CM ਚਿਹਰਾ ਐਲਾਨਣ ਮਗਰੋਂ ਰਾਘਵ ਚੱਢਾ ਨੇ ਘੇਰੀ ਕਾਂਗਰਸ

Monday, Feb 07, 2022 - 01:27 AM (IST)

CM ਚਿਹਰਾ ਐਲਾਨਣ ਮਗਰੋਂ ਰਾਘਵ ਚੱਢਾ ਨੇ ਘੇਰੀ ਕਾਂਗਰਸ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ 'ਤੇ ਕਿਹਾ ਕਿ ਪੰਜਾਬ ਦੇ ਲੋਕਾਂ 'ਤੇ ਚੰਨੀ ਦੇ ਨਾਮ ਨਾਲ ਕੋਈ ਫਰਕ ਨਹੀਂ ਪੈਣ ਵਾਲਾ। ਕਾਂਗਰਸ ਕਿਸੇ ਨੂੰ ਵੀ ਮੁੱਖ ਮੰਤਰੀ ਦਾ ਚਿਹਰਾ ਬਣਾਵੇ, ਹੁਣ ਪੰਜਾਬ ਦੀ ਜਨਤਾ ਉਸ ਨੂੰ ਵੋਟ ਨਹੀਂ ਦੇਣ ਵਾਲੀ। ਪੰਜਾਬ ਦੀ ਜਨਤਾ ਨੇ ਇਸ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਦਾ ਪੂਰਾ ਮਨ ਬਣਾ ਲਿਆ ਹੈ। ਹਰ ਵਰਗ ਦੇ ਲੋਕ ਬਦਲਾਅ ਚਾਹੁੰਦੇ ਹਨ ਅਤੇ ਬਦਲਾਅ ਲਈ ਆਮ ਆਦਮੀ ਪਾਰਟੀ ਨੂੰ ਵੋਟ ਦੇਣਗੇ। 20 ਫਰਵਰੀ ਨੂੰ ਪੰਜਾਬ ਦੇ ਤਿੰਨ ਕਰੋੜ ਲੋਕਾਂ ਨੇ ‘ਆਪ’ ਦੀ ਸਰਕਾਰ ਬਣਾਉਣ ਲਈ ਝਾੜੂ ਦਾ ਬਟਨ ਦਬਾਉਣ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ : 20 ਫਰਵਰੀ ਤੱਕ ਜ਼ਿੰਮੇਵਾਰੀ ਤੁਹਾਡੀ, ਉਸ ਤੋਂ ਬਾਅਦ ਪੰਜਾਬ ਦੀ ਸਾਰੀ ਜ਼ਿੰਮੇਵਾਰੀ ਸਾਡੀ : ਭਗਵੰਤ ਮਾਨ

ਚੱਢਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕਾਂਗਰਸ ਨੂੰ ਪੂਰੇ ਪੰਜਾਬ ਦੀ ਤਿੰਨ ਕਰੋੜ ਆਬਾਦੀ 'ਚੋਂ ਸਿਰਫ਼ ਰੇਤਾ ਚੋਰੀ ਕਰਨ ਵਾਲਾ ਵਿਅਕਤੀ ਹੀ ਮੁੱਖ ਮੰਤਰੀ ਲਈ ਮਿਲਿਆ ਹੈ। ਕਾਂਗਰਸ ਨੇ ਆਪਣਾ ਮੁੱਖ ਮੰਤਰੀ ਚਿਹਰਾ ਇੱਕ ਅਜਿਹੇ ਵਿਅਕਤੀ ਨੂੰ ਬਣਾਇਆ ਹੈ ਜਿਸ ਨੇ ਰੇਤ ਮਾਫੀਆ ਚਲਾ ਕੇ ਪੰਜਾਬ ਦੀ ਮਿੱਟੀ ਦਾ ਸੌਦਾ ਕੀਤਾ ਹੈ। ਜਿਸ ਨੇਤਾ 'ਤੇ ਰੇਤ ਮਾਫੀਆ ਅਤੇ ਟਰਾਂਸਫਰ-ਪੋਸਟਿੰਗ ਘੁਟਾਲੇ ਵਰਗੇ ਗੰਭੀਰ ਦੋਸ਼ਾਂ ਲੱਗੇ ਹੋਏ ਹਨ, ਅਜਿਹੇ ਵਿਅਕਤੀ ਨੂੰ ਮੁੱਖ ਮੰਤਰੀ  ਚਿਹਰਾ ਬਣਾ ਕੇ ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਸਿਧੇ ਤੌਰ 'ਤੇ ਧੋਖਾ ਕੀਤਾ ਹੈ।
ਉਨ੍ਹਾਂ ਸਵਾਲ ਕੀਤਾ ਕਿ ਜਿਹੜਾ ਵਿਅਕਤੀ 111 ਦਿਨ ਵੀ ਬਿਨਾਂ ਭ੍ਰਿਸ਼ਟਾਚਾਰ ਅਤੇ ਮਾਫੀਆ ਤੋਂ ਨਹੀਂ ਰਹਿ ਸਕਿਆ,  ਉਹ ਪੂਰੇ ਪੰਜ ਸਾਲ ਕਿਵੇਂ ਰਹੇਗਾ?  ਮੁੱਖ ਮੰਤਰੀ ਚੰਨੀ ਦੇ ਭਤੀਜੇ ਨੇ ਈ.ਡੀ. ਸਾਹਮਣੇ ਖੁਦ ਮੰਨਿਆ ਹੈ ਕਿ ਉਨ੍ਹਾਂ ਦੇ ਘਰ ਤੋਂ ਛਾਪੇਮਾਰੀ ਦੌਰਾਨ ਜਿਹੜੇ 10 ਕਰੋੜ ਰੁਪਏ ਨਕਦ, 54 ਕਰੋੜ ਦੀ ਜਾਇਦਾਦ ਦੇ ਕਾਗਜ਼ ਮਿਲੇ ਹਨ, ਇਹ ਮੁੱਖ ਮੰਤਰੀ ਦੇ ਖੁਦ ਦੇ ਵਿਧਾਨ ਸਭਾ ਹਲਕੇ ਚਮਕੌਰ ਸਾਹਿਬ 'ਚ ਹੋਏ ਰੇਤ ਮਾਫੀਆ ਅਤੇ ਟਰਾਂਸਫਰ-ਪੋਸਟਿੰਗ ਤੋਂ ਕਮਾਇਆ ਪੈਸਾ ਸੀ।ਅਸੀਂ ਇਸ ਗੱਲ ਦਾ ਮੀਡੀਆ ਸਾਹਮਣੇ ਵੀ ਖੁਲਾਸਾ ਕੀਤਾ ਸੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਚਿਹਰਾ ਬਣਨ ਮਗਰੋਂ CM ਚੰਨੀ ਦਾ ਪਰਿਵਾਰ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਹੋਇਆ ਨਤਮਸਤਕ

ਚੱਢਾ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਕੋਲ ਦੋ ਵਿਕਲਪ ਹਨ। ਇਕ ਪਾਸੇ ਬੇਈਮਾਨ ਵਿਅਕਤੀ ਚਰਨਜੀਤ ਸਿੰਘ ਚੰਨੀ , ਜਿਸ 'ਤੇ ਰੇਤਾ ਚੋਰੀ ਅਤੇ ਟਰਾਂਸਫਰ-ਪੋਸਟਿੰਗ ਸਕੈਮ ਦੇ ਦੋਸ਼ ਲੱਗੇ ਹੋਏ ਹਨ। ਦੂਜੇ ਪਾਸੇ ਕੱਟੜ ਇਮਾਨਦਾਰ ਆਦਮੀ ਭਗਵੰਤ ਮਾਨ ਹੈ, ਜਿਸ ਨੇ ਕਰੋੜਾਂ ਰੁਪਏ ਕਮਾਉਣ ਵਾਲਾ ਪ੍ਰੋਫੈਸ਼ਨ ਛੱਡ ਕੇ ਪੰਜਾਬ ਦੇ ਲੋਕਾਂ ਨਾਲ ਸੰਘਰਸ਼ ਕੀਤਾ ਅਤੇ ਲੋਕ ਸਭਾ 'ਚ ਹਮੇਸ਼ਾ ਪੰਜਾਬੀਆਂ ਦੀ ਆਵਾਜ਼ ਬੁਲੰਦ ਕੀਤੀ। ਚੱਢਾ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਬਾਦਲਾਂ ਅਤੇ ਕਾਂਗਰਸ ਨੂੰ 50 ਸਾਲ ਸਰਕਾਰ ਚਲਾਉਣ ਦਾ ਮੌਕਾ ਮਿਲਿਆ, ਪਰ ਇਨ੍ਹਾਂ ਨੇ ਸੱਤਾ 'ਚ ਰਹਿ ਕੇ ਜਨਤਾ ਦਾ ਕੰਮ ਕਰਨ ਦੀ ਬਜਾਏ ਸਿਰਫ਼ ਆਪਣੀਆਂ ਜੇਬਾਂ ਭਰੀਆਂ। ਇਸ ਵਾਰ ਇੱਕ ਮੌਕਾ ਕੱਟੜ ਇਮਾਨਦਾਰ ਨੇਤਾ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਦੇ ਕੇ ਵੇਖੋ। ਪੰਜਾਬ ਨੂੰ ਬਸ ਇੱਕ ਇਮਾਨਦਾਰ ਅਤੇ ਚੰਗੀ ਸੋਚ ਵਾਲੀ ਸਰਕਾਰ ਦੀ ਲੋੜ ਹੈ। ਇਮਾਨਦਾਰ ਸਰਕਾਰ ਹੀ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਬਣਾ ਸਕਦੀ ਹੈ। ਜੇਕਰ ਇਸ ਵਾਰ ਅਜਿਹੇ ਰੇਤ ਚੋਰ, ਕੇਬਲ ਅਤੇ ਟਰਾਂਸਪੋਰਟ ਮਾਫੀਆ ਦੇ ਹੱਥਾਂ 'ਚ ਪੰਜਾਬ ਦੀ ਸੱਤਾ ਚਲੀ ਗਈ ਤਾਂ ਕੁਝ ਨਹੀਂ ਬਚੇਗਾ।

ਇਹ ਵੀ ਪੜ੍ਹੋ : ਰਿਪਬਲਿਕਨ ਪਾਰਟੀ ਨੇ ਸਾਬਕਾ ਰਾਸ਼ਟਰਪਤੀ ਟਰੰਪ ਨਾਲ ਹੋਰ ਮਜ਼ਬੂਤ ਕੀਤਾ ਰਿਸ਼ਤਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News