ਆਦਮਪੁਰ-ਏਅਰਪੋਰਟ ਤੋਂ ਦਿੱਲੀ ਲਈ ਚੱਲਣ ਵਾਲੀ ਫਲਾਈਟ ਦਾ ਸਮਾਂ ਬਦਲਿਆ

10/18/2018 1:28:25 PM

ਆਦਮਪੁਰ (ਅਨਿਲ)— ਦਿੱਲੀ-ਆਦਮਪੁਰ ਦੇ ਮੱਧ 'ਚ ਚੱਲਣ ਵਾਲੀ ਸਪਾਈਸ ਜੈੱਟ ਏਅਰਲਾਈਨ ਦੀ ਫਲਾਈਟ ਦੇ ਸਮੇਂ 'ਚ ਤਬਦੀਲੀ ਕੀਤੀ ਗਈ ਹੈ। ਸਰਦੀਆਂ ਕਰਕੇ ਅਕਤੂਬਰ ਮਹੀਨੇ 'ਚ ਇਸ ਦਾ ਵਿੰਟਰ ਸ਼ੈੱਡਿਊਲ ਲਾਗੂ ਕੀਤਾ ਗਿਆ ਹੈ। 28 ਅਕਤੂਬਰ ਤੋਂ ਦਿੱਲੀ ਤੋਂ ਦੁਪਹਿਰ ਦੇ 12.05 ਵਜੇ ਫਲਾਈਟ ਚੱਲੇਗੀ ਅਤੇ ਆਦਮਪੁਰ 'ਚ 1.15 ਵਜੇ ਪਹੁੰਚੇਗੀ। ਉਥੇ ਹੀ ਆਦਮਪੁਰ ਤੋਂ ਫਲਾਈਟ 1.35 ਵਜੇ ਦਿੱਲੀ ਲਈ ਉਡਾਣ ਭਰੇਗੀ ਅਤੇ 2.40 ਵਜੇ ਦਿੱਲੀ 'ਚ ਪਹੁੰਚੇਗੀ।


Related News