ਸ਼ੱਕੀ ਵਿਅਕਤੀ ਦੇਖੇ ਜਾਣ ਤੋਂ ਬਾਅਦ ਮੁੜ ਹਰਕਤ ''ਚ ਪੰਜਾਬ ਪੁਲਸ, ਸਰਚ ਆਪ੍ਰੇਸ਼ਨ ਜਾਰੀ
Friday, Jun 28, 2024 - 06:18 PM (IST)
ਬਮਿਆਲ/ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਬੀਤੇ ਦਿਨੀਂ ਸਰਹੱਦੀ ਖੇਤਰ ਦੇ ਪਿੰਡ ਕੋਟ ਭੱਟੀਆਂ ਵਿਖੇ ਦੇਖੇ ਗਏ ਦੋ ਸ਼ੱਕੀ ਵਿਅਕਤੀ ਦੇ ਚਲਦੇ ਬੀਤੇ 3 ਦਿਨਾਂ ਤੋਂ ਲਗਾਤਾਰ ਪੁਲਸ ਵੱਲੋਂ ਸਰਚ ਆਪ੍ਰੇਸ਼ਨ ਚਲਾਏ ਜਾ ਰਹੇ ਨੇ ਅਤੇ ਪੰਜਾਬ ਪੁਲਸ ਦੇ ਨਾਲ-ਨਾਲ ਹੋਰ ਸੁਰੱਖਿਆ ਏਜੰਸੀਆਂ ਇਸ ਆਪ੍ਰੇਸ਼ਨ ਨੂੰ ਸਿਰੇ ਚੜਾਉਣ 'ਚ ਪੰਜਾਬ ਪੁਲਸ ਦੀ ਮਦਦ ਕਰ ਰਹੀਆਂ ਹਨ।
ਜੇਕਰ ਗੱਲ ਬੀਤੀ ਰਾਤ ਦੀ ਕਰੀਏ ਤਾਂ ਬੀਤੀ ਰਾਤ ਵੀ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਬਾਰਡਰ 'ਤੇ ਕੁਝ ਸ਼ੱਕੀ ਲੋਕ ਵੇਖੇ ਗਏ ਸੀ ਜਿਸ ਦੇ ਚਲਦੇ ਪੰਜਾਬ ਪੁਲਸ ਇੱਕ ਵਾਰ ਮੁੜ ਭੱਬਾ ਭਾਰ ਹੁੰਦੀ ਹੋਈ ਨਜ਼ਰ ਆ ਰਹੀ ਹੈ । ਇਸੇ ਦੇ ਚਲਦੇ ਅੱਜ ਪੰਜਾਬ ਪੁਲਸ ਵੱਲੋਂ ਪੰਜਾਬ ਦੀ ਜੰਮੂ ਕਸ਼ਮੀਰ ਸੀਮਾ 'ਤੇ ਵੱਖ-ਵੱਖ ਸੁਰੱਖਿਆ ਏਜੰਸੀਆਂ ਨਾਲ ਜ਼ਿਲ੍ਹੇ ਭਰ 'ਚ ਪਾਕਿਸਤਾਨ ਨਾਲ ਲਗਦੀ ਸਰਹੱਦ ਅਤੇ ਜੰਮੂ ਕਸ਼ਮੀਰ ਨਾਲ ਲਗਦੀਆਂ ਸਰਹੱਦਾਂ 'ਤੇ ਸਰਚ ਆਪ੍ਰੇਸ਼ਨ ਚਲਾਏ ਜਾ ਰਹੇ ਹਨ।
ਇਹ ਵੀ ਪੜ੍ਹੋ- ਯੋਗਾ ਕੁੜੀ ਵੱਲੋਂ FIR ਵਾਪਸ ਲੈਣ ਦੀ ਨਵੀਂ ਵੀਡੀਓ ’ਤੇ SGPC ਮੈਂਬਰ ਦਾ ਵੱਡਾ ਬਿਆਨ
ਇਸ ਸਬੰਧੀ ਜਦ ਪੁਲਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੀਤੀ ਰਾਤ ਪੰਜਾਬ ਦੇ ਜੰਮੂ ਕਸ਼ਮੀਰ ਦੀ ਸਰਹੱਦ 'ਤੇ ਸ਼ੱਕੀ ਵੇਖੇ ਜਾਣ ਤੋਂ ਬਾਅਦ ਉਹਨਾਂ ਵੱਲੋਂ ਸਰਚ ਆਪ੍ਰੇਸ਼ਨ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰੇ ਜ਼ਿਲ੍ਹੇ 'ਚ ਕੁੱਲ 16 ਟੀਮਾਂ ਬਣਾਈਆਂ ਗਈਆਂ ਨੇ ਜੋ ਕਿ ਜੰਮੂ ਕਸ਼ਮੀਰ ਸਰਹੱਦ ਅਤੇ ਪਾਕਿਸਤਾਨ ਨਾਲ ਲੱਗਦੀ ਸਰਹੱਦਾਂ 'ਤੇ ਸਰਚ ਕਰ ਰਹੀਆਂ ਹਨ। ਇਸ ਮੌਕੇ ਖਦਸ਼ਾ ਜਿਤਾਉਂਦੇ ਹੋਏ ਉਨ੍ਹਾਂ ਕਿਹਾ ਕਿ ਜੋ ਸ਼ੱਕੀ ਲੋਕ ਕੋਟ ਭੱਟੀਆਂ ਵਿਖੇ ਵੇਖੇ ਗਏ ਸੀ ਸ਼ਾਇਦ ਇਹ ਸ਼ੱਕੀ ਲੋਕ ਹੀ ਨਾ ਹੋਣ ਜੋ ਰਾਤ ਨੂੰ ਵੇਖੇ ਗਏ ਹਨ।
ਇਹ ਵੀ ਪੜ੍ਹੋ- SGPC ਵੱਲੋਂ ਯੋਗਾ ਵਾਲੀ ਕੁੜੀ ਦੇ ਝੂਠ ਦਾ ਪਰਦਾਫਾਸ਼, ਪਿਛਲੇ 6 ਦਿਨਾਂ ਦਾ ਬਲੂਪ੍ਰਿੰਟ ਪੇਸ਼ ਕਰ ਕੀਤਾ ਵੱਡਾ ਖੁਲਾਸਾ
ਇਸ ਮੌਕੇ ਡੀ. ਐੱਸ. ਪੀ. ਮੰਗਲ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਸੁਰੱਖਿਆ ਦੇ ਲਿਹਾਜ ਦੇ ਨਾਲ ਉਹਨਾਂ ਵੱਲੋਂ ਸਰਚ ਆਪ੍ਰੇਸ਼ਨ ਚਲਾਏ ਜਾ ਰਹੇ ਨੇ ਤਾਂ ਜੋ ਜ਼ਿਲ੍ਹੇ ਵਿੱਚ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਵੱਖ-ਵਖ ਟੀਮਾਂ ਵੱਲੋਂ ਵੱਖ-ਵੱਖ ਇਲਾਕੇ ਅੰਦਰ ਸਰਚ ਅਭਿਆਨ ਚਲਾਇਆ ਗਿਆ । ਇਸ ਮੌਕੇ ਪੁਲਸ ਫੋਰਸ ਤੋਂ ਇਲਾਵਾ ਕਮਾਂਡੋ ਅਤੇ ਹੋਰ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8