343 ਸਾਲਾਂ ਮਗਰੋਂ ਪ੍ਰਕਾਸ਼ ਪੁਰਬ ਮੌਕ ਗੰਗਾ ਘਾਟ ''ਤੇ ਦਿਸਣਗੇ ਗਤਕੇ ਦੇ ਜੌਹਰ

Friday, Dec 22, 2017 - 04:35 AM (IST)

343 ਸਾਲਾਂ ਮਗਰੋਂ ਪ੍ਰਕਾਸ਼ ਪੁਰਬ ਮੌਕ ਗੰਗਾ ਘਾਟ ''ਤੇ ਦਿਸਣਗੇ ਗਤਕੇ ਦੇ ਜੌਹਰ

ਪਟਨਾ ਸਾਹਿਬ (ਰਮਨਦੀਪ ਸਿੰਘ ਸੋਢੀ, ਹਰਪ੍ਰੀਤ ਸਿੰਘ ਕਾਹਲੋਂ)— ਅੱਜ ਤੋਂ 343 ਸਾਲ ਪਹਿਲਾਂ ਗੋਬਿੰਦ ਘਾਟ 'ਤੇ ਦਸਮੇਸ਼ ਪਾਤਿਸ਼ਾਹ ਬਾਲ ਅਵਸਥਾ 'ਚ ਫੌਜੀ ਯੁੱਧ ਕਲਾ ਦੇ ਜੌਹਰ ਵਿਖਾਉਂਦੇ ਸਨ ਅਤੇ ਘੋੜ ਸਵਾਰੀ ਕਰਦੇ ਸਨ । ਇਹ ਅਭਿਆਸ ਉਹ ਆਪਣੇ ਮਾਮਾ ਕ੍ਰਿਪਾਲ ਚੰਦ ਦੀ ਦੇਖ-ਰੇਖ 'ਚ ਕਰਦੇ ਸਨ । ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਸੇ ਚਮਤਕਾਰ ਵਾਲੇ ਗੋਬਿੰਦ ਘਾਟ 'ਤੇ ਸਵਾਰ ਮਾਰਸ਼ਲ ਆਰਟ ਅਤੇ ਘੋੜ ਦੌੜ ਵੀ ਹੋਵੇਗੀ।ਇਸ ਲਈ ਉਚੇਚੇ ਤੌਰ 'ਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਵੀ ਪਟਨਾ ਸਾਹਿਬ 'ਚ ਡੇਰੇ ਲਾ ਲਏ ਹਨ । ਬਿਧੀ ਚੰਦ ਦਲ ਦੇ ਮੁਖੀ ਬਾਬਾ ਅਵਤਾਰ ਸਿੰਘ ਚਾਲੀ ਘੋੜੇ ਅਤੇ ਦੋ ਹਾਥੀਆਂ ਦੇ ਨਾਲ ਸ੍ਰੀ ਪਟਨਾ ਸਾਹਿਬ ਵਿਖੇ ਪਹੁੰਚ ਗਏ ਹਨ।

'ਸਤਿ ਸ੍ਰੀ ਅਕਾਲ ਜੀ, ਮੈਂ ਬਿਹਾਰ ਟੂਰਿਜ਼ਮ ਤੋਂ ਗੱਲ ਕਰ ਰਿਹਾਂ'
ਪਟਨਾ ਸਾਹਿਬ ਆਉਣ ਵਾਲੀਆਂ ਸੰਗਤਾਂ ਲਈ ਬਿਹਾਰ ਸੈਰ-ਸਪਾਟਾ ਕਾਫੀ ਕਾਰਗਰ ਸਾਬਤ ਹੋ ਰਿਹਾ ਹੈ।ਸੰਗਤਾਂ ਦੀ ਸਹੂਲਤ ਲਈ ਕਈ ਟੋਲ ਫ੍ਰੀ ਨੰਬਰ ਮੁਹੱਈਆ ਕਰਵਾਏ ਗਏ ਹਨ, ਜਿਨ੍ਹਾਂ 'ਤੇ ਕਾਲ ਕਰਕੇ ਸ਼ਰਧਾਲੂ ਕਿਸੇ ਵੀ ਥਾਂ ਦੀ ਜਾਣਕਾਰੀ ਲੈ ਸਕਦੇ ਹਨ।ਸੰਗਤ ਵੱਲੋਂ ਆਈ ਕਾਲ ਨੂੰ ਚੁੱਕਦੇ ਸਮੇਂ ਅਧਿਕਾਰੀਆਂ ਵੱਲੋਂ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈ ਜਾਂਦੀ ਹੈ ਅਤੇ ਜ਼ਿਆਦਾਤਰ ਜਾਣਕਾਰੀ ਪੰਜਾਬੀ ਵਿਚ ਹੀ ਮੁਹੱਈਆ ਕਰਵਾਈ ਜਾਂਦੀ ਹੈ। ਜਾਣਕਾਰੀ ਮੁਤਾਬਕ ਬਿਹਾਰ ਸਰਕਾਰ ਵੱਲੋਂ ਆਪਣੇ ਸਾਰੇ ਮਹਿਕਮਿਆਂ ਨੂੰ ਪੰਜਾਬੀ ਭਾਸ਼ਾ ਦੀ ਵਿਸ਼ੇਸ਼ ਸਿਖਲਾਈ ਵੀ ਦਿੱਤੀ ਗਈ ਹੈ।


Related News