ਐਡਵਾਂਸ ਕੈਂਸਰ ਸੈਂਟਰ ਬੰਦ ਕਰਨਾ ਕੈਂਸਰ ਮਰੀਜ਼ਾਂ ਦੀਆਂ ਜਾਨਾਂ ਨਾਲ ਖੇਡਣ ਬਰਾਬਰ : ਹਰਸਿਮਰਤ

Sunday, May 09, 2021 - 10:12 AM (IST)

ਐਡਵਾਂਸ ਕੈਂਸਰ ਸੈਂਟਰ ਬੰਦ ਕਰਨਾ ਕੈਂਸਰ ਮਰੀਜ਼ਾਂ ਦੀਆਂ ਜਾਨਾਂ ਨਾਲ ਖੇਡਣ ਬਰਾਬਰ : ਹਰਸਿਮਰਤ

ਬਠਿੰਡਾ (ਵਰਮਾ, ਕੁਨਾਲ ਬਾਂਸਲ): ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਠਿੰਡਾ ਵਿਖੇ ਐਡਵਕਾਂਸ ਕੈਂਸਰ ਅਤੇ ਡਾਇਗਨੋਸਟਿਕ ਸੈਂਟਰ ਨੂੰ ਕੋਰੋਨਾ ਸੈਂਟਰ ਵਿਚ ਤਬਦੀਲ ਕਰਨ ਵਾਸਤੇ ਬੰਦ ਕਰਨਾ ਕੈਂਸਰ ਮਰੀਜ਼ਾਂ ਦੀਆਂ ਜਾਨਾਂ ਨਾਲ ਖੇਡਣ ਬਰਾਬਰ ਹੈ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਕਿ ਉਹ ਇਸ ਫੈਸਲੇ ਦੀ ਸਮੀਖਿਆ ਕਰਨ ਅਤੇ ਸਮਰਪਿਤ ਕੋਰੋਨਾ ਸੰਭਾਲ ਲਈ ਏਮਜ਼ ਹਸਪਤਾਲ ਸਮੇਤ ਹੋਰ ਉਪਲੱਬਧ ਸਹੂਲਤਾਂ ਵਰਤ ਲੈਣ।

ਇਹ ਵੀ ਪੜ੍ਹੋ:  ਹੁ ਠੇਕੇ ਤੋਂ ਸ਼ਰਾਬ ਲਿਆਉਣ ਲਈ ਵਰਤੀ ਜਾ ਰਹੀ ਹੈ ‘ਆਪ’ ਵਿਧਾਇਕਾ ਦੀ ਸਰਕਾਰੀ ਗੱਡੀ!

ਬੀਬਾ ਬਾਦਲ ਨੇ ਇਸ ਮਾਮਲੇ ’ਤੇ ਮੁੱਖ ਮੰਤਰੀ ਨੂੰ ਪੱਤਰ ਵੀ ਲਿਖਿਆ, ਜਿਸ ’ਚ ਉਨ੍ਹਾਂ ਕਿਹਾ ਕਿ ਐਡਵਾਂਸ ਕੈਂਸਰ ਸੈਂਟਰ ਮਾਲਵਾ ਪੱਟੀ ਦੇ ਕੈਂਸਰ ਮਰੀਜ਼ ਜੋ ਕੋਰੋਨਾ ਕਾਰਨ ਬੀਕਾਨੇਰ ਸਥਿਤ ਅਚਖਾਰਿਆ ਤੁਲਸੀ ਕੈਂਸਰ ਇੰਸਟੀਚਿਊਟ ਵਿਖੇ ਕੈਂਸਰ ਹਸਪਤਾਲ ਤਕ ਨਹੀਂ ਜਾ ਸਕਦੇ, ਲਈ ਆਸ ਦੀ ਆਖਰੀ ਕਿਰਨ ਹੈ। ਉਨ੍ਹਾਂ ਕਿਹਾ ਕਿ ਕੈਂਸਰ ਸੈਂਟਰ ’ਚ ਰੋਜ਼ਾਨਾ 150 ਤੋਂ 200 ਮਰੀਜ਼ ਰੇਡੀਓਥੈਰੇਪੀ ਕਰਵਾਉਂਦੇ ਹਨ ਅਤੇ ਰੇਡੀਓਥੈਰੇਪੀ ਕਰਵਾਉਣ ਵਸਤੇ ਵੀ ਢਾਈ ਮਹੀਨੇ ਤਕ ਇੰਤਜ਼ਾਰ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਸੈਂਟਰ ’ਚ ਰੋਜ਼ਾਨਾ 5 ਤੋਂ 10 ਸਰਜਰੀਆਂ ਵੀ ਹੁੰਦੀਆਂ ਹਨ। ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਨੇ ਕੈਂਸਰ ਸੈਂਟਰ ਬੰਦ ਕਰਨ ਦਾ ਫੈਸਲਾ ਲੈਣ ਤੋਂ ਪਹਿਲਾਂ ਜ਼ਮੀਨੀ ਹਕੀਕਤ ਬਾਰੇ ਫੀਡ ਬੈਕ ਨਹੀਂ ਲਈ।

ਇਹ ਵੀ ਪੜ੍ਹੋ:  ਹੁਣ ਰੁਕੇਗੀ ਆਕਸੀਜਨ ਦੀ ਕਾਲਾਬਾਜ਼ਾਰੀ, ਸਰਕਾਰ ਵਲੋਂ ਕੰਟੇਨਰ ’ਚ ਜੀ.ਪੀ.ਐੱਸ. ਟ੍ਰੈਕਿੰਗ ਡਿਵਾਇਸ ਲਗਾਉਣ ਦਾ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


author

Shyna

Content Editor

Related News