ਕਿਡਨੀ ਟਰਾਂਸਪਲਾਂਟ ਮਾਮਲੇ ''ਚ ਹੈਰਾਨੀਜਨਕ ਖ਼ੁਲਾਸੇ, ਡੇਰਾਬੱਸੀ ਦੇ ਹਸਪਤਾਲ ਖ਼ਿਲਾਫ਼ ਵੱਡੀ ਕਾਰਵਾਈ

Tuesday, Apr 04, 2023 - 08:28 PM (IST)

ਡੇਰਾਬੱਸੀ (ਅਨਿਲ) : ਸਥਾਨਕ ਇਕ ਨਿੱਜੀ ਹਸਪਤਾਲ ਵਿਚ ਨਕਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਕਿਡਨੀ ਟਰਾਂਸਪਲਾਂਟ ਦਾ ਪਰਦਾਫਾਸ਼ ਹੋਣ ਤੋਂ ਬਾਅਦ ਮੋਹਾਲੀ ਮੈਡੀਕਲ ਰਿਸਰਚ ਐਂਡ ਐਜੂਕੇਸ਼ਨ ਨੇ ਹਸਪਤਾਲ ਦਾ ਕਿਡਨੀ ਟਰਾਂਸਪਲਾਂਟ ਕਰਨ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਪੁਲਸ ਨੇ ਸਾਰੇ ਮਾਮਲੇ ਦੀ ਜਾਂਚ ਲਈ ਐੱਸ. ਪੀ. ਮੋਹਾਲੀ ਦੀ ਅਗਵਾਈ ਹੇਠ ਤਿੰਨ ਮੈਂਬਰੀ ਐੱਸ. ਆਈ. ਟੀ. ਦਾ ਗਠਨ ਵੀ ਕੀਤਾ ਹੈ। ਪੁਲਸ ਵਲੋਂ ਹੁਣ ਤਕ ਹਸਪਤਾਲ ’ਚ ਕੀਤੇ 35 ਟਰਾਂਸਪਲਾਂਟ ਕਿਡਨੀ ਆਪ੍ਰੇਸ਼ਨਾਂ ਦੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਹੁਣ ਇੰਟਰਨੈੱਟ ਦੇ ਰਸਤੇ ਅੰਮ੍ਰਿਤਪਾਲ ਦੀ ਹੋ ਰਹੀ ਭਾਲ, ਸਾਹਮਣੇ ਆਈ ਇਹ ਗੱਲ 

ਦੱਸਣਯੋਗ ਹੈ ਕਿ 6 ਮਾਰਚ ਨੂੰ ਨਕਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਸਤੀਸ਼ ਤਾਇਲ ਜੋ ਕਿ ਸੋਨੀਪਤ ਦਾ ਰਹਿਣ ਵਾਲਾ ਸੀ, ਨੂੰ ਕਿਡਨੀ ਸਿਰਸਾ ਦੇ ਕਪਿਲ ਨਾਮੀ ਡੋਨਰ ਵਲੋਂ ਦਿੱਤੀ ਗਈ। ਕਿਡਨੀ ਦੇਣ ਦਾ ਸੌਦਾ 10 ਲੱਖ ਰੁਪਏ ਵਿਚ ਹੋਇਆ ਪਰ ਕਪਿਲ ਨੂੰ ਸਿਰਫ਼ ਸਾਢੇ ਚਾਰ ਲੱਖ ਦਿੱਤੇ ਗਏ। ਕਪਿਲ ਦੇ ਹੰਗਾਮਾ ਕਰਨ ਤੋਂ ਬਾਅਦ ਮਾਮਲਾ ਪੁਲਸ ਤਕ ਪੁੱਜਾ। ਪੁਲਸ ਨੇ 18 ਮਾਰਚ ਨੂੰ ਹੇਰਾਫੇਰੀ ਤੇ ਮਿਲੀਭੁਗਤ ਤੋਂ ਇਲਾਵਾ ਟਰਾਂਸਪਲਾਂਟੇਸ਼ਨ ਆਫ ਹਿਊਮਨ ਆਰਗਨ ਐਕਟ ਤਹਿਤ ਕੇਸ ਦਰਜ ਕੀਤਾ ਸੀ। ਪੁਲਸ ਵਲੋਂ ਹਸਪਤਾਲ ਦੇ ਕੁਆਰਡੀਨੇਟਰ ਸਣੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੇ ਮਾਮਲੇ 'ਚ ਇਕ ਹੋਰ ਵੱਡਾ ਖ਼ੁਲਾਸਾ, ਹੋ ਸਕਦੀ ਹੈ ਸੀ. ਬੀ. ਆਈ. ਜਾਂਚ

ਜਾਣਕਾਰੀ ਮੁਤਾਬਕ ਗੱਲ ਸਾਹਮਣੇ ਆਈ ਹੈ ਕਿ ਹਸਪਤਾਲ ’ਚੋਂ ਦਾਨ ਕਰਨ ਵਾਲੇ ਅਤੇ ਲੈਣ ਵਾਲੇ ਦੇ ਖ਼ੂਨ ਦੇ ਨਮੂਨੇ ਬਾਹਰ ਨਿਕਲਦੇ ਹੀ ਬਦਲ ਦਿੱਤੇ ਗਏ ਸਨ, ਜਿਸ ਦੀ ਰਿਪੋਰਟ ਦਿੱਲੀ ਦੀ ਲੈਬ ’ਚੋਂ ਠੀਕ ਆ ਗਈ ਸੀ। ਡੀ. ਐੱਨ. ਏ. ਵਿਚ ਬੋਨ-ਮੈਰੋ ਦੀ ਲੋੜ ਨਹੀਂ ਹੈ। ਏ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਪੁਲਸ ਨੂੰ ਸ਼ੱਕ ਹੈ ਕਿ ਮਾਮਲੇ ਦੀਆਂ ਤਾਰਾਂ ਮਨੀ ਲਾਂਡਰਿੰਗ ਰਾਹੀਂ ਅੰਤਰਰਾਜੀ ਅੰਗ ਟਰਾਂਸਪਲਾਂਟੇਸ਼ਨ ਨਾਲ ਜੁੜੀਆਂ ਹੋਈਆਂ ਹਨ। ਇਸ ਦੀ ਜਾਂਚ ਦਾ ਦਾਇਰਾ ਦੂਰ-ਦੂਰ ਤਕ ਫੈਲਿਆ ਹੋਇਆ ਹੈ ਅਤੇ ਜਲਦੀ ਹੀ ਜਾਂਚ ਤੋਂ ਬਾਅਦ ਇਸ ਨਾਲ ਜੁੜੇ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ :  ਇੰਸਟਾਗ੍ਰਾਮ 'ਤੇ ਅਸ਼ਲੀਲ ਤਸਵੀਰਾਂ ਪਾ ਕੇ ਸ਼ੁਰੂ ਹੁੰਦੀ ਸੀ ਗੰਦੀ ਖੇਡ, ਇੰਝ ਖੁੱਲ੍ਹਿਆ ਜਸਨੀਤ ਕੌਰ ਦਾ ਭੇਤ

ਨੋਟ - ਬਲਬੀਰ ਰਾਜੇਵਾਲ ਦੇ ਬਿਆਨ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News