ਚਚੇਰੇ ਭਰਾ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਨ ਵਾਲੇ ਮੁਲਜ਼ਮ ਗ੍ਰਿਫ਼ਤਾਰ

Sunday, Apr 16, 2023 - 09:54 PM (IST)

ਚਚੇਰੇ ਭਰਾ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਨ ਵਾਲੇ ਮੁਲਜ਼ਮ ਗ੍ਰਿਫ਼ਤਾਰ

ਮਾਹਿਲਪੁਰ (ਰਾਜੇਸ਼ ਅਰੋੜਾ) : ਬੀਤੇ ਦਿਨ ਨੇੜਲੇ ਪਿੰਡ ਸਰਦੁੱਲਾਪੁਰ ਵਿਖੇ ਤਾਏ ਦੇ ਲੜਕੇ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਨ ਵਾਲੇ ਕਥਿਤ ਮੁਲਜ਼ਮਾਂ ਨੂੰ ਮਾਹਿਲਪੁਰ ਪੁਲਸ ਨੇ 24 ਘੰਟਿਆਂ ’ਚ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ। ਥਾਣਾ ਮੁਖੀ ਮਾਹਿਲਪੁਰ ਬਲਜਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ 15 ਅਪ੍ਰੈਲ ਦੀ ਰਾਤ ਪਿੰਡ ਸਰਦੁੱਲਾਪੁਰ ਵਿਖੇ ਵਾਪਰੀ ਇਸ ਘਟਨਾ ’ਚ ਸ਼ਾਮਲ ਮਨਜਿੰਦਰ ਉਰਫ ਮਨੀ, ਕਮਲਜੀਤ ਉਰਫ ਕੰਬਾ ਅਤੇ ਹਰਜਿੰਦਰ ਉਰਫ ਜਿੰਦਾ ਪੁੱਤਰ ਸਵ. ਗਿਆਨ ਚੰਦ ਵਾਸੀ ਪਿੰਡ ਸਰਦੁੱਲਾਪੁਰ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ 24 ਘੰਟਿਆਂ ’ਚ ਗ੍ਰਿਫ਼ਤਾਰ ਕਰ ਲਿਆ।

ਇਹ ਖ਼ਬਰ ਵੀ ਪੜ੍ਹੋ : ਨੌਜਵਾਨ ਡਾਕਟਰ ਨੇ ਭਿਆਨਕ ਸੜਕ ਹਾਦਸੇ ’ਚ ਤੋੜਿਆ ਦਮ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਕੱਲ੍ਹ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਨ੍ਹਾਂ ਕੋਲੋਂ ਮੁਕੱਦਮੇ ’ਚ ਲੋੜੀਂਦੇ ਬਾਕੀ ਮੁਲਜ਼ਮਾਂ ਦੇ ਟਿਕਾਣੇ ਬਾਰੇ ਪਤਾ ਕਰਕੇ ਉਨ੍ਹਾਂ ਨੂੰ ਵੀ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਨਵਜੋਤ ਸਿੱਧੂ ਦੇ ਘਰ ਦੀ ਛੱਤ ’ਤੇ ਦਿਖਿਆ ਸ਼ੱਕੀ ਵਿਅਕਤੀ, ਟਵੀਟ ਕਰਕੇ ਕਹੀ ਇਹ ਗੱਲ


author

Manoj

Content Editor

Related News