ਅਹਿਮ ਖ਼ਬਰ : ਜ਼ਿਮਨੀ ਚੋਣ ਪਿੱਛੋਂ ਹੁਣ ਜਲੰਧਰ 'ਚ ਜਲਦ ਹੀ ਪ੍ਰਸ਼ਾਸਨਿਕ ਫੇਰਬਦਲ ਦੀ ਸੰਭਾਵਨਾ

Friday, May 19, 2023 - 08:49 AM (IST)

ਅਹਿਮ ਖ਼ਬਰ : ਜ਼ਿਮਨੀ ਚੋਣ ਪਿੱਛੋਂ ਹੁਣ ਜਲੰਧਰ 'ਚ ਜਲਦ ਹੀ ਪ੍ਰਸ਼ਾਸਨਿਕ ਫੇਰਬਦਲ ਦੀ ਸੰਭਾਵਨਾ

ਜਲੰਧਰ (ਧਵਨ) : ਜਲੰਧਰ ਜ਼ਿਮਨੀ ਚੋਣ ਦੇ ਮੁਕੰਮਲ ਹੋਣ ਤੋਂ ਬਾਅਦ ਹੁਣ ਜ਼ਿਲ੍ਹੇ ’ਚ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਸਰਕਾਰ ਵਲੋਂ ਜਲਦ ਹੀ ਪ੍ਰਸ਼ਾਸਨਿਕ ਫੇਰਬਦਲ ਕੀਤਾ ਜਾ ਸਕਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਜਲੰਧਰ ਜ਼ਿਮਨੀ ਚੋਣ ਦੌਰਾਨ ਲੰਬਾ ਸਮਾਂ ਜਲੰਧਰ ’ਚ ਰਹੇ ਤੇ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੋਂ ਭਲੀ-ਭਾਂਤ ਜਾਣੂੰ ਹਨ। ਇਸੇ ਤਰ੍ਹਾਂ ਕੁੱਝ ਅਧਿਕਾਰੀਆਂ ਦੀ ਕਾਰਗੁਜ਼ਾਰੀ ਬਾਰੇ ਵੀ ਚੰਗਾ ਪ੍ਰਭਾਵ ਮੁੱਖ ਮੰਤਰੀ ਤੱਕ ਨਹੀਂ ਗਿਆ।

ਇਹ ਵੀ ਪੜ੍ਹੋ : ਜਿਸਮ ਦੀ ਭੁੱਖ 'ਚ ਪਿਓ ਟੱਪ ਗਿਆ ਸਭ ਹੱਦਾਂ-ਬੰਨੇ, ਸ਼ਰਮ ਤੇ ਖ਼ੌਫ਼ ਕਾਰਨ ਮੂੰਹ ਨਾ ਖੋਲ੍ਹ ਸਕੀ 16 ਸਾਲਾਂ ਦੀ ਧੀ

ਇਸ ਲਈ ਸ਼ਾਇਦ ਸਰਕਾਰ ਵਲੋਂ ਕੁੱਝ ਪ੍ਰਸ਼ਾਸਨਿਕ ਤਬਦੀਲੀਆਂ ਜ਼ਰੂਰ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਮਾਨ ਜਦੋਂ ਤੋਂ ਜਲੰਧਰ ’ਚ ਡਟੇ ਹੋਏ ਹਨ, ਉਦੋਂ ਤੋਂ ਹੀ ਉਹ ਵੱਖ-ਵੱਖ ਸਥਾਨਕ ਆਗੂਆਂ ਨਾਲ ਵੀ ਮੀਟਿੰਗਾਂ ਕਰਦੇ ਰਹੇ। ਇਸ ਕਾਰਨ ਉਹ ਵੱਖ-ਵੱਖ ਅਧਿਕਾਰੀਆਂ ਦੀ ਕਾਰਗੁਜ਼ਾਰੀ ਬਾਰੇ ਵੀ ਪੂਰੀ ਜਾਣਕਾਰੀ ਹਾਸਲ ਕਰ ਰਹੇ ਸਨ। ਪਾਰਟੀ ਦੇ ਆਗੂਆਂ ਨੇ ਸਰਕਾਰ ਨੂੰ ਕੁੱਝ ਅਧਿਕਾਰੀਆਂ ਬਾਰੇ ਵੀ ਜਾਣੂੰ ਕਰਵਾਇਆ ਹੈ ਕਿ ਉਹ ਉਨ੍ਹਾਂ ਦੇ ਫੋਨ ਵੀ ਨਹੀਂ ਚੁੱਕਦੇ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਸੁਰੱਖਿਆ ਮਾਮਲੇ 'ਚ ਇਸ ਦਿਨ ਆਵੇਗਾ ਫ਼ੈਸਲਾ, ਹਾਈਕੋਰਟ 'ਚ ਸੌਂਪੀ ਗਈ ਰਿਪੋਰਟ

ਇਸ ਲਈ ਸਰਕਾਰ ਵਲੋਂ ਕੁੱਝ ਪ੍ਰਸ਼ਾਸਕੀ ਬਦਲਾਅ ਕਰਕੇ ਜਲੰਧਰ ’ਚ ਪ੍ਰਸ਼ਾਸਨ ਨੂੰ ਸੁਚਾਰੂ ਬਣਾਉਣ ਲਈ ਕਦਮ ਚੁੱਕੇ ਜਾਣਗੇ। ਜਿੱਥੋਂ ਤੱਕ ਪੁਲਸ ਦੀ ਕਾਰਗੁਜ਼ਾਰੀ ਦਾ ਸਵਾਲ ਹੈ, ਮੁੱਖ ਮੰਤਰੀ ਸੰਤੁਸ਼ਟ ਦੱਸੇ ਜਾਂਦੇ ਹਨ। ਪੁਲਸ ਅਧਿਕਾਰੀਆਂ ਨੂੰ ਲੈ ਕੇ ਉਨ੍ਹਾਂ ਤੱਕ ਚੰਗਾ ਪ੍ਰਭਾਵ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News