ਆਦਮਪੁਰ ਨਗਰ ਕੌਂਸਲ ਦਫ਼ਤਰ 'ਚ ਸਫ਼ਾਈ ਕਾਮਿਆਂ ਵੱਲੋਂ ਹੰਗਾਮਾ, ਮਾਮਲਾ ਹੱਥੋਪਾਈ ਤੱਕ ਪੁੱਜਾ
Thursday, Sep 16, 2021 - 04:27 PM (IST)
ਆਦਮਪੁਰ (ਦਿਲਬਾਗੀ, ਚਾਂਦ)- ਆਦਮਪੁਰ ਨਗਰ ਕੌਂਸਲ ਵਿੱਚ ਸਫ਼ਾਈ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਧਾਨ ਦਰਸ਼ਨ ਸਿੰਘ ਕਰਵਲ ਦੇ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਇਥੇ ਹੰਗਾਮਾ ਹੋ ਗਿਆ ਅਤੇ ਮਾਮਲਾ ਹੱਥੋਪਾਈ ਤੱਕ ਜਾ ਪੁੱਜਾ। ਸਫ਼ਾਈ ਕਰਮਚਾਰੀਆਂ ਵੱਲੋਂ ਪ੍ਰਧਾਨ ਦਰਸ਼ਨ ਸਿੰਘ ਕਰਵਲ ਨੂੰ ਕਿਹਾ ਗਿਆ ਕੀ ਉਨ੍ਹਾਂ ਦਾ ਇਕ ਵਰਕਰ, ਜਿਸ ਨੂੰ ਸਰਕਾਰ ਵੱਲੋਂ ਤਰਸ ਦੇ ਆਧਾਰ 'ਤੇ 19 ਅਗਸਤ 2021 ਨੂੰ ਬਤੌਰ ਸਫ਼ਾਈ ਕਰਮਚਾਰੀ ਨਗਰ ਕੌਂਸਲ ਵਿਚ ਨੌਕਰੀ ਦਿੱਤੀ ਗਈ ਸੀ ਪਰ ਅਜੇ ਤੱਕ ਉਸ ਨੂੰ ਨੌਕਰੀ 'ਤੇ ਰੱਖਿਆ ਨਹੀਂ ਗਿਆ।
ਇਸ ਦਾ ਜਵਾਬ ਦਿੰਦੇ ਹੋਏ ਨਗਰ ਕੌਂਸਲ ਦੇ ਪ੍ਰਧਾਨ ਦਰਸ਼ਨ ਸਿੰਘ ਕਰਵਲ ਨੇ ਕਿਹਾ ਕਿ ਖ਼ੁਦ ਕਾਂਗਰਸ ਹਲਕਾ ਇੰਚਾਰਜ ਮਹਿੰਦਰ ਸਿੰਘ ਕੇ. ਪੀ. ਇਨ੍ਹਾਂ ਨੂੰ ਨਿਯੁਕਤੀ ਪੱਤਰ ਨਗਰ ਕੌਂਸਲ ਵਿੱਚ ਆ ਕੇ ਆਪ ਦੇਣਗੇ । ਇਸ ਦੌਰਾਨ ਸਫ਼ਾਈ ਕਰਮਚਾਰੀਆਂ ਅਤੇ ਇਕ ਸਥਾਨਕ ਨੇਤਾ ਵਿਚਾਲੇ ਤੂੰ-ਤੂੰ, ਮੈਂ-ਮੈਂ ਹੋ ਗਈ ਅਤੇ ਜਿਸ ਦੇ ਚਲਦੇ ਸਫ਼ਾਈ ਕਰਮਚਾਰੀਆਂ ਵੱਲੋਂ ਉਸ ਉਕਤ ਨੇਤਾ ਨਾਲ ਨਗਰ ਕੌਂਸਲ ਦਫ਼ਤਰ ਵਿੱਚ ਹੱਥੋਪਾਈ ਹੋ ਗਈ। ਮਾਮਲਾ ਵੱਧਦਾ ਵੇਖ ਕੁਝ ਕੌਂਸਲਰਾਂ ਨੇ ਵਿੱਚ ਆ ਕੇ ਇਹ ਮਾਮਲਾ ਸ਼ਾਂਤ ਕਰਵਾਇਆ। ਇਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਸੋਢਲ ਮੇਲੇ ਦੀ ਸੁਰੱਖਿਆ ਲਈ 24 ਘੰਟੇ ਡਿਊਟੀ ਦੌਰਾਨ 1000 ਮੁਲਾਜ਼ਮ ਰਹਿਣਗੇ ਤਾਇਨਾਤ
ਇਸ ਵੀਡੀਓ ਵਿਚ ਮਾਮਲਾ ਕਾਫ਼ੀ ਗਰਮਾਇਆ ਹੋਇਆ ਦਿੱਸ ਰਿਹਾ ਹੈ ਅਤੇ ਹੱਥੋਪਾਈ ਤੱਕ ਨਜ਼ਰ ਆ ਰਹੀ ਹੈ। ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ,ਕੌਂਸਲਰ ਹਰਜਿੰਦਰ ਸਿੰਘ ਕਰਵਲ, ਕੌਂਸਲਰ ਬਿਕਰਮ ਬਦਨ, ਕੌਂਸਲਰ ਦਵਿੰਦਰਪਾਲ, ਰਜੇਸ਼ ਕੁਮਾਰ ਰਾਜੂ, ਵਰੁਣ ਚੋਡਾ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ: ਜਲੰਧਰ: ਸ੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਲੈ ਕੇ ਤਿਆਰੀਆਂ ਸ਼ੁਰੂ, ਦਰਸ਼ਨਾਂ ਲਈ ਪੁੱਜਣ ਲੱਗੇ ਸ਼ਰਧਾਲੂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ