ਸੋਨੂੰ ਸੂਦ ਦੀ ਰਾਹ ''ਤੇ ਨਿਕਲੀ ਭੈਣ ਮਾਲਵਿਕਾ ਸੱਚਰ, ਮੋਗਾ ਦੇ ਲੋਕਾਂ ਨੂੰ ਵੰਡਿਆ ਰਾਸ਼ਨ (ਵੇਖੋ ਤਸਵੀਰਾਂ)
Thursday, Jun 17, 2021 - 06:03 PM (IST)
ਮੋਗਾ (ਵਿਪਨ,ਗੋਪੀ ਰਾਊਕੇ): ਮੋਗਾ ਹਲਕੇ ਦੇ ਲੋਕਾਂ ਦੀ ਹਰ ਤਰ੍ਹਾਂ ਨਾਲ ਸੇਵਾ ਕਰਨਾ ਸੂਦ ਚੈਰੀਟੀ ਫਾਊਂਡੇਸ਼ਨ ਦਾ ਮੁੱਖ ਉਦੇਸ਼ ਹੈ, ਜਿਸ ਦੇ ਲਈ ਮੋਗਾ ਦੇ ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਹਰ ਤਰ੍ਹਾਂ ਨਾਲ ਆਰਥਿਕ ਤੌਰ ’ਤੇ ਮਦਦ ਕਰ ਰਹੇ ਹਾਂ ਅਤੇ ਆਉਣ ਵਾਲੇ ਸਮੇਂ ਵਿਚ ਫਾਊਂਡੇਸ਼ਨ ਲੋਕਾਂ ਦੀ ਭਲਾਈ ਲਈ ਨਵੇਂ ਪ੍ਰਾਜੈਕਟ ਸ਼ੁਰੂ ਕਰੇਗੀ। ਉਕਤ ਵਿਚਾਰਾਂ ਦਾ ਪ੍ਰਗਟਾਵਾ ਅਭਿਨੇਤਾ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੱਚਰ, ਗੌਤਮ ਸੱਚਰ, ਵਿਕਰਮ ਸੱਚਰ ਅਤੇ ਰਾਣਾ ਧੀਰ ਨੇ ਅੱਜ 500 ਦੇ ਲਗਭਗ ਲੋਕਾਂ ਨੂੰ ਰਾਸ਼ਨ ਵੰਡਣ ਮੌਕੇ ਕੀਤਾ।
ਇਹ ਵੀ ਪੜ੍ਹੋ: ਦਾਜ ਦੀ ਬਲੀ ਚੜ੍ਹੀ ਇਕ ਹੋਰ ਵਿਆਹੁਤਾ, ਮਾਪਿਆਂ ਨੂੰ ਕੀਤਾ ਸੀ ਵਾਇਸ ਮੈਸੇਜ, 'ਮੈਨੂੰ ਇਨ੍ਹਾਂ ਨੇ ਸਲਫਾਸ ਦੇ ਦਿੱਤਾ'
ਮਾਲਵਿਕਾ ਸੱਚਰ ਨੇ ਕਿਹਾ ਕਿ ਸੂਦ ਚੈਰੀਟੀ ਫਾਊਂਡੇਸ਼ਨ ਪਿਛਲੇ ਸਮੇਂ ਵਿਚ 50 ਹਜ਼ਾਰ ਮਾਸਕ, 50 ਹਜ਼ਾਰ ਸੈਨੇਟਾਈਜ਼ਰ, ਹਲਕੇ ਦੇ ਸਕੂਲਾਂ ਕਾਲਜਾਂ ਅਤੇ ਆਮ ਲੋਕਾਂ ਨੂੰ ਵੰਡ ਚੁੱਕੀ ਹੈ। ਇਸ ਦੇ ਇਲਾਵਾ ਗਰੀਬ ਅਤੇ ਜ਼ਰੂਰਤਮੰਦ ਮਰੀਜ਼ਾਂ ਨੂੰ ਪਲਾਜਮਾ, ਇਲਾਜ, ਬਲੱਡ, ਮੈਡੀਸ਼ਨ ਅਤੇ ਮੈਡੀਸਨ ਕਿੱਟਾਂ, 25 ਆਕਸੀਜਨ ਕੰਸਟ੍ਰੇਟਰ ਵੀ ਮੁਹੱਈਆ ਕਰਵਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੂਦ ਫਾਊਂਡੇਸ਼ਨ ਮੋਗਾ ਹਲਕੇ ਦੇ ਲੋਕਾਂ ਨੂੰ ਜੋ ਕੋਰੋਨਾ ਮਹਾਮਾਰੀ ਦੇ ਕਾਰਣ ਆਰਥਿਕ ਤੌਰ ’ਤੇ ਬਹੁਤ ਨੁਕਸਾਨ ਹੋਇਆ ਹੈ ਉਨ੍ਹਾਂ ਲੋਕਾਂ ਦੀ ਸਨਾਖ਼ਤ ਕਰ ਕੇ ਉਨ੍ਹਾਂ ਨੂੰ ਘਰੇਲੂ ਖਾਣ ਪੀਣ ਦਾ ਸਾਮਾਨ ਦਾਲ, ਚਾਵਲ, ਚੀਨੀ, ਆਟਾ, ਤੇਲ, ਮਿਰਚ, ਮਸਾਲੇ ਆਦਿ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਰਾਸ਼ਨ ਵੰਡਣ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਉਸ ਦੇ ਭਰਾ ਸੋਨੂੰ ਸੂਦ ਦਾ ਇਹ ਉਦੇਸ਼ ਹੈ ਕਿ ਉਹ ਗਰੀਬਾਂ ਦੀ ਸੇਵਾ ਤੋਂ ਪਿੱਛੇ ਨਹੀਂ ਹਟ ਸਕਦੇ। ਇਸ ਲਈ ੳਹ ਪੂਰੇ ਭਾਰਤ ਵਿਚ ਸੇਵਾ ਕੇ ਕਾਰਜ ਕਰ ਰਹੇ ਹਨ।
ਇਹ ਵੀ ਪੜ੍ਹੋ: ਦੁੱਖ਼ਦਾਇਕ ਖ਼ਬਰ: ਦਿੱਲੀ ਸਿੱਘੂ ਮੋਰਚੇ ਤੋਂ ਪਰਤੇ ਪਿੰਡ ਛੋਟਾ ਘਰ ਦੇ ਕਿਸਾਨ ਦੀ ਮੌਤ