ਨਗਰ-ਨਿਗਮ ਦੀ ਵੱਡੀ ਕਾਰਵਾਈ, ਜਲੰਧਰ ਦੇ ਇਸ ਇਲਾਕੇ ''ਚ ਚਲਾਈ ਡਿੱਚ ਮਸ਼ੀਨ

Monday, Mar 06, 2023 - 12:51 PM (IST)

ਨਗਰ-ਨਿਗਮ ਦੀ ਵੱਡੀ ਕਾਰਵਾਈ, ਜਲੰਧਰ ਦੇ ਇਸ ਇਲਾਕੇ ''ਚ ਚਲਾਈ ਡਿੱਚ ਮਸ਼ੀਨ

ਜਲੰਧਰ (ਸੋਨੂੰ)- ਜਲੰਧਰ 'ਚ ਨਗਰ ਨਿਗਮ ਨੇ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਕਾਫ਼ੀ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਇਸੇ ਕੜੀ 'ਚ ਅੱਜ ਸਵੇਰੇ ਨਿਗਮ ਦੀ ਬਿਲਡਿੰਗ ਬ੍ਰਾਂਚ ਨੇ ਸ਼ਹਿਰ ਵਿਚ ਮਦਨ ਫਲੋਰ ਮਿੱਲ ਨੇੜੇ ਨਾਜਾਇਜ਼ ਤੌਰ 'ਤੇ ਬਣ ਰਹੀ ਕਮਰਸ਼ੀਅਲ ਇਮਾਰਤ 'ਤੇ ਡਿੱਚ ਮਸ਼ੀਨ ਚਲਾ ਦਿੱਤੀ ਹੈ। ਮੰਡੀ ਰੋਡ ’ਤੇ ਸੇਂਟ ਸੋਲਜਰ ਸਕੂਲ ਨੇੜੇ ਇਕ ਪੁਰਾਣੀ ਉੱਚੀ ਚਾਰਦੀਵਾਰੀ ਦੇ ਅੰਦਰ ਨਵੀਂ ਇਮਾਰਤ ਬਣਾਉਣ ਦਾ ਕੰਮ ਚੱਲ ਰਿਹਾ ਸੀ। ਸ਼ਟਰਿੰਗ ਤੋਂ ਲੈ ਕੇ ਛੱਤ ਪਾਉਣ ਤੱਕ ਸਾਰੀਆਂ ਚਾਰਦੀਵਾਰੀ ਅੰਦਰ ਸਾਰੇ ਕੰਮ ਹੋ ਚੁੱਕੇ ਸਨ ਪਰ ਕਿਸੇ ਨੇ ਨਿਗਮ ਵਿੱਚ ਇਸ ਦੀ ਸ਼ਿਕਾਇਤ ਕੀਤੀ। ਸ਼ਿਕਾਇਤ ਦਾ ਨੋਟਿਸ ਲੈਂਦਿਆਂ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਬਿਲਡਿੰਗ ਬ੍ਰਾਂਚ ਨੂੰ ਤੁਰੰਤ ਢਾਹੁਣ ਦੇ ਹੁਕਮ ਦਿੱਤੇ ਹਨ।

ਕਾਰਵਾਈ ਕਰਨ ਲਈ ਮੌਕੇ ’ਤੇ ਪੁੱਜੇ ਨਗਰ ਨਿਗਮ ਦੀ ਬਿਲਡਿੰਗ ਬਰਾਂਚ ਦੇ ਏ. ਟੀ. ਪੀ. ਸੁਖਦੇਵ ਵਸ਼ਿਸ਼ਟ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਦੇ ਹੁਕਮਾਂ ’ਤੇ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਦਨ ਫਲੋਰ ਅਤੇ ਸੇਂਟ ਸੋਲਜਰ ਸਕੂਲ ਨੇੜੇ ਮੰਡੀ ਰੋਡ 'ਤੇ ਚਾਰਦੀਵਾਰੀ ਦੀ ਆੜ ਹੇਠ ਉਸਾਰੀ ਜਾ ਰਹੀ ਕਮਰਸ਼ੀਅਲ ਇਮਾਰਤ ਬਾਰੇ ਵੀ ਨੋਟਿਸ ਜਾਰੀ ਕੀਤਾ ਗਿਆ ਸੀ।

PunjabKesari

ਇਹ ਵੀ ਪੜ੍ਹੋ : ਖਰੜ ਤੋਂ ਰੂਪਨਗਰ ਘੁੰਮਣ ਆਏ 3 ਦੋਸਤਾਂ ਨਾਲ ਵਾਪਰੀ ਅਣਹੋਣੀ, ਭਾਖੜਾ ਨਹਿਰ 'ਚ ਡੁੱਬੇ ਦੋ ਨੌਜਵਾਨ

ਨੋਟਿਸ ਵਿੱਚ ਮਾਲਕ ਨੂੰ ਇਮਾਰਤ ਦੀ ਉਸਾਰੀ ਸਬੰਧੀ ਨਿਗਮ ਦੇ ਪਾਸ ਦਸਤਾਵੇਜ਼, ਨਕਸ਼ੇ ਆਦਿ ਵਿਖਾਉਣ ਲਈ ਕਿਹਾ ਗਿਆ ਸੀ ਪਰ ਬਿਲਡਿੰਗ ਬਣਾਉਣ ਵਾਲਿਆਂ ਨੇ ਨਿਗਮ ਕਮਿਸ਼ਨਰ ਦੇ ਨੋਟਿਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਨਾਜਾਇਜ਼ ਉਸਾਰੀ ਦਾ ਕੰਮ ਜਾਰੀ ਰੱਖਿਆ। ਜਿਸ 'ਤੇ ਤੜਕੇ ਢਾਹੁਣ ਦੀ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ : ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਤੋਂ ਸ਼ੁਰੂ ਹੋਵੇਗਾ ਹੋਲਾ-ਮਹੱਲਾ ਦਾ ਦੂਜਾ ਪੜਾਅ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News