ਕਪੂਰਥਲਾ ਵਿਖੇ ਪਤਨੀ ਨੇ ਦਿੱਤਾ ਤਲਾਕ ਤਾਂ ਪਤੀ ਨੇ ਖੇਤਾਂ 'ਚ ਜਾ ਕੇ ਖ਼ੁਦ ਨੂੰ ਲਾਈ ਅੱਗ

Saturday, Sep 02, 2023 - 01:21 PM (IST)

ਕਪੂਰਥਲਾ ਵਿਖੇ ਪਤਨੀ ਨੇ ਦਿੱਤਾ ਤਲਾਕ ਤਾਂ ਪਤੀ ਨੇ ਖੇਤਾਂ 'ਚ ਜਾ ਕੇ ਖ਼ੁਦ ਨੂੰ ਲਾਈ ਅੱਗ

ਕਪੂਰਥਲਾ (ਓਬਰਾਏ)- ਕਪੂਰਥਲਾ ਵਿਖੇ ਪਤਨੀ ਵੱਲੋਂ ਤਲਾਕ ਦੇਣ ਮਗਰੋਂ ਦੁਖੀ ਪਤੀ ਨੇ ਖ਼ੁਦ ਨੂੰ ਅੱਗ ਲਗਾ ਕੇ ਖ਼ੁਦਕੁਸ਼ੀ ਦੀ ਕੀਤੀ। ਜਿਸ ਕਾਰਨ ਉਕਤ ਵਿਅਕਤੀ 85 ਫ਼ੀਸਦੀ ਸੜ ਗਿਆ ਹੈ। ਸ਼ੁੱਕਰਵਾਰ ਦੇਰ ਸ਼ਾਮ 35 ਸਾਲਾ ਵਿਅਕਤੀ ਨੇ ਘਰ ਦੇ ਨੇੜੇ ਖੇਤਾਂ 'ਚ ਖ਼ੁਦ ਨੂੰ ਅੱਗ ਲਗਾ ਲਈ। ਜਦੋਂ ਦੋਸਤ ਨੇ ਉਸ ਨੂੰ ਵੇਖਿਆ ਤਾਂ ਉਸ ਨੇ ਰੌਲਾ ਪਾਇਆ। ਇਕੱਠੇ ਹੋਏ ਇਲਾਕਾ ਨਿਵਾਸੀਆਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਬਹੁਤ ਜ਼ਿਆਦਾ ਹੋਣ ਕਾਰਨ ਇਹ ਕੋਸ਼ਿਸ਼ ਅਸਫ਼ਲ ਰਹੀ।

PunjabKesari

ਇਸ ਦੌਰਾਨ ਕਿਸੇ ਨੇ 108 ਐਂਬੂਲੈਂਸ ਨੂੰ ਫੋਨ ਕਰਕੇ ਹਾਦਸੇ ਵਾਲੀ ਥਾਂ 'ਤੇ ਬੁਲਾਇਆ ਅਤੇ ਝੁਲਸੇ ਵਿਅਕਤੀ ਨੂੰ ਸਿਵਲ ਹਸਪਤਾਲ ਪਹੁੰਚਾਇਆ। ਡਿਊਟੀ ਡਾਕਟਰ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਿਆ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਨੌਜਵਾਨ ਦੀ ਪਛਾਣ ਇੰਦਰਜੀਤ ਸਿੰਘ ਵਾਸੀ ਨਾਮਦੇਵ ਕਲੋਨੀ ਵਜੋਂ ਹੋਈ ਹੈ।

ਇਹ ਵੀ ਪੜ੍ਹੋ- ਅਕਾਲੀ ਦਲ ਵੱਲੋਂ 'ਇਕ ਦੇਸ਼ ਇਕ ਚੋਣ' ਦੀ ਹਮਾਇਤ, ਸੁਖਬੀਰ ਸਿੰਘ ਬਾਦਲ ਨੇ ਦਿੱਤਾ ਵੱਡਾ ਬਿਆਨ

PunjabKesari

ਉਸ ਨੂੰ ਭਰਤੀ ਕਰਵਾਉਣ ਵਾਲੇ ਦੋਸਤ ਅਜੇ ਕੁਮਾਰ ਨੇ ਦੱਸਿਆ ਕਿ ਇੰਦਰਜੀਤ ਸਿੰਘ ਦਾ ਵਿਆਹ ਛੋਟੇ ਰਈਆ ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ ਹੈ ਅਤੇ ਉਸ ਦੇ 3 ਬੱਚੇ ਹਨ। ਉਸ ਦਾ ਸ਼ੁੱਕਰਵਾਰ ਆਪਣੀ ਪਤਨੀ ਨਾਲ ਤਲਾਕ ਹੋ ਗਿਆ ਸੀ। ਰਈਆ ਤੋਂ ਘਰ ਪਰਤਣ ਤੋਂ ਬਾਅਦ ਉਸ ਨੇ ਸਾਹਮਣੇ ਖੇਤਾਂ 'ਚ ਜਾ ਕੇ ਖ਼ੁਦ ਨੂੰ ਅੱਗ ਲਗਾ ਲਈ।

ਇਹ ਵੀ ਪੜ੍ਹੋ- ਕੈਨੇਡਾ ਰਹਿੰਦੀ ਕੁੜੀ ਨਾਲ 19 ਲੱਖ 'ਚ ਪਿਆ ਰਿਸ਼ਤਾ, 3 ਸਾਲ ਮਗਰੋਂ ਸੱਚ ਜਾਣ ਹੈਰਾਨ ਰਹਿ ਗਿਆ ਮੁੰਡਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News