ਖੇਤੀ ਕਾਨੂੰਨ ਬਣਾਉਣ ਵੇਲੇ ਭਾਜਪਾ ਨੇ ਸਾਨੂੰ ਧੋਖੇ ''ਚ ਰੱਖਿਆ : ਹਰਸਿਮਰਤ

Friday, Nov 06, 2020 - 05:21 PM (IST)

ਖੇਤੀ ਕਾਨੂੰਨ ਬਣਾਉਣ ਵੇਲੇ ਭਾਜਪਾ ਨੇ ਸਾਨੂੰ ਧੋਖੇ ''ਚ ਰੱਖਿਆ : ਹਰਸਿਮਰਤ

ਭੁੱਚੋ ਮੰਡੀ (ਨਾਗਪਾਲ) : ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਇਥੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ ਦੇ ਕਿਸਾਨਾਂ ਨਾਲ ਖੜ੍ਹਾ ਹੈ ਅਤੇ ਕਿਸਾਨਾਂ ਦੇ ਹਿੱਤਾਂ ਲਈ ਉਨ੍ਹਾਂ ਨੇ ਆਪਣੀ ਵਜ਼ੀਰੀ ਛੱਡ ਦਿੱਤੀ। ਬੀਬਾ ਹਰਸਿਮਰਤ ਕੌਰ ਬਾਦਲ ਅੱਜ ਇੱਥੇ ਟਕਸਾਲੀ ਆਗੂ ਲਾਲਾ ਤ੍ਰਿਲੋਕ ਚੰਦ ਗਰਗ ਅਤੇ ਤਿਲਕ ਰਾਮ ਅਗਰਵਾਲ ਦੇ ਦਿਹਾਂਤ ਕਾਰਨ ਪਰਿਵਾਰਾਂ ਨਾਲ ਦੁਖ ਸਾਂਝਾ ਕਰਨ ਲਈ ਪਹੁੰਚੇ ਹੋਏ ਸਨ।

ਇਹ ਵੀ ਪੜ੍ਹੋ :  ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਭਾਈਵਾਲ ਪਾਰਟੀ ਭਾਜਪਾ ਨੇ ਖੇਤੀ ਬਿੱਲ ਲਾਗੂ ਕਰਨ ਸਮੇਂ ਉਨ੍ਹਾਂ ਨੂੰ ਭੁਲੇਖੇ ਵਿਚ ਰੱਖਿਆ। ਇਸ ਕਾਰਨ ਹੀ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲੋਂ ਗੱਠਜੋੜ ਖ਼ਤਮ ਕਰ ਦਿੱਤਾ।


author

Gurminder Singh

Content Editor

Related News