12ਵੀਂ ਦੇ ਨਤੀਜਿਆਂ ਸਬੰਧੀ ਸਰਕਾਰੀ ਸਕੂਲ ਲਗਾਤਾਰ ਐਫਿਲੀਏਟਿਡ ਤੇ ਐਸੋਸੀਏਟਿਡ ਸਕੂਲਾਂ ਤੋਂ ਅੱਗੇ : ਸਿੰਗਲਾ

07/22/2020 1:15:35 AM

ਚੰਡੀਗੜ੍ਹ/ਲੁਧਿਆਣਾ,(ਰਮਨਜੀਤ, ਵਿੱਕੀ)-ਪੰਜਾਬ ਸਕੂਲ ਸਿੱਖਿਆ ਬੋਰਡ (ਪੀ. ਐੱਸ. ਈ. ਬੀ.) ਨੇ ਮੰਗਲਵਾਰ ਨੂੰ ਸਭ ਤੋਂ ਵਧੀਆ ਕਾਰਗੁਜ਼ਾਰੀ ਵਿਸ਼ਾ ਫਾਰਮੂਲੇ ਦੇ ਆਧਾਰ 'ਤੇ ਬਾਰ੍ਹਵੀਂ ਦੇ ਨਤੀਜੇ ਦਾ ਐਲਾਨ ਕਰਨ ਤੋਂ ਬਾਅਦ ਸਕੂਲ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਦੱਸਿਆ ਕਿ ਕੋਵਿਡ-19 ਸ਼ੁਰੂ ਹੋਣ ਤੋਂ ਪਹਿਲਾਂ 2,86,378 ਵਿਦਿਆਰਥੀਆਂ ਨੇ ਇਹ ਇਮਤਿਹਾਨ ਦਿੱਤਾ, ਜਿਨ੍ਹ੍ਹਾਂ ਵਿਚੋਂ 2,60,547 ਵਿਦਿਆਰਥੀ (90.98 ਫੀਸਦੀ) ਪਾਸ ਹੋਏ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਲਗਾਤਾਰ ਦੂਜੇ ਸਾਲ ਸਰਕਾਰੀ ਸਕੂਲਾਂ ਦਾ ਨਤੀਜੇ ਐਫਿਲੀਏਟਿਡ ਅਤੇ ਐਸੋਸੀਏਟਿਡ ਸਕੂਲਾਂ ਨਾਲੋਂ ਵਧੀਆ ਰਿਹਾ ਹੈ। ਸਰਕਾਰੀ ਸਕੂਲਾਂ ਦੀ ਪਾਸ ਫ਼ੀਸਦੀ 94.32 ਰਹੀ ਹੈ ਜਦਕਿ ਐਫਿਲੀਏਟਿਡ ਸਕੂਲਾਂ ਦੀ 91.84 ਫ਼ੀਸਦੀ ਅਤੇ ਐਸੋਸੀਏਟਿਡ ਸਕੂਲਾਂ ਦੀ 87.04 ਰਹੀ ਹੈ। ਉਨ੍ਹ੍ਹਾਂ ਦੱਸਿਆ ਕਿ 92.77 ਫ਼ੀਸਦੀ ਰੈਗੂਲਰ ਵਿਦਿਆਰਥੀਆਂ ਨੇ ਇਹ ਇਮਤਿਹਾਨ ਪਾਸ ਕੀਤਾ ਹੈ। ਉਨ੍ਹ੍ਹਾਂ ਅੱਗੇ ਕਿਹਾ ਕਿ ਸਾਲ 2017 ਵਿਚ ਬਾਰ੍ਹਵੀਂ ਦੀ ਪਾਸ ਫ਼ੀਸਦੀ 63 ਤੋਂ ਵੀ ਘੱਟ ਸੀ, ਜਦ ਕਿ 2018 ਵਿਚ ਇਹ ਵਧ ਕੇ 65.97 ਫ਼ੀਸਦੀ ਹੋ ਗਈ। ਉਨ੍ਹ੍ਹਾਂ ਦੱਸਿਆ ਕਿ ਪਿਛਲੇ ਸਾਲ 2019 ਵਿਚ ਨਤੀਜੇ 86.41 ਫ਼ੀਸਦੀ ਸਨ ਜੋ ਕਿ ਪਿਛਲੇ ਸਾਲਾਂ ਨਾਲੋਂ ਵੱਧ ਸਨ।

ਉਨ੍ਹਾਂ ਕਿਹਾ ਕਿ ਕੁੱਝ ਵਿਸ਼ਿਆਂ ਦਾ ਇਮਤਿਹਾਨ ਰੱਦ ਕੀਤਾ ਗਿਆ ਸੀ ਅਤੇ ਪੀ. ਐੱਸ. ਈ. ਬੀ. ਨੇ ਵਧੀਆ ਕਾਰਗੁਜ਼ਾਰੀ ਵਿਸ਼ਾ ਫਾਰਮੂਲਾ ਨੂੰ ਅਪਣਾਇਆ। ਇਸ ਫਰਮੂਲੇ ਦੀ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਉਨ੍ਹ੍ਹਾਂ ਦੱਸਿਆ ਕਿ ਜੇ ਕੋਈ ਵਿਦਿਆਰਥੀ ਚਾਰ ਵਿਸ਼ਿਆਂ ਦੇ ਇਮਤਿਹਾਨ ਵਿਚ ਬੈਠਦਾ ਹੈ ਤਾਂ ਉਸ ਦੇ ਸਭ ਤੋਂ ਵਧੀਆ ਤਿੰਨ ਵਿਸ਼ਿਆਂ ਦੇ ਅੰਕਾਂ ਦੀ ਔਸਤ ਦੇ ਆਧਾਰ 'ਤੇ ਰੱਦ ਵਿਸ਼ੇ ਦੇ ਨੰਬਰ ਦਿੱਤੇ ਜਾਂਦੇ ਹਨ। ਸਿੰਗਲਾ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਇਕ ਤੋਂ ਵੱਧ ਵਿਸ਼ਿਆਂ ਲਈ ਡਵੀਜ਼ਨ ਵਿਚ ਸੁਧਾਰ ਕਰਨ ਦੇ ਇਰਾਦੇ ਨਾਲ ਇਮਤਿਹਾਨ ਵਿਚ ਬੈਠੇ ਸਨ, ਉਨ੍ਹ੍ਹਾਂ 'ਤੇ ਵੀ ਇਹੋ ਫਾਰਮੂਲਾ ਲਾਗੂ ਕੀਤਾ ਗਿਆ ਹੈ। ਉਨ੍ਹ੍ਹਾਂ ਕਿਹਾ ਕਿ ਕੰਪਾਰਮੈਂਟ ਦੇ ਆਖਰੀ ਮੌਕੇ ਵਾਲੇ ਵਿਦਿਆਰਥੀਆਂ ਨੂੰ ਵੀ ਉਨ੍ਹ੍ਹਾਂ ਵਲੋਂ ਪਹਿਲਾਂ ਪਾਸ ਕੀਤੇ ਵਿਸ਼ਿਆਂ ਦੇ ਆਧਾਰ 'ਤੇ ਪਾਸ ਐਲਾਨਿਆ ਗਿਆ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਦਿਹਾਤੀ ਇਲਾਕਿਆਂ ਨਾਲ ਸਬੰਧਤ ਵਿਦਿਆਰਥੀਆਂ ਦੀ ਪਾਸ ਫ਼ੀਸਦੀ ਸ਼ਹਿਰੀ ਇਲਾਕਿਆਂ ਦੇ ਵਿਦਿਆਰਥੀਆਂ ਨਾਲੋਂ ਵੱਧ ਰਹੀ ਹੈ। ਇਹ ਕ੍ਰਮਵਾਰ 93.39 ਫੀਸਦੀ ਅਤੇ 91.26 ਫ਼ੀਸਦੀ ਰਹੀ ਹੈ। ਉਨ੍ਹ੍ਹਾਂ ਦੱਸਿਆ ਕਿ ਇਸ ਸਾਲ ਬਾਰ੍ਹਵੀਂ ਦੀ ਓਪਨ ਸਕੂਲ ਸ੍ਰੇਣੀ ਵਿਚ 68.26 ਫ਼ੀਸਦੀ ਵਿਦਿਆਰਥੀ ਪਾਸ ਹੋਏ।


Deepak Kumar

Content Editor

Related News