ਲੁਧਿਆਣਾ 'ਚ ਜ਼ੋਰਦਾਰ ਧਮਾਕਿਆਂ ਮਗਰੋਂ ਮਚੀ ਹਾਹਾਕਾਰ, ਭੱਜ ਕੇ ਗਲੀਆਂ 'ਚ ਨਿਕਲ ਆਏ ਲੋਕ

05/02/2024 10:42:27 AM

ਲੁਧਿਆਣਾ (ਖੁਰਾਣਾ) : ਉਦਯੋਗਿਕ ਨਗਰੀ ਦੇ ਮੁੰਡੀਆਂ ਇਲਾਕੇ ’ਚ ਮੰਗਲਵਾਰ ਦੇਰ ਰਾਤ ਕਰੀਬ 2 ਵਜੇ ਸ਼ਰਾਬ ਦੇ ਨਸ਼ੇ ’ਚ ਅੰਨ੍ਹੇ ਹੋਏ ਕਾਰ ਚਾਲਕ ਨੇ ਇਕ ਤੋਂ ਬਾਅਦ ਇਕ ਕਈ ਬਿਜਲੀ ਦੇ ਖੰਭਿਆਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਕਾਰਨ ਹੋਏ ਜ਼ੋਰਦਾਰ ਧਮਾਕੇ ਨਾਲ ਦਰਜਨਾਂ ਇਲਾਕਆਂ ਦੀ ਬਿਜਲੀ ਪ੍ਰਭਾਵਿਤ ਹੋਈ ਅਤੇ ਕਈ ਘਰਾਂ ਦੇ ਬਿਜਲੀ ਦੇ ਯੰਤਰ ਸੜ ਗਏ। ਮੀਡੀਆ ਮੁਲਾਜ਼ਮਾਂ ਨੂੰ ਜਾਣਕਾਰੀ ਦਿੰਦੇ ਹੋਏ ਇਲਾਕੇ ਦੇ ਦੁਕਾਨਦਾਰ ਕੁਲਵਿੰਦਰ ਸਿੰਘ ਅਤੇ ਰਾਜੀਵ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਸ਼ਰਾਬ ਦੇ ਨਸ਼ੇ ’ਚ ਚੂਰ ਕਾਰ ਚਾਲਕ ਵੱਲੋਂ ਇਲਾਕੇ ’ਚ ਬਿਜਲੀ ਦੇ ਖੰਭਿਆਂ ਨੂੰ ਜ਼ੋਰਦਾਰ ਟੱਕਰ ਮਾਰ ਕੇ ਟਰਾਂਸਫਾਰਮਰ ਦੇ ਚਾਰ ਖੰਭੇ ਤੋੜ ਦਿੱਤੇ, ਜਿਸ ਕਾਰਨ ਟਰਾਂਸਫਾਰਮਰ ਸਮੇਤ ਬਿਜਲੀ ਦੀਆਂ ਤਾਰਾਂ ਦੇ ਜਾਲ ਸੜਕ ’ਤੇ ਵਿਛ ਗਏ।

ਇਹ ਵੀ ਪੜ੍ਹੋ : ਪੰਜਾਬ ਦੇ ਪਿੰਡ ਨੂੰ ਤੜਕਸਾਰ ਕਰ 'ਤਾ ਸੀਲ, ਚਾਰੇ ਪਾਸੇ ਪੁਲਸ ਹੀ ਪੁਲਸ, ਜਾਣੋ ਪੂਰਾ ਮਾਮਲਾ

ਇਸ ਦੌਰਾਨ ਹੋਏ ਜ਼ੋਰਦਾਰ ਧਮਾਕੇ ਕਾਰਨ ਟਰਾਂਸਫਾਰਮਰ ’ਚੋਂ ਅੱਗ ਦੇ ਭਿਆਨਕ ਚੰਗਿਆੜੇ ਨਿਕਲਣ ਲੱਗੇ ਅਤੇ ਦੇਖਦੇ ਹੀ ਦੇਖਦੇ ਕਈ ਘਰਾਂ ਦੇ ਬਿਜਲੀ ਦੇ ਯੰਤਰ ਸੜ ਗਏ। ਲੋਕ ਆਪਣੇ ਘਰਾਂ ’ਚੋਂ ਬਾਹਰ ਨਿਕਲ ਕੇ ਗਲੀਆਂ ’ਚ ਆ ਗਏ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕਾਰ ਚਾਲਕ ਨੇ ਬਹੁਤ ਜ਼ਿਆਦਾ ਸ਼ਰਾਬ ਪੀ ਰੱਖੀ ਸੀ। ਉਹ ਸਹੀ ਤਰ੍ਹਾਂ ਖੜ੍ਹਾ ਵੀ ਨਹੀਂ ਹੋ ਪਾ ਰਿਹਾ ਸੀ। ਚੰਗੀ ਗੱਲ ਇਹ ਰਹੀ ਕਿ ਰਾਤ ਦੇ ਸਮੇਂ ਹਾਦਸਾ ਹੋਣ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜੇਕਰ ਦਿਨ ਦੇ ਸਮੇਂ ਘਟਨਾ ਵਾਪਰੀ ਹੁੰਦੀ ਤਾਂ ਘਟਨਾ ਸਥਾਨ ਨੇੜੇ ਸਰਕਾਰੀ ਸਕੂਲ ਅਤੇ ਸੰਘਣੀ ਆਬਾਦੀ ਵਾਲਾ ਰਿਹਾਇਸ਼ੀ ਇਲਾਕਾ ਹੋਣ ਕਾਰਨ ਕਈ ਸਕੂਲੀ ਵਿਦਿਆਰਥੀਆਂ ਤੇ ਕਈ ਬੇਗੁਨਾਹ ਇਲਾਕਾ ਨਿਵਾਸੀਆਂ ਦੀਆਂ ਕੀਮਤੀ ਜਾਨਾਂ ਜ਼ੋਖਮ ’ਚ ਪੈ ਸਕਦੀਆਂ ਸਨ।

ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਲੋਕਾਂ ਲਈ ਦੋਹਰੀ ਖ਼ੁਸ਼ਖ਼ਬਰੀ, ਖ਼ਬਰ ਪੜ੍ਹ ਹਰ ਕਿਸੇ ਨੂੰ ਮਿਲੇਗੀ ਰਾਹਤ
ਕੀ ਕਹਿੰਦੇ ਹਨ ਐੱਸ. ਡੀ. ਓ.?
ਪਾਵਰਕਾਮ ਵਿਭਾਗ ਦੇ ਐੱਸ. ਡੀ. ਓ., ਫੋਕਲ ਪੁਆਇੰਟ ਮੁਕੇਸ਼ ਕੁਮਾਰ ਨੇ ਦੱਸਿਆ ਕਿ ਕਾਰ ਚਾਲਕ ਨਸ਼ੇ ’ਚ ਚੂਰ ਸੀ, ਜਿਸ ਕਾਰਨ ਉਕਤ ਹਾਦਸਾ ਵਾਪਰਿਆ। ਮੁਕੇਸ਼ ਮੁਤਾਬਕ ਪਾਵਰਕਾਮ ਵਿਭਾਗ ਨੂੰ ਹੋਏ ਨੁਕਸਾਨ ਦਾ ਐਸਟੀਮੇਟ ਤਿਆਰ ਕੀਤਾ ਜਾ ਰਿਹਾ ਹੈ, ਜਦੋਂਕਿ ਇਕ ਅੰਦਾਜ਼ੇ ਮੁਤਾਬਕ ਉਕਤ ਹਾਦਸੇ ਕਾਰਨ ਪਾਵਰਕਾਮ ਵਿਭਾਗ ਨੂੰ 40 ਹਜ਼ਾਰ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਾਰ ਚਾਲਕ ਖਿਲਾਫ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਪੁਲਸ ਵੱਲੋਂ ਕਾਰ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ। ਇਕ ਸਵਾਲ ਦੇ ਜਵਾਬ ’ਚ ਮੁਕੇਸ਼ ਨੇ ਕਿਹਾ ਕਿ ਪਾਵਰਕਾਮ ਵਿਭਾਗ ਨੂੰ ਹੋਏ ਨੁਕਸਾਨ ਦੀ ਕਾਰ ਚਾਲਕ ਤੋਂ ਭਰਪਾਈ ਕੀਤੀ ਜਾਵੇਗੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਤੁਰੰਤ ਬਾਅਦ ਵਿਭਾਗੀ ਮੁਲਾਜ਼ਮਾਂ ਨੂੰ ਬਿਜਲੀ ਦੀ ਸਪਲਾਈ ਬਹਾਲ ਕਰਨ ਲਈ ਮੌਕੇ ’ਤੇ ਭੇਜ ਦਿੱਤਾ ਗਿਆ ਸੀ ਅਤੇ ਕੁੱਝ ਘੰਟੇ ਬਾਅਦ ਹੀ ਬਿਜਲੀ ਦੀ ਸਪਲਾਈ ਫਿਰ ਸ਼ੁਰੂ ਕਰ ਦਿੱਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News