'ਸਵਾਈਨ ਫਲੂ' ਦੇ ਕਹਿਰ ਨੇ ਵਧਾਈ ਲੁਧਿਆਣਵੀਆਂ ਦੀ ਚਿੰਤਾ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

Tuesday, Sep 20, 2022 - 10:01 AM (IST)

'ਸਵਾਈਨ ਫਲੂ' ਦੇ ਕਹਿਰ ਨੇ ਵਧਾਈ ਲੁਧਿਆਣਵੀਆਂ ਦੀ ਚਿੰਤਾ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

ਲੁਧਿਆਣਾ (ਰਾਜ) : ਮਹਾਨਗਰ ’ਚ ਸਵਾਈਨ ਫਲੂ ਦਾ ਕਹਿਰ ਹੌਲੀ-ਹੌਲੀ ਵੱਧ ਰਿਹਾ ਹੈ। ਸਥਾਨਕ ਹਸਪਤਾਲਾਂ ’ਚ ਸਵਾਈਨ ਫਲੂ ਦੇ 11 ਪਾਜ਼ੇਟਿਵ ਅਤੇ 19 ਸ਼ੱਕੀ ਮਰੀਜ਼ ਸਾਹਮਣੇ ਆਏ ਹਨ। ਸਿਹਤ ਅਧਿਕਾਰੀਆਂ ਅਨੁਸਾਰ ਇਨ੍ਹਾਂ ਮਰੀਜ਼ਾਂ ’ਚੋਂ ਪਾਜ਼ੇਟਿਵ 11 ਸ਼ੱਕੀ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦੋਂ ਕਿ 5 ਪਾਜ਼ੇਟਿਵ ਅਤੇ 8 ਸ਼ੱਕੀ ਮਰੀਜ਼ ਦੂਜੇ ਜ਼ਿਲ੍ਹਿਆਂ ਆਦਿ ਨਾਲ ਸਬੰਧਿਤ ਹਨ। ਮਹਾਨਗਰ ’ਚ ਹੁਣ ਤੱਕ ਸਵਾਈਨ ਫਲੂ ਦੇ 34 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 10 ਮਰੀਜ਼ ਹੁਣ ਵੀ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ। 17 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਜਾ ਚੁੱਕਾ ਹੈ, ਜਦੋਂ ਕਿ 7 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 131 ਸ਼ੱਕੀ ਸ਼੍ਰੇਣੀ ’ਚ ਰੱਖਿਆ ਗਿਆ ਹੈ। ਜ਼ਿਲ੍ਹੇ ਤੋਂ ਇਲਾਵਾ ਬਾਹਰੀ ਜ਼ਿਲ੍ਹਿਆਂ ਅਤੇ ਸੂਬਿਆਂ ਦੇ ਮਰੀਜ਼ਾਂ ’ਚ 56 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ, ਜਦੋਂ ਕਿ 234 ਸ਼ੱਕੀ ਮਰੀਜ਼ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ : ਪੰਜਾਬ ਦੇ 2 ਸਾਬਕਾ ਮੰਤਰੀਆਂ ਨੂੰ ਲੁੱਕ ਆਊਟ ਨੋਟਿਸ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ
ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ
ਸਿਹਤ ਵਿਭਾਗ ਨੇ ਸਵਾਈਨ ਫਲੂ 'ਤੇ ਐਡਵਾਈਜ਼ਰੀ ਜਾਰੀ ਕਰਦੇ ਹੋਏ ਲੋਕਾਂ ਨੂੰ ਸਵਾਈਨ ਫਲੂ ਤੋਂ ਬਚਾਅ ਲਈ ਸਾਵਧਾਨ ਰਹਿਣ ਲਈ ਕਿਹਾ ਹੈ। ਐਡਵਾਈਜ਼ਰੀ ਦੌਰਾਨ ਕਿਹਾ ਗਿਆ ਹੈ ਕਿ ਦੇਸ਼ ਭਰ ’ਚ ਸਵਾਈਨ ਫਲੂ ਦੇ ਮਾਮਲਿਆਂ ’ਚ ਅਚਾਨਕ ਇਜ਼ਾਫਾ ਹੋਇਆ ਹੈ। ਸਵਾਈਨ ਫਲੂ ਐੱਚ. ਐੱਨ. ਵਾਇਰਸ ਦੇ ਕਾਰਨ ਹੁੰਦਾ ਹੈ, ਜੋ ਸਾਹ ਰਾਹੀਂ ਇਕ ਵਿਅਕਤੀ ਤੋਂ ਦੂਜੇ ’ਚ ਫੈਲਦਾ ਹੈ। ਸਿਵਲ ਸਰਜਨ ਡਾ. ਹਤਿੰਦਰ ਕੌਰ ਨੇ ਕਿਹਾ ਕਿ ਸਾਰੇ ਸਰਕਾਰੀ ਹਸਪਤਾਲਾਂ ’ਚ ਸਵਾਈਨ ਫਲੂ ਦੀ ਜਾਂਚ ਅਤੇ ਦਵਾਈ ਮੁਫ਼ਤ ਮੁਹੱਈਆ ਹੈ।

ਇਹ ਵੀ ਪੜ੍ਹੋ : ਯੂਨੀਵਰਸਿਟੀ ਮਾਮਲੇ 'ਚ ਗ੍ਰਿਫ਼ਤਾਰ 3 ਲੋਕਾਂ ਦੀ ਅਦਾਲਤ 'ਚ ਪੇਸ਼ੀ, 7 ਦਿਨਾਂ ਦੇ ਰਿਮਾਂਡ 'ਤੇ
ਸਵਾਈਨ ਫਲੂ ਦੇ ਮੁੱਖ ਲੱਛਣ
ਤੇਜ਼ ਬੁਖਾਰ (101 ਤੋਂ ਉੱਪਰ)
ਖੰਘ ਅਤੇ ਸਰਦੀ
ਸਾਹ ਲੈਣ ’ਚ ਦਿੱਕਤ
ਛਿੱਕ ਆਉਣਾ ਜਾਂ ਨੱਕ ਵਹਿਣਾ
ਗਲੇ ’ਚ ਖ਼ਰਾਬ ਹੋਣਾ
ਦਸਤ
ਇਸ ਤਰ੍ਹਾਂ ਮਹਿਸੂਸ ਹੋਣਾ ਕਿ ਸਰੀਰ ਟੁੱਟ ਰਿਹਾ ਹੈ

ਇਹ ਵੀ ਪੜ੍ਹੋ : ਵਿਸ਼ੇਸ਼ ਇਜਲਾਸ ਤੋਂ ਪਹਿਲਾਂ ਮਾਨ ਸਰਕਾਰ ਨੇ ਸੱਦੀ ਕੈਬਨਿਟ ਬੈਠਕ, ਹੋਣਗੀਆਂ ਅਹਿਮ ਵਿਚਾਰਾਂ

ਸਵਾਈਨ ਫਲੂ ਤੋਂ ਕਿਵੇਂ ਕਰੀਏ ਬਚਾਅ
ਖੰਘਦੇ ਜਾਂ ਛਿੱਕਦੇ ਸਮੇਂ ਆਪਣੇ ਮੂੰਹ ਤੇ ਨੱਕ ਨੂੰ ਟਿਸ਼ੂ ਨਾਲ ਢਕੋ
ਆਪਣੇ ਨੱਕ ਅੱਖ ਅਤੇ ਮੂੰਹ ਨੂੰ ਛੂਹਣ ਤੋਂ ਪਹਿਲਾਂ ਅਤੇ ਬਾਅਦ ਵਿਚ ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ
ਭੀੜ ਵਾਲੀ ਜਗ੍ਹਾ ’ਤੇ ਨਾ ਜਾਓ
ਖੰਘ, ਨੱਕ ਵਹਿਣ, ਛਿੱਕਣ ਅਤੇ ਬੁਖਾਰ ਤੋਂ ਪੀੜਤ ਵਿਅਕਤੀ ਦੀ ਦੂਰੀ ਬਣਾਈ ਰੱਖੋ
ਖੂਬ ਪਾਣੀ ਪਿਓ
ਜੇਕਰ ਤੁਹਾਨੂੰ ਸਵਾਈਨ ਫਲੂ ਨਾਲ ਸਬੰਧਿਤ ਲੱਛਣ ਹਨ ਤਾਂ ਭੀੜ-ਭਾੜ ਵਾਲੀ ਜਗ੍ਹਾ ’ਤੇ ਜਾਣ ਤੋਂ ਬਚੋ ਅਤੇ ਮਾਸਕ ਦੀ ਵਰਤੋਂ ਕਰੋ
ਰੋਗੀ ਨਾਲ ਹੱਥ ਮਿਲਾਉਣਾ, ਗਲੇ ਲੱਗਣਾ, ਚੁੰਮਣਾ ਜਾਂ ਕੋਈ ਹੋਰ ਸਰੀਰਕ ਸੰਪਰਕ ਬਣਾਉਣਾ
ਬਿਨਾਂ ਡਾਕਟਰੀ ਜਾਂਚ ਦੇ ਦਵਾਈ ਲੈਣਾ
ਬਾਹਰ ਖੁੱਲ੍ਹੇ ਵਿਚ ਥੁੱਕਣਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News