ ਕਾਫ਼ੀ ਗਿਰਾਵਟ ਆਈ ਹੈ । ਚੰਡੀਗੜ੍ਹ ਵਲੋਂ ਦੁਬਈ ਦਾ ਕਿਰਾਇਆ ਸਿਰਫ 14500 ਰੁਪਏ ਹੈ। ਸ਼ਾਰਜਾਹ ਦੀ ਫਲਾਇਟ ਦਾ ਕਿਰਾਇਆਸਿਰਫ 10 ਹਦਡਾਰ ਰੁਪਏ ਹੈ। ਕਈ ਏਅਰਲਾਈਨ ਕਪੰਨੀਆਂ ਨੇ ਅੰਤਰਰਾਸ਼ਟਰੀ ਉਡਾਣਾਂ ਦੇ ਦਿਨ ਘੱਟ ਕਰ ਦਿੱਤੇ ਹਨ।

ਇਹ ਵੀ ਪੜ੍ਹੋ : ਮੰਤਰੀ ਮੰਡਲ ਦੀ ਐਡਵਾਈਜ਼ਰੀ : ਕੈਮਿਸਟਾਂ ਤੇ ਕਰਿਆਨੇ ਦੀਆਂ ਦੁਕਾਨਾਂ ਰਹਿਣਗੀਆਂ ਖੁੱਲ੍ਹੀਆਂ

ਚੰਡੀਗੜ੍ਹ-ਮੁੰਬਈ ਦਾ ਸਫਰ ਸਿਰਫ 4500 ਰੁਪਏ 'ਚ
ਕੋਰੋਨਾ ਵਾਇਰਸ ਦਾ ਅਸਰ ਸਿਰਫ ਇੰਟਰਨੈਸ਼ਨਲ ਉਡਾਨਾਂ 'ਤੇ ਹੀ ਨਹੀਂ ਪੈ ਰਿਹਾ ਹੈ ਸਗੋਂ ਘਰੇਲੂ ਉਡਾਨਾਂ ਦੇ ਕਿਰਾਏ 'ਚ ਵੀ 65 ਫ਼ੀਸਦੀ ਦੀ ਗਿਰਾਵਟ ਆਈ ਹੈ। ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਚੰਡੀਗੜ੍ਹ ਤੋਂ ਦੁਬਈ ਦਾ ਟਿਕਟ ਸਿਰਫ 4500 ਰੁਪਏ ਦਾ ਸੀ। ਇਕ ਮਹੀਨਾ ਪਹਿਲਾਂ ਫੇਅਰ 16 ਤੋਂ 18 ਹਜ਼ਾਰ ਦੇ ਵਿਚਕਾਰ ਸੀ। ਚੰਡੀਗੜ੍ਹ-ਦਿੱਲੀ ਦੇ 'ਚ ਫਲਾਈਟ ਦਾ ਕਿਰਾਇਆ ਸਿਰਫ 1200 ਰੁਪਏ ਹੈ ਜਦੋਂ ਕਿ ਇਹ ਕਿਰਾਇਆ 6 ਤੋਂ 8 ਹਜ਼ਾਰ ਰੁਪਏ ਦੇ ਵਿਚਕਾਰ ਹੁੰਦਾ ਸੀ। ਇਨੀਂ ਦਿਨੀਂ ਵੰਦੇ ਭਾਰਤ ਟਰੇਨ ਦਾ ਬਨਾਰਸ ਤੋਂ ਦਿੱਲੀ ਦਾ ਕਿਰਾਇਆ 3500 ਰੁਪਏ ਹੈ।  

ਇਹ ਵੀ ਪੜ੍ਹੋ : ਪੱਛਮੀ ਬੰਗਾਲ 'ਚ ਕੋਰੋਨਾ ਦਾ ਪਹਿਲਾ ਮਾਮਲਾ, UK ਤੋਂ ਪਰਤਿਆ ਹੈ ਵਿਦਿਆਰਥੀ
ਕਈ ਦੇਸ਼ਾਂ ਦਾ ਟੂਰਿਸਟ ਵੀਜ਼ਾ ਹੋਇਆ ਬੰਦ
ਕੋਰੋਨਾ ਵਾਇਰਸ ਕਾਰਨ ਕਈ ਦੇਸ਼ਾਂ ਨੇ ਟੂਰਿਸਟ ਵੀਜ਼ਾ ਅਤੇ ਹੋਰ ਵੀਜ਼ਾ ਦੇਣ 'ਤੇ ਰੋਕ ਲਾ ਦਿੱਤੀ ਹੈ। ਜਾਣਕਾਰੀ ਅਨੁਸਾਰ ਮੰਗਲਵਾਰ ਤੋਂ ਥਾਈਲੈਂਡ, ਦੁਬਈ ਅਤੇ ਸਿੰਗਾਪੁਰ ਦਾ ਟੂਰਿਸਟ ਵੀਜ਼ਾ ਮਿਲਣਾ ਬੰਦ ਹੋ ਗਿਆ ਹੈ। ਅਜਿਹੇ 'ਚ ਟੂਰ-ਟਰੈਵਲ ਏਜੰਸੀਆਂ ਦਾ ਵੀ ਮੰਦਾ ਹਾਲ ਹੈ। ਹੁਣ ਸਿਰਫ 45 ਫ਼ੀਸਦੀ ਹੀ ਕੰਮ ਰਹਿ ਗਿਆ ਹੈ।  
ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਰੂਟੀਨ ਪੈਸੇਂਜਰ 'ਚ 25 ਫ਼ੀਸਦੀ ਕਮੀ
ਕੋਰੋਨਾ ਵਾਇਰਸ ਦਾ ਅਸਰ ਸਿਰਫ ਏਅਰਲਾਈਜ਼ ਕੰਪਨੀਆਂ 'ਤੇ ਹੀ ਨਹੀਂ ਪੈ ਰਿਹਾ ਸਗੋਂ ਰੇਲਵੇ ਆਵਾਜਾਈ 'ਤੇ ਵੀ ਪੈ ਰਿਹਾ ਹੈ। ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਰੂਟੀਨ ਪੈਸੇਂਜਰਜ਼ ਦੀ ਗਿਣਤੀ 'ਚ 30 ਫ਼ੀਸਦੀ ਕਮੀ ਆਈ ਹੈ। ਪਾਂਧੀ ਅੰਬਾਲਾ, ਕਰੂਕਸ਼ੇਤਰ ਅਤੇ ਸਹਾਰਨਪੁਰ ਤੋਂ ਕਾਰੋਬਾਰ ਦੇ ਸਿਲਸਿਲੇ 'ਚ ਰੋਜ਼ਾਨਾ ਆਉਂਦੇ-ਜਾਂਦੇ ਸਨ ਪਰ ਹੁਣ ਲੋਕਾਂ ਨੇ ਭੀੜ 'ਚ ਸਫਰ ਕਰਨਾ ਬੰਦ ਕਰ ਦਿੱਤਾ ਹੈ। ਉਹ ਆਪਣੇ ਵਾਹਨ ਜਾਂ ਟੈਕਸੀ ਦਾ ਪ੍ਰਯੋਗ ਕਰ ਰਹੇ ਹਨ। ਅਜਿਹੇ 'ਚ ਰੂਟੀਨ ਪੈਸੇਂਜਰਜ਼ ਦੀ ਗਿਣਤੀ 'ਚ ਕਮੀ ਹੋਈ ਹੈ।  
ਇਹ ਵੀ ਪੜ੍ਹੋ : 'ਕੋਵਿਡ-19 ਪਿੱਛੋਂ ਗੰਭੀਰ ਆਰਥਿਕ ਮੰਦੀ ਆਉਣ ਦੀ ਚਿਤਾਵਨੀ'


Babita

Content Editor

Related News