ਬਰਨਾਲਾ : ਏਅਰ ਫੋਰਸ ਦੀ ਡਾਕਟਰ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੀਤੀ ਖੁਦਕੁਸ਼ੀ
Saturday, Feb 16, 2019 - 06:47 PM (IST)
ਬਰਨਾਲਾ (ਵਿਵੇਕ, ਗੋਇਲ) : ਬਰਨਾਲਾ ਦੇ ਕੱਚਾ ਕਾਲਜ ਰੋਡ 'ਤੇ ਸਥਿਤ ਐੱਫ. ਐੱਕਸ. ਜਿੰਮ ਵਿਚ ਇਕ ਮਹਿਲਾ ਡਾਕਟਰ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਮਹਿਲਾ ਦੀ ਪਛਾਣ ਚਾਰੂ ਸਿੰਘ (33) ਦੇ ਰੂਪ ਵਿਚ ਹੋਈ ਹੈ। ਸੂਤਰਾਂ ਮੁਤਾਬਕ ਮਹਿਲਾ ਦੇ ਪਤੀ ਸਿਵਲ ਹਸਪਤਾਲ ਵਿਚ ਡਾਕਟਰ ਹਨ ਅਤੇ ਉਕਤ ਮਹਿਲਾ ਏਅਰ ਫੋਰਸ ਸਟੇਸ਼ਨ ਬਰਨਾਲਾ ਵਿਚ ਬਤੌਰ ਡਾਕਟਰ ਤਾਇਨਾਤ ਸੀ।
ਦੱਸਿਆ ਜਾ ਰਿਹਾ ਹੈ ਕਿ ਉਕਤ ਮਹਿਲਾ ਵਲੋਂ ਸ਼ੁੱਕਰਵਾਰ ਰਾਤ ਵੀ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਦੌਰਾਨ ਲੋਕਾਂ ਵਲੋਂ ਮਹਿਲਾ ਨੂੰ ਬਚਾ ਲਿਆ ਗਿਆ। ਸ਼ਨੀਵਾਰ ਮੁੜ ਮਹਿਲਾ ਜਿੰਮ ਆਈ ਅਤੇ ਕਾਫੀ ਦੇਰ ਤਕ ਜਿੰਮ ਦੀ ਛੱਤ 'ਤੇ ਬੈਠੀ ਰਹੀ ਅਤੇ ਫਿਰ ਅਚਾਨਕ ਬਿਲਡਿੰਗ ਤੋਂ ਛਲਾਂਗ ਲਗਾ ਦਿੱਤੀ। ਜਿਸ ਕਾਰਨ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।