ਮੁੱਖ ਮੰਤਰੀ ਵਲੋਂ ਸਰਕਟ ਹਾਊਸ ਪਟਿਆਲਾ ਦੀ ਚੈਕਿੰਗ ਤੋਂ ਬਾਅਦ ਵੱਡੇ ਪੱਧਰ ’ਤੇ ਮੁਲਾਜ਼ਮ ਤਬਦੀਲ
Monday, Oct 31, 2022 - 06:30 PM (IST)
ਪਟਿਆਲਾ (ਬਲਜਿੰਦਰ) : ਮੁੱਖ ਮੰਤਰੀ ਭਗਵੰਤ ਮਾਨ ਨੇ ਇਸੇ ਮਹੀਨੇ ਸਰਕਾਰੀ ਰਾਜਿੰਦਰਾ ਹਸਪਤਾਲ ਦੀਆਂ ਵਿਵਸਥਾਵਾਂ ਦੇਖਣ ਲਈ ਲੰਘੀਂ 19 ਅਕਤੂਬਰ ਅਚਾਨਕ ਹਸਪਤਾਲ ਦੀ ਚੈਕਿੰਗ ਕੀਤੀ ਸੀ। ਉਸੇ ਦਿਨ ਮੁੱਖ ਮੰਤਰੀ ਜਦੋਂ ਸਰਕਟ ਹਾਊਸ ਪਹੁੰਚੇ ਤਾਂ ਉਥੇ ਸਫਾਈ ਅਤੇ ਹੋਰ ਵਿਵਸਥਾਵਾਂ ਨੂੰ ਦੇਖ ਦੇ ਕਾਫੀ ਨਾਰਾਜ਼ ਹੋਏ ਸਨ। ਇਨ੍ਹਾਂ ’ਚ ਗੰਦੀਆਂ ਚਾਦਰਾਂ ਅਤੇ ਹੋਰ ਵਿਵਸਥਾਵਾਂ ਕਾਫੀ ਢਿੱਲੀਆਂ ਸਨ। ਮੁੱਖ ਮੰਤਰੀ ਦੀ ਨਾਰਾਜ਼ਗੀ ਤੋਂ ਬਾਅਦ ਸਰਕਟ ਹਾਊਸ ਦੇ ਜ਼ਿਆਦਾਤਰ ਸਟਾਫ ਨੂੰ ਬਦਲ ਦਿੱਤਾ ਗਿਆ। ਇਨ੍ਹਾਂ ’ਚ ਛੋਟੇ ਕਰਮਚਾਰੀ ਵੀ ਸ਼ਾਮਲ ਹਨ। ਅੱਜ ਜਿਹੜੇ ਸਟਾਫ ਦੀ ਬਦਲੀ ਕੀਤੀ ਗਈ, ਉਨ੍ਹਾਂ ’ਚ ਜਗਦੀਸ਼ ਮਾਲੀ ਨੂੰ ਪਟਿਆਲਾ ਤੋਂ ਬਠਿੰਡਾ, ਜਗਪ੍ਰਤਾਪ ਸਵੀਪਰ ਨੂੰ ਪਟਿਆਲਾ ਤੋਂ ਬਠਿੰਡਾ, ਜਸਵੀਰ ਸਿੰਘ ਮਾਲੀ ਨੂੰ ਪਟਿਆਲਾ ਤੋਂ ਲੁਧਿਆਣਾ, ਗੁਰਦੀਪ ਸਿੰਘ ਸੀਨੀਅਰ ਵੇਟਰ ਨੂੰ ਪਟਿਆਲਾ ਤੋਂ ਲੁਧਿਆਣਾ, ਅਸ਼ੋਕ ਕੁਮਾਰ ਫਰਾਸ ਨੂੰ ਪਟਿਆਲਾ ਤੋਂ ਲੁਧਿਆਣਾ, ਜੀਤ ਕੁਮਾਰ ਫਰਾਸ ਨੂੰ ਪਟਿਆਲਾ ਤੋਂ ਲੁਧਿਆਣਾ, ਜਰਨੈਲ ਸਿੰਘ ਸੀਨੀਅਰ ਵੇਟਰ ਨੂੰ ਪਟਿਆਲਾ ਤੋਂ ਲੁਧਿਆਣਾ, ਜਸਵਿੰਦਰ ਸਿੰਘ ਬੇਲਦਾਰ ਨੂੰ ਪਟਿਆਲਾ ਤੋਂ ਬਠਿੰਡਾ, ਹਰਮੇਸ਼ ਕੁਮਾਰ ਸਫਾਈ ਸੇਵਕ ਨੂੰ ਪਟਿਆਲਾ ਤੋਂ ਬਠਿੰਡਾ, ਸ਼ਿਵ ਕੁਮਾਰ ਹੈੱਡ ਸੀਵਰਮੈਨ ਨੂੰ ਪਟਿਆਲਾ ਤੋਂ ਜਲੰਧਰ ਬਦਲ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਵਲੋਂ ਦੇਸ਼ ਛੱਡਣ ਦੇ ਦਿੱਤੇ ਅਲਟੀਮੇਟਮ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
ਸਰਕਟ ਹਾਊਸ ਦੇ ਸਟਾਫ ਦੀ ਇਸ ਤੋਂ ਪਹਿਲਾਂ ਵੀ ਤਬਾਦਲੇ ਹੋਏ ਹਨ ਅਤੇ ਹੁਣ ਇਸ ਹਫਤੇ ਫੇਰ ਤੋਂ ਮੁੱਖ ਮੰਤਰੀ ਦੀ ਪਟਿਆਲਾ ਫੇਰੀ ਦੱਸੀ ਜਾ ਰਹੀ ਹੈ, ਜਿਸ ਨੂੰ ਲੈ ਕੇ ਕਾਫੀ ਤਿਆਰੀਆਂ ਚੱਲ ਰਹੀਆਂ ਹਨ। ਸਰਕਟ ਹਾਊਸ ਵਿਖੇ ਹੁਣ ਪ੍ਰਾਹੁਣਚਾਰੀ ਵਿਭਾਗ ਨੇ ਬਠਿੰਡਾ, ਲੁਧਿਆਣਾ ਅਤੇ ਜਲੰਧਰ ਤੋਂ ਸਟਾਫ ਨੂੰ ਬਦਲ ਕੇ ਸਰਕਟ ਹਾਊਸ ਪਟਿਆਲਾ ਵਿਖੇ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਜੰਡਿਆਲਾ ਗੁਰੂ ’ਚ ਪੈਟਰੋਲ ਪੰਪ ਲੁੱਟਣ ਆਏ ਲੁਟੇਰੇ ਨੂੰ ਮਿਲੀ ਮੌਤ, ਦੇਖੋ ਮੌਕੇ ਦੀ ਖ਼ੌਫਨਾਕ ਵੀਡੀਓ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।