ਸਾਬਕਾ ADGP ਗੁਰਿੰਦਰ ਸਿੰਘ ਢਿੱਲੋਂ ਦੀ ਸਿਆਸਤ ''ਚ ਐਂਟਰੀ, ਕਾਂਗਰਸ ਪਾਰਟੀ ''ਚ ਹੋਏ ਸ਼ਾਮਲ

Tuesday, Apr 30, 2024 - 07:11 PM (IST)

ਸਾਬਕਾ ADGP ਗੁਰਿੰਦਰ ਸਿੰਘ ਢਿੱਲੋਂ ਦੀ ਸਿਆਸਤ ''ਚ ਐਂਟਰੀ, ਕਾਂਗਰਸ ਪਾਰਟੀ ''ਚ ਹੋਏ ਸ਼ਾਮਲ

ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਪੁਲਸ ਦੇ ਸੀਨੀਅਰ ਆਈ. ਪੀ. ਐੱਸ. ਅਧਿਕਾਰੀ (ਏ. ਡੀ. ਜੀ. ਪੀ. ਲਾ ਐਂਡ ਆਰਡਰ) ਗੁਰਿੰਦਰ ਸਿੰਘ ਢਿੱਲੋਂ ਨੇ ਨੌਕਰੀ ਛੱਡ ਕੇ ਸਿਆਸਤ ਵਿਚ ਕਦਮ ਰੱਖਿਆ ਹੈ। ਗੁਰਿੰਦਰ ਸਿੰਘ ਢਿੱਲੋਂ ਜਿੰਨ੍ਹਾਂ ਨੇ 30 ਸਾਲ ਦੀ ਨੌਕਰੀ ਤੋਂ ਬਾਅਦ ਵੀ. ਆਰ. ਐੱਸ. (ਸਵੈ-ਇੱਛੁਕ ਸੇਵਾਮੁਕਤੀ) ਲਈ ਸੀ, ਅੱਜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰਵਾਇਆ। ਗੁਰਿੰਦਰ ਸਿੰਘ ਢਿੱਲੋਂ 1997 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਹਨ। 

ਇਹ ਖ਼ਬਰ ਵੀ ਪੜ੍ਹੋ - ਰਾਜਾ ਵੜਿੰਗ ਨੂੰ ਟਿਕਟ ਮਿਲਣ ਮਗਰੋਂ ਕਾਂਗਰਸ 'ਚ ਖਿੱਚੋਤਾਣ! ਨਵਜੋਤ ਸਿੱਧੂ ਵੱਲੋਂ ਐਲਾਨੇ ਅਹੁਦੇਦਾਰ ਨੇ ਦਿੱਤਾ ਅਸਤੀਫ਼ਾ

ਇਸ ਮੌਕੇ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਲੰਮਾ ਸਮਾਂ ਪੁਲਸ ਵਿਭਾਗ ਵਿਚ ਸੇਵਾਵਾਂ ਨਿਭਾਈਆਂ ਤੇ ਹੁਣ ਇੱਥੇ ਵੀ ਰੱਬ ਦੀ ਕਿਰਪਾ ਨਾਲ ਹੀ ਆਇਆ ਹਾਂ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਪਹਿਲੀ ਵਾਰ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦੇ ਸੰਪਰਕ ਵਿਚ ਆਏ ਸਨ। ਉਹ ਸੁਰੱਖਿਆ ਕਾਰਨਾਂ ਕਰ ਕੇ ਰਾਹੁਲ ਗਾਂਧੀ ਨਾਲ 13 ਕਿੱਲੋਮੀਟਰ ਤੁਰੇ ਸਨ। ਉਹ ਫ਼ਤਿਹਗੜ੍ਹ ਸਾਹਿਬ ਤੋਂ ਜੰਮੂ ਤਕ ਰਾਹੁਲ ਗਾਂਧੀ ਦੇ ਨਾਲ ਰਹੇ ਸਨ। ਉਸ ਮਗਰੋਂ ਜਦੋਂ ਰਾਹੁਲ ਗਾਂਧੀ ਸ੍ਰੀ ਦਰਬਾਰ ਸਾਹਿਬ ਆਏ ਤਾਂ ਉੱਥੇ ਵੀ ਦੋਹਾਂ ਦੀ ਮੁਲਾਕਾਤ ਰਾਹੁਲ ਗਾਂਧੀ ਤੇ ਕਾਂਗਰਸ ਦੇ ਹੋਰ ਸੀਨੀਅਰ ਲੀਡਰਾਂ ਨਾਲ ਹੋਈ। 

ਇਹ ਖ਼ਬਰ ਵੀ ਪੜ੍ਹੋ - ਚੋਣ ਪ੍ਰਚਾਰ ਲਈ ਪੰਜਾਬ ਆਉਣਗੇ ਮੋਦੀ, ਯੋਗੀ ਤੇ ਸ਼ਾਹ! ਅਗਲੇ ਮਹੀਨੇ ਭਖੇਗੀ ਸੂਬੇ ਦੀ ਸਿਆਸਤ

ਜ਼ਿਕਰਯੋਗ ਹੈ ਕਿ ਗੁਰਿੰਦਰ ਸਿੰਘ ਢਿੱਲੋਂ ਨੇ ਬੀਤੇ ਦਿਨੀਂ ਸੇਵਾਮੁਕਤੀ ਲੈਣ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕਰਦਿਆਂ ਕਿਹਾ ਸੀ ਕਿ ਉਹ ਵੀ. ਆਰ. ਐੱਸ. ਲੈ ਕੇ ਖੁਦ ਨੂੰ ਪਿੰਜਰੇ ਤੋਂ ਆਜ਼ਾਦ ਮਹਿਸੂਸ ਕਰ ਰਹੇ ਹਨ। ਦੇਖਦੇ ਹਾਂ ਕਿਸਮਤ ਕਿੱਥੇ ਲੈ ਕੇ ਜਾਂਦੀ ਹੈ। ਸੂਤਰਾਂ ਮੁਤਾਬਕ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਵੀ. ਆਰ. ਐੱਸ. ਲੈਣ ਲਈ ਜਿਹੜੀ ਫਾਈਲ ਪੰਜਾਬ ਸਰਕਾਰ ਨੂੰ ਭੇਜੀ ਗਈ ਸੀ, ਉਸ ਵਿਚ ਉਨ੍ਹਾਂ ਨੇ ਆਪਣੀ ਸਿਹਤ ਦਾ ਹਵਾਲਾ ਦਿੱਤਾ ਸੀ। ਇਹ ਵੀ ਪਤਾ ਲੱਗਾ ਹੈ ਕਿ ਢਿੱਲੋਂ ਨੇ ਇਸੇ ਸਾਲ ਮਈ ਵਿਚ ਰਿਟਾਇਰ ਹੋਣਾ ਸੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News