ਆਰ. ਪੀ. ਜੀ. ਅਟੈਕ ਦਾ ਮਾਮਲਾ : ਸਖ਼ਤ ਸੁਰੱਖਿਆ ਵਿਵਸਥਾ ’ਚ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤ ’ਚ ਕੀਤਾ ਪੇਸ਼

02/27/2023 4:53:05 PM

ਮੋਹਾਲੀ (ਸੰਦੀਪ) : ਪਿਛਲੇ ਸਾਲ ਪੁਲਸ ਦੇ ਖੁਫੀਆ ਮੁੱਖ ਦਫ਼ਤਰ ’ਤੇ ਕੀਤੇ ਗਏ ਆਰ. ਪੀ. ਜੀ. ਅਟੈਕ ਮਾਮਲੇ ’ਚ ਸੋਹਾਣਾ ਪੁਲਸ ਨੇ ਮੁਲਜ਼ਮ ਦੀਪਕ ਨੂੰ ਦਿੱਲੀ ਤੋਂ ਪ੍ਰੋਟੈਕਸ਼ਨ ਵਾਰੰਟ ’ਤੇ ਲਿਆ ਕੇ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ। ਪੁਲਸ ਨੇ ਕੇਸ ਦੀ ਜਾਂਚ ਦਾ ਹਵਾਲਾ ਦਿੰਦਿਆਂ ਉਸ ਦੇ ਪੁਲਸ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਸੁਣਵਾਈ ਤੋਂ ਬਾਅਦ ਮੁਲਜ਼ਮ ਨੂੰ 10 ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲਸ ਇਸ ਕੇਸ ਵਿਚ ਹੁਣ ਤੱਕ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਧਿਆਨਯੋਗ ਹੈ ਕਿ ਪਿਛਲੇ ਸਾਲ 9 ਮਈ ਨੂੰ ਮੋਹਾਲੀ ਸਥਿਤ ਪੁਲਸ ਵਿਭਾਗ ਦੇ ਖੁਫੀਆ ਮੁੱਖ ਦਫ਼ਤਰ ’ਤੇ ਆਰ. ਪੀ. ਜੀ. ਅਟੈਕ ਕੀਤਾ ਗਿਆ ਸੀ। ਇਸ ਵਾਰਦਾਤ ਵਿਚ ਕੋਈ ਜਾਨੀ-ਨੁਕਸਾਨ ਨਹੀਂ ਹੋਇਆ ਸੀ ਪਰ ਇਮਾਰਤ ਦੀ ਤੀਜੀ ਮੰਜ਼ਿਲ ’ਤੇ ਸਥਿਤ ਇਕ ਕਮਰੇ ਨੂੰ ਰਾਕੇਟ ਦੇ ਹਮਲੇ ਵਿਚ ਕਾਫ਼ੀ ਨੁਕਸਾਨ ਹੋਇਆ ਸੀ। ਇਸ ਵਾਰਦਾਤ ਨੂੰ ਲੈ ਕੇ ਸੋਹਾਣਾ ਥਾਣਾ ਪੁਲਸ ਨੇ ਬਣਦੀਆਂ ਆਪਰਾਧਿਕ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਸੀ।

ਇਹ ਵੀ ਪੜ੍ਹੋ : ਨੌਜਵਾਨ ਦੀਆਂ ਉਗਲੀਆਂ ਕੱਟਣ ਦਾ ਮਾਮਲਾ, ਮੁਲਜ਼ਮ ਤਰੁਣ ਨੂੰ 6 ਮਾਰਚ ਤੱਕ ਪੁਲਸ ਰਿਮਾਂਡ ’ਤੇ ਭੇਜਿਆ

ਮੁਲਜ਼ਮ ਨੂੰ ਬੇਹੱਦ ਸਖ਼ਤ ਸੁਰੱਖਿਆ ਇੰਤਜ਼ਾਮਾਂ ਵਿਚ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਡੀ. ਐੱਸ. ਪੀ. ਸਿਟੀ-1 ਹਰਸਿਮਰਨ ਸਿੰਘ ਬੱਲ ਦੀ ਅਗਵਾਈ ਵਿਚ ਸੋਹਾਣਾ ਥਾਣਾ ਪੁਲਸ ਨੇ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕਰ ਕੇ ਉਸ ਦਾ ਰਿਮਾਂਡ ਹਾਸਲ ਕੀਤਾ। ਇਸ ਦੌਰਾਨ ਜ਼ਿਲ੍ਹਾ ਅਦਾਲਤ ਵਿਚ ਪੁਲਸ ਦੇ ਸਖ਼ਤ ਸੁਰੱਖਿਆ ਇੰਤਜ਼ਾਮ ਦੇਖਣ ਨੂੰ ਮਿਲੇ। ਪੁਲਸ ਮੁਲਜ਼ਮ ਤੋਂ ਪੁੱਛਗਿਛ ਦੌਰਾਨ ਕੇਸ ਨਾਲ ਜੁੜੇ ਅਹਿਮ ਸਵਾਲ ਕਰੇਗੀ।

ਇਹ ਵੀ ਪੜ੍ਹੋ : ਸਿਰਫ਼ ਅਰਵਿੰਦ ਕੇਜਰੀਵਾਲ ਹੀ ਪੀ. ਐੱਮ. ਮੋਦੀ ਨੂੰ ਚੋਣ ਜੰਗ ’ਚ ਹਰਾ ਸਕਦੇ ਹਨ : ਰਾਘਵ ਚੱਢਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Anuradha

Content Editor

Related News