ਪੰਜਾਬ ਦੀ ਐਡੀਸ਼ਨਲ ਐਡਵੋਕੇਟ ਜਨਰਲ ਰਮੀਜ਼ਾ ਹਕੀਮ ਨੇ ਦਿੱਤਾ ਅਸਤੀਫ਼ਾ

Sunday, Aug 02, 2020 - 01:56 PM (IST)

ਚੰਡੀਗੜ੍ਹ : ਪੰਜਾਬ ਦੀ ਵਧੀਕ ਐਡਵੋਕੇਟ ਜਨਰਲ ਰਮੀਜ਼ਾ ਹਕੀਮ ਨੇ ਮੌਜੂਦਾ ਹਾਲਾਤ ਅਤੇ ਨਿੱਜੀ ਕਾਰਣਾਂ ਕਰਕੇ ਸੂਬੇ ਦੇ ਕਾਨੂੰਨ ਅਧਿਕਾਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਐਡਵੋਕੇਟ ਜਨਰਲ ਰਮੀਜ਼ਾ ਹਕੀਮ ਜੋ ਕਿ ਐਡਵੋਕੇਟ ਜਨਰਲ ਅਤੁੱਲ ਨੰਦਾ ਦੀ ਪਤਨੀ ਵੀ ਹਨ, ਪਿਛਲੇ ਤਿੰਨ ਸਾਲਾਂ ਤੋਂ ਇਸ ਅਹੁਦੇ 'ਤੇ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਬੀਤੇ ਤਿੰਨ ਸਾਲ ਮੇਰੀ ਪੇਸ਼ੇਵਰ ਜ਼ਿੰਦਗੀ ਦੇ ਸਭ ਤੋਂ ਵਧੀਆ ਸਾਲ ਰਹੇ ਹਨ ਪਰ ਹੁਣ ਉਹ ਆਪਣੇ ਨਿੱਜੀ ਅਭਿਆਸ ਵਿਚ ਵਾਪਸ ਆ ਰਹੇ ਹਨ। 

ਆਪਣੀ ਟੀਮ ਦੇ ਨਾਮ ਲਿਖੇ ਪੱਤਰ ਵਿਚ ਰਮੀਜ਼ਾ ਹਕੀਮ ਨੇ ਕਿਹਾ ਕਿ ਏ. ਜੀ. ਪੰਜਾਬ ਦੀ ਅਗਵਾਈ ਵਿਚ ਤੁਹਾਡੇ ਸਾਰਿਆਂ ਕੰਮ ਕਰਨ ਦਾ ਬੀਤੇ ਤਿੰਨ ਸਾਲ ਦਾ ਤਜ਼ਰਬਾ ਬਹੁਤ ਹੀ ਵਧੀਆ ਰਿਹਾ। ਇਸ ਨੇ ਮੈਨੂੰ ਔਖੀ ਮੁਕੱਦਮੇਬਾਜ਼ੀ ਵਿਚ ਹਿੱਸਾ ਲੈਣ ਲਈ ਸਮਰੱਥ ਕੀਤਾ, ਨਿਆਤੰਤਰ ਦੇ ਨਵੇਂ ਖੇਤਰਾਂ ਵਿਚ ਸੋਧ ਕੀਤੀ ਅਤੇ ਨਿਸ਼ਚਿਤ ਰੂਪ ਵਿਚ ਤੁਹਾਡੇ ਨਾਲ ਸੰਬੰਧਤ ਰਹੀ। 

ਹਾਲਾਂਕਿ, ਮੌਜੂਦਾ ਹਾਲਾਤ ਅਤੇ ਨਿੱਜੀ ਕਾਰਣਾਂ ਕਰਕੇ ਮੈਂ ਖੁਦ ਨੂੰ ਪੰਜਾਬ ਸਰਕਾਰ ਲਈ ਸੇਵਾ ਜਾਰੀ ਰੱਖਣ 'ਚ ਅਸਮਰੱਥ ਹਾਂ। ਇਸ ਲਈ ਮੈਂ ਨਿੱਜੀ ਅਭਿਆਸ ਵਿਚ ਵਾਪਸ ਜਾਣ ਦੇ ਮਨਸ਼ੇ ਨਾਲ ਵਧੀਕ ਐਡਵੋਕੇਟ ਜਨਰਲ ਵਜੋਂ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਸ਼ਾਇਦ ਹੁਣ ਮੈਂ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਨਾ ਕਰ ਸਕਾਂ, ਇਸ ਲਈ ਮੈਂ ਤੁਹਾਡੇ ਸਾਰਿਆਂ ਦੇ ਧੰਨਵਾਦ ਕਰਨਾ ਚਾਹੁੰਦੀ ਹਾਂ।


Gurminder Singh

Content Editor

Related News