ਖੇਤੀਬਾੜੀ ਕਾਨੂੰਨ ਖਿਲਾਫ ਅੱਜ ਬਰਨਾਲਾ ਵਿਖੇ ਹੋਵੇਗੀ ਪੰਜਾਬ ਦੇ ਇਤਿਹਾਸ ’ਚ ਸਭ ਤੋਂ ਵੱਡੀ ਮਹਾ ਰੈਲੀ

Sunday, Feb 21, 2021 - 11:32 AM (IST)

ਖੇਤੀਬਾੜੀ ਕਾਨੂੰਨ ਖਿਲਾਫ ਅੱਜ ਬਰਨਾਲਾ ਵਿਖੇ ਹੋਵੇਗੀ ਪੰਜਾਬ ਦੇ ਇਤਿਹਾਸ ’ਚ ਸਭ ਤੋਂ ਵੱਡੀ ਮਹਾ ਰੈਲੀ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਕਿਸਾਨਾਂ ਤੇ ਮਜ਼ਦੂਰਾਂ ਨੇ ਪੰਜਾਬ ਦੇ ਇਤਿਹਾਸ ’ਚ ਸਭ ਤੋਂ ਵੱਡੀ ਮਹਾ ਰੈਲੀ 21 ਫਰਵਰੀ ਨੂੰ ਅਨਾਜ ਮੰਡੀ ਬਰਨਾਲਾ ’ਚ ਕਰਨ ਦਾ ਐਲਾਨ ਕੀਤਾ ਹੈ। ਅੱਜ ਅਨਾਜ ਮੰਡੀ ਬਰਨਾਲਾ ’ਚ ਇਕ ਸਾਂਝੀ ਪ੍ਰੈੱਸ ਕਾਨਫਰੰਸ ’ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਖੇਤ ਮਜ਼ਦੂਰ ਯੂਨੀਅਨ ਵੱਲੋਂ ਦਾਅਵਾ ਕੀਤਾ ਗਿਆ ਕਿ ਰੈਲੀ ’ਚ 2 ਲੱਖ ਤੋਂ ਵੀ ਵੱਧ ਲੋਕ ਪੂਰੇ ਪੰਜਾਬ ’ਚੋਂ ਆਉਣਗੇ।ਇਸ ਸਬੰਧੀ ਪ੍ਰੈੱਸ ਕਾਨਫਰੰਸ ’ਚ ਗੱਲਬਾਤ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਲਛਮਣ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਛੰਨਾ ਸਿੰਘ ਨੇ ਕਿਹਾ ਕਿ 9 ਲੱਖ ਵਰਗ ਫੁੱਟ ’ਚ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ’ਚ 2 ਲੱਖ ਲੋਕ ਬੈਠ ਸਕਣਗੇ। ਇਸ ਰੈਲੀ ਦੀ ਇਹ ਵੀ ਖਾਸੀਅਤ ਹੈ ਕਿ ਇਸ ਰੈਲੀ ’ਚ 80 ਹਜ਼ਾਰ ਔਰਤਾਂ ਵੀ ਸ਼ਾਮਲ ਹੋਣਗੀਆਂ। ਇਹ ਰੈਲੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ’ਚ ਹੈ।

ਇਹ ਵੀ ਪੜ੍ਹੋਗੁਰਲਾਲ ਪਹਿਲਵਾਨ ਦੇ ਕਤਲ ਤੋਂ ਕੁੱਝ ਸਮਾਂ ਪਹਿਲਾਂ ਘਟਨਾ ਵਾਲੀ ਥਾਂ ਦੇ ਨੇੜੇ ਹੋਈ ਸੀ ਗੁੰਡਾਗਰਦੀ

ਕੇਂਦਰ ਸਰਕਾਰ ਕੁਝ ਕੁ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਦੀਆਂ ਜ਼ਮੀਨ ਵੇਚਣ ਦੀ ਤਿਆਰੀ ’ਚ ਹੈ। ਜਦੋਂਕਿ ਦੇਸ਼ ਦੀ 70 ਫੀਸਦੀ ਆਬਾਦੀ ਸਿੱਧੇ ਤੌਰ ’ਤੇ ਖੇਤੀਬਾੜੀ ਧੰਦੇ ਨਾਲ ਜੁੜੀ ਹੋਈ ਹੈ। ਦੇਸ਼ ਦੇ 70 ਫੀਸਦੀ ਲੋਕਾਂ ਨੂੰ ਕੁਝ ਕੁ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਮੰਦਭਾਗਾ ਹੈ। ਜੋ ਅਸੀਂ ਸਹਿਣ ਨਹੀਂ ਕਰਾਂਗੇ। ਮੋਦੀ ਸਰਕਾਰ ਦੇਸ਼ ’ਚ ਫਿਰਕੁ ਨਫਰਤ ਪੈਦਾ ਕਰ ਰਹੀ ਹੈ। ਉਸਦਾ ਏਜੰਡਾ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਹੈ। ਇਸਨੂੰ ਅਸੀਂ ਕਿਸੇ ਵੀ ਕੀਮਤ ’ਤੇ ਪੂਰਾ ਨਹੀਂ ਹੋਣ ਦਿਆਂਗੇ। ਭਾਰਤ ਇਕ ਧਰਮ ਨਿਰਪੱਖ ਦੇਸ਼ ਹੈ। ਜਿਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ। ਕੇਂਦਰ ਸਰਕਾਰ ਵੱਲੋਂ ਇਸ ਅੰਦੋਲਨ ਨੂੰ ਖਾਲਿਸਤਾਨੀ ਅੰਦੋਲਨ ਕਹਿ ਕੇ ਵੀ ਬਦਨਾਮ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਇਹ ਕਿਸਾਨਾਂ ਦਾ ਅੰਦੋਲਨ ਹੈ। ਨਾ ਕਿ ਕਿਸੇ ਹੋਰ ਦਾ।

ਇਹ ਵੀ ਪੜ੍ਹੋ:  ਰਿਸ਼ਤੇ ਹੋਏ ਤਾਰ-ਤਾਰ, ਸਕੇ ਭਰਾ ਵਲੋਂ ਨਲਕੇ ਦੀ ਹੱਥੀ ਮਾਰ ਕੇ ਭਰਾ ਦਾ ਕਤਲ

ਕੈਪਟਨ ਸਰਕਾਰ ਵੀ ਖੁੱਲ੍ਹੀ ਮੰਡੀ ਦਾ ਪਾਸ ਕੀਤਾ ਕਾਨੂੰਨ ਲਵੇ ਵਾਪਸ
ਚਮਕੌਰ ਸਿੰਘ ਨੈਣੇਵਾਲ ਤੇ ਜ਼ੋਰਾ ਸਿੰਘ ਨੇ ਕਿਹਾ ਕਿ 2017 ’ਚ ਕੈਪਟਨ ਸਰਕਾਰ ਨੇ ਖੁੱਲ੍ਹੀ ਮੰਡੀ ਦਾ ਇਕ ਕਾਨੂੰਨ ਪਾਸ ਕੀਤੇ ਹਾਂ। ਜੋ ਕਿ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਦੇ ਨਾਲ ਮਿਲਦਾ ਜੁਲਦਾ ਹੈ। ਜੇਕਰ ਕੈਪਟਨ ਸਰਕਾਰ ਨੇ ਇਹ ਕਾਨੂੰਨ ਵਾਪਸ ਨਾ ਲਿਆ ਤਾਂ ਕੈਪਟਨ ਸਰਕਾਰ ਖਿਲਾਫ ਵੀ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਮੋਰਚਾ ਖੋਲ੍ਹਿਆ ਜਾਵੇਗਾ। ਇੰਨਾ ਹੀ ਚੋਣਾਂ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਹਨ। ਜੇਕਰ ਉਨ੍ਹਾਂ ਵਾਅਦਿਆਂ ਨੂੰ ਵੀ ਪੂਰਾ ਨਾ ਕੀਤਾ ਗਿਆ ਤਾਂ ਕੈਪਟਨ ਸਰਕਾਰ ਵਿਰੁੱਧ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ:  ਸ਼ਰਮਨਾਕ ਹਾਰ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਦੇ ਭਾਜਪਾ ਦੇ ਮੰਡਲ ਪ੍ਰਧਾਨ ਨੇ ਦਿੱਤਾ ਅਸਤੀਫ਼ਾ

PunjabKesari

ਰੈਲੀ ਦਾ ਪ੍ਰਬੰਧ ਵੇਚਣ ਲਈ ਕਿਸਾਨਾਂ ਨੇ ਲਾਈ ਹਜ਼ਾਰਾਂ ਵਰਕਰਾਂ ਦੀ ਡਿਊਟੀ
ਰੈਲੀ ਦੀ ਪ੍ਰਬੰਧ ਵੇਖਣ ਲਈ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਹਜ਼ਾਰਾਂ ਵਰਕਰਾਂ ਦੀ ਡਿਊਟੀ ਲਾਈ ਗਈ। ਵਰਕਰਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਕਿ ਕੋਈ ਸ਼ਰਾਰਤੀ ਅਨਸਰ ਰੈਲੀ ’ਚ ਘੁਸਪੈਠ ਨਾ ਕਰ ਸਕੇ। ਇਸ ਲਈ ਕਿਸਾਨਾਂ ਨੇ ਇਕ ਕੰਟਰੋਲ ਰੂਮ ਬਣਾਉਣ ਦਾ ਵੀ ਐਲਾਨ ਕੀਤਾ ਤਾਂ ਕਿ ਲੱਖਾਂ ਲੋਕਾਂ ’ਚੋਂ ਕਿਸੇ ਵੀ ਵਿਅਕਤੀ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।

ਇਹ ਵੀ ਪੜ੍ਹੋ:  ਗੁਰਦੁਆਰਿਆਂ ਦੀ ਪਵਿੱਤਰਤਾ ਖ਼ਾਤਰ ਆਪਾ ਵਾਰਨ ਦੀ ਮਿਸਾਲ: ਸਾਕਾ ਨਨਕਾਣਾ ਸਾਹਿਬ

ਰੈਲੀ ਤੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ 1200 ਪੁਲਸ ਕਰਮਚਾਰੀਆਂ ਦੀ ਲਾਈ ਡਿਊਟੀ
‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਐੱਸ. ਪੀ. ਡੀ. ਸੁਖਦੇਵ ਸਿੰਘ ਵਿਰਕ ਨੇ ਕਿਹਾ ਕਿ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਰੈਲੀ ਨੂੰ ਦੇਖਦਿਆਂ ਪੁਲਸ ਪ੍ਰਸ਼ਾਸ਼ਨ ਨੇ ਵੀ ਆਪਣੇ ਤੌਰ ’ਤੇ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਲਗਭਗ 7-8 ਹਜ਼ਾਰ ਵਾਹਨ ਰੈਲੀ ’ਚ ਆਉਣ ਦੀ ਉਮੀਦ ਹੈ। ਇਸ ਲਈ ਕਪਾਹ ਯਾਰਡ, ਟਰੈਕਟਰ ਮੰਡੀ, ਪੁਰਾਣਾ ਐੱਸ. ਐੱਸ. ਪੀ. ਦਫ਼ਤਰ, ਦੁਸ਼ਹਿਰਾ ਗਰਾਊਂਡ ’ਚ ਪਾਰਕਿੰਗ ਬਣਾਈ ਗਈ ਹੈ ਅਤੇ 1200 ਪੁਲਸ ਕਰਮਚਾਰੀਆਂ ਦੀ ਡਿਊਟੀ ਵੀ ਲਾਈ ਗਈ ਹੈ। ਤਾਂ ਕਿ ਟ੍ਰੈਫਿਕ ਅਤੇ ਇਕੱਠ ਨੂੰ ਕੰਟਰੋਲ ਕੀਤਾ ਜਾ ਸਕੇ ਅਤੇ ਕਿਸੇ ਵੀ ਕਿਸਮ ਦੀ ਗੜਬਣ ਇਸ ਰੈਲੀ ’ਚ ਨਾ ਹੋ ਸਕੇ। ਇਸ ਲਈ ਪੁਲਸ ਨੇ ਹੋਰ ਜ਼ਿਲਿਆਂ ’ਚੋਂ ਵੀ ਪੁਲਸ ਫੋਰਸ ਮੰਗਾਈ ਹੈ। 

ਇਹ ਵੀ ਪੜ੍ਹੋ:  ਮਾਂ ਬੋਲੀ ਦਿਹਾੜੇ ’ਤੇ ਵਿਸ਼ੇਸ਼: ਪੜ੍ਹੋ ਕਿਸਾਨੀ ਘੋਲ ਨੂੰ ਬਿਆਨ ਕਰਦੇ ਪੰਜਾਬੀ  ਭਾਸ਼ਾ ਦਾ ਨਾਯਾਬ ਖ਼ਜ਼ਾਨਾ ‘ਅਖਾਣ’


author

Shyna

Content Editor

Related News