ਖੇਤੀ ਆਰਡੀਨੈਂਸ ਖ਼ਿਲਾਫ਼ ਰੇਲ ਪਟੜੀਆਂ ''ਤੇ ਡਟੇ ਇਕ ਹੋਰ ਕਿਸਾਨ ਦੀ ਹੋਈ ਮੌਤ

Thursday, Oct 15, 2020 - 06:03 PM (IST)

ਖੇਤੀ ਆਰਡੀਨੈਂਸ ਖ਼ਿਲਾਫ਼ ਰੇਲ ਪਟੜੀਆਂ ''ਤੇ ਡਟੇ ਇਕ ਹੋਰ ਕਿਸਾਨ ਦੀ ਹੋਈ ਮੌਤ

ਸੰਗਰੂਰ  (ਦਲਜੀਤ ਸਿੰਘ ਬੇਦੀ): ਨਵੇਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕੀਤੇ ਜਾ ਰਹੇ ਰੇਲ ਰੋਕੋ ਅੰਦੋਲਨ ਦੌਰਾਨ ਸੰਗਰੂਰ ਵਿਖੇ ਰੇਲਵੇ ਸਟੇਸ਼ਨ ਇਕ 65 ਸਾਲਾ ਕਿਸਾਨ ਲਾਭ ਸਿੰਘ ਭੁੱਲਰਹੇੜੀ ਦੀ ਹਾਰਟ ਅਟੈਕ ਕਾਰਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ।ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਕਿਸਾਨ ਲਾਭ ਸਿੰਘ ਦੀ ਸੰਗਰੂਰ 'ਚ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ: ਪਿੰਡ ਮਹਾਬਧਰ 'ਚ ਕਿਸਾਨਾਂ ਨੇ ਘੇਰਿਆ ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਦਾ ਕਾਫ਼ਲਾ

ਜਾਣਕਾਰੀ ਮੁਤਾਬਕ ਜ਼ਿਲ੍ਹਾ ਸੰਗਰੂਰ 'ਚ ਇਹ ਦੂਜਾ ਮਾਮਲਾ ਹੈ, ਜਿੱਥੇ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖ਼ਿਲਾਫ਼ ਆਰਡੀਨੈਂਸ ਨੂੰ ਵਾਪਸ ਲੈਣ ਦੇ ਲਈ ਆਪਣੇ ਧਰਨੇ ਪ੍ਰਦਰਸ਼ਨ ਲਗਾਤਾਰ ਲਗਾਏ ਹੋਏ ਹਨ, ਉੱਥੇ 1 ਤਾਰੀਖ ਤੋਂ ਚੱਲ ਰਹੇ ਰੇਲ ਰੋਕੋ ਅੰਦੋਲਨ 'ਚ ਲਾਭ ਸਿੰਘ ਲਗਾਤਾਰ ਡਟਿਆ ਹੋਇਆ ਹੈ, ਜਿਸ ਦੇ ਬਾਅਦ ਕੱਲ੍ਹ ਰਾਤ ਉਸ ਦੀ ਅਟੈਕ ਹੋਣ ਨਾਲ ਮੌਤ ਹੋ ਗਈ, ਉੱਥੇ ਕਿਸਾਨਾਂ ਨੇ ਇੱਥੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਲੋਂ ਇੱਥੇ ਸਾਨੂੰ ਕਿਸੇ ਵੀ ਤਰ੍ਹਾਂ ਕੋਈ ਸਹੂਲਤ ਨਹੀਂ ਦਿੱਤੀ ਗਈ ਹੈ ਨਾ ਹੀ ਮੈਡੀਕਲ ਸਹੂਲਤ ਅਤੇ ਨਾ ਹੀ ਕੁੱਝ ਹੋਰ ਪ੍ਰਬੰਧ ਜੋ ਕਿ ਕੋਰੋਨਾ ਵਾਇਰਸ 'ਚ ਹੋਣੇ ਜ਼ਰੂਰੀ ਹੈ ਅਤੇ ਉਸੇ ਦੇ ਚੱਲਦੇ ਸਾਡੇ ਇੱਛੇ ਕਿਸਾਨ ਭਰਾ ਸਿਰਫ਼ ਆਪਣੇ ਹੱਕ ਦੇ ਲਈ ਲੜਾਈ ਲੜ ਰਹੇ ਹਨ, ਜਿਸ 'ਚ ਅੱਜ ਇਕ ਦੂਜੇ ਕਿਸਾਨ ਦੀ ਵੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ: ਹੁਣ ਸੰਗਰੂਰ 'ਚ ਸਰਕਾਰੀ ਅਦਾਰਿਆਂ ਦੀਆਂ ਕੰਧਾਂ 'ਤੇ ਲਿਖੇ ਮਿਲੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ


author

Shyna

Content Editor

Related News