ਅੰਮ੍ਰਿਤਸਰ ''ਚ ਇਨ੍ਹਾਂ ਵਾਹਨ ਚਾਲਕਾਂ ਲਈ ਨਵਾਂ ਫ਼ਰਮਾਨ, ਹੁਣ ਨਹੀਂ ਮਿਲੇਗਾ ਪੈਟਰੋਲ-ਡੀਜ਼ਲ ਤੇ CNG

Tuesday, Sep 22, 2026 - 11:57 AM (IST)

ਅੰਮ੍ਰਿਤਸਰ ''ਚ ਇਨ੍ਹਾਂ ਵਾਹਨ ਚਾਲਕਾਂ ਲਈ ਨਵਾਂ ਫ਼ਰਮਾਨ, ਹੁਣ ਨਹੀਂ ਮਿਲੇਗਾ ਪੈਟਰੋਲ-ਡੀਜ਼ਲ ਤੇ CNG

ਅੰਮ੍ਰਿਤਸਰ: ਅੰਮ੍ਰਿਤਸਰ ਸ਼ਹਿਰ 'ਚ ਵਾਹਨ ਚਾਲਕਾਂ ਲਈ ਨਵੇਂ ਨਿਯਮ ਲਾਗੂ ਹੋਏ ਹਨ। ਜਿਥੇ ਕਿ ਬਿਨਾਂ ਵੈਧ ਨੰਬਰ ਪਲੇਟ ਵਾਲੇ ਵਾਹਨਾਂ ਨੂੰ ਹੁਣ ਪੈਟਰੋਲ, ਡੀਜ਼ਲ ਅਤੇ ਸੀ.ਐੱਨ.ਜੀ. ਨਹੀਂ ਮਿਲੇਗੀ। ਪੁਲਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ. ਐਨ.ਐਸ.ਐਸ) ਦੀ ਧਾਰਾ 163 ਤਹਿਤ ਇਹ ਸਖ਼ਤ ਹੁਕਮ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਮੁਕਾਬਲੇ ਦੌਰਾਨ ਇਕ ਮੁਲਜ਼ਮ ਢੇਰ

ਹੁਕਮਾਂ  ਵਿਚ ਕਿਹਾ ਗਿਆ ਹੈ ਕਿ ਵਾਹਨ ਦੇ ਅੱਗੇ ਅਤੇ ਪਿੱਛੇ ਹਾਈ ਸਿਕਿਓਰਿਟੀ ਰਜਿਸਟ੍ਰੇਸ਼ਨ ਪਲੇਟ ਲੱਗੀ ਹੋਣੀ ਲਾਜ਼ਮੀ ਹੈ। ਜੇਕਰ ਨੰਬਰ ਪਲੇਟ ਹਟਾਈ, ਟੁੱਟੀ, ਮੁੜੀ ਜਾਂ ਬਦਲੀ ਹੋਈ ਹੋਵੇਗੀ, ਤਾਂ ਵਾਹਨ ਨੂੰ  ਪੈਟਰੋਲ, ਡੀਜ਼ਲ ਤੇ ਸੀ.ਐੱਨ.ਜੀ. ਨਹੀਂ ਦਿੱਤੀ ਜਾਵੇਗੀ। ਹਾਲਾਂਕਿ, ਵੈਧ ਰਜਿਸਟ੍ਰੇਸ਼ਨ ਵਾਲੇ ਨਵੇਂ ਵਾਹਨਾਂ, ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਹੋਰ ਜ਼ਰੂਰੀ ਸੇਵਾਵਾਂ ਵਾਲੇ ਵਾਹਨਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ। ਇਹ ਆਦੇਸ਼ ਅੰਮ੍ਰਿਤਸਰ ਸਿਟੀ ਪੁਲਸ ਕਮਿਸ਼ਨਰੇਟ ਦੇ ਅਧਿਕਾਰ ਖੇਤਰ ਵਿੱਚ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।

ਇਹ ਵੀ ਪੜ੍ਹੋ- ਪ੍ਰੇਮ ਸਬੰਧਾਂ 'ਚ ਵਿਚੋਲਗਿਰੀ ਦੇ ਸ਼ੱਕ 'ਚ 19 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਸੂਚਨਾ ਬੋਰਡ ਲਗਾਉਣਾ ਲਾਜ਼ਮੀ

ਹੁਕਮਾਂ ਵਿਚ ਇਹ ਵੀ ਕਿਹਾ ਕਿ ਸਾਰੇ ਪੈਟਰੋਲ ਪੰਪਾਂ ਅਤੇ ਸੀ.ਐੱਨ.ਜੀ. ਸਟੇਸ਼ਨਾਂ ਦੇ ਦਾਖਲੇ ਤੇ ਇੰਧਨ ਭਰਨ ਵਾਲੀ ਥਾਂ 'ਤੇ ਘੱਟੋ-ਘੱਟ 3×3 ਫੁੱਟ ਦਾ ਸੂਚਨਾ ਬੋਰਡ ਲਗਾਉਣਾ ਪਵੇਗਾ, ਜਿਸ 'ਤੇ ਲਿਖਿਆ ਹੋਵੇਗਾ ਕਿ ਬਿਨਾਂ ਵੈਧ ਨੰਬਰ ਪਲੇਟ ਤੋਂ ਇੰਧਨ ਨਹੀਂ ਮਿਲੇਗਾ। ਪੰਪਾਂ 'ਤੇ ਕੈਮਰੇ ਹਰ ਸਮੇਂ ਚਾਲੂ ਰੱਖਣੇ ਹੋਣਗੇ, ਤਾਂ ਜੋ ਆਉਣ-ਜਾਣ ਵਾਲੇ ਵਾਹਨਾਂ ਦੀਆਂ ਨੰਬਰ ਪਲੇਟਾਂ ਸਪੱਸ਼ਟ ਰਿਕਾਰਡ ਹੋ ਸਕਣ। ਇਹ ਰਿਕਾਰਡਿੰਗ ਘੱਟੋ-ਘੱਟ 30 ਦਿਨਾਂ ਤੱਕ ਸੁਰੱਖਿਅਤ ਰੱਖਣੀ ਲਾਜ਼ਮੀ ਹੋਵੇਗੀ। ਇਸ ਤੋਂ ਇਲਾਵਾ ਕਿਸੇ ਵੀ ਗੈਰ-ਅਧਿਕਾਰਤ ਵਿਅਕਤੀ ਨੂੰ ਬੋਤਲ, ਕੰਟੇਨਰ ਜਾਂ ਕਿਸੇ ਬਰਤਨ ਵਿੱਚ ਪੈਟਰੋਲ-ਡੀਜ਼ਲ ਦੇਣ 'ਤੇ ਮੁਕੰਮਲ ਰੋਕ ਲਗਾਈ ਗਈ ਹੈ। ਜੇਕਰ ਕੋਈ ਵਾਹਨ ਚਾਲਕ ਵਿਵਾਦ ਜਾਂ ਹੰਗਾਮਾ ਕਰਦਾ ਹੈ, ਤਾਂ ਪੰਪ ਸੰਚਾਲਕ ਤੁਰੰਤ 112 ਨੰਬਰ ਜਾਂ ਨਜ਼ਦੀਕੀ ਪੁਲਸ ਠਾਣੇ 'ਚ ਸੂਚਿਤ ਕਰ ਸਕਦੇ ਹਨ।

ਇਹ ਵੀ ਪੜ੍ਹੋ-ਪੰਥ ਤੋਂ ਛੇਕੇ ਜਾਣ ਮਗਰੋਂ ਅਮਰਜੀਤ ਸਿੰਘ ਚਾਵਲਾ ਦਾ ਵੱਡਾ ਬਿਆਨ

ਪਾਬੰਦੀ ਲਗਾਉਣ ਦਾ ਕਾਰਨ
ਪੁਲਸ ਅਨੁਸਾਰ ਕਈ ਲੋਕ ਨੰਬਰ ਪਲੇਟਾਂ ਮੋੜ ਕੇ ਜਾਂ ਹਟਾ ਕੇ ਵਾਹਨ ਚਲਾਉਂਦੇ ਹਨ, ਜਿਸ ਨਾਲ ਪੁਲਸ ਨੂੰ ਵਾਹਨਾਂ ਦੀ ਪਛਾਣ ਕਰਨ 'ਚ ਮੁਸ਼ਕਲ ਆਉਂਦੀ ਹੈ । ਅਜਿਹੇ ਵਾਹਨਾਂ ਦੀ ਵਰਤੋਂ ਹਿੱਟ ਐਂਡ ਰਨ, ਚੇਨ ਸਨੈਚਿੰਗ, ਚੋਰੀ, ਲੁੱਟ-ਖੋਹ ਅਤੇ ਹੋਰ ਅਪਰਾਧਿਕ ਵਾਰਦਾਤਾਂ ਵਿੱਚ ਕੀਤੀ ਜਾ ਸਕਦੀ ਹੈ, ਜਿਸ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ।

ਇਹ ਵੀ ਪੜ੍ਹੋ-ਰੇਲਵੇ ਯਾਤਰੀ ਦੇਣ ਧਿਆਨ, ਇਹ ਰੇਲ ਗੱਡੀਆਂ 7 ਦਿਨਾਂ ਲਈ ਰੱਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News