ਸਰਪੰਚ ਤੇ ਉਸ ਦੇ ਸਾਥੀਆਂ ''ਤੇ ਘਰ ਆ ਕੇ ਹਮਲਾ ਕਰਨ ਦਾ ਦੋਸ਼

Friday, Feb 23, 2018 - 06:01 AM (IST)

ਸਰਪੰਚ ਤੇ ਉਸ ਦੇ ਸਾਥੀਆਂ ''ਤੇ ਘਰ ਆ ਕੇ ਹਮਲਾ ਕਰਨ ਦਾ ਦੋਸ਼

ਭੋਗਪੁਰ, (ਰਾਣਾ)- ਨਜ਼ਦੀਕੀ ਬਿਆਸ ਪਿੰਡ ਵਿਖੇ ਸਰਪੰਚ ਤੇ ਉਸ ਦੇ ਸਾਥੀਆਂ 'ਤੇ ਇਕ ਪਰਿਵਾਰ ਨੇ ਘਰ ਆ ਕੇ ਹਮਲਾ ਕਰਨ ਦੇ ਦੋਸ਼ ਲਾਏ ਹਨ। ਕਾਲਾ ਬੱਕਰਾ ਸਿਵਲ ਹਸਪਤਾਲ ਵਿਖੇ ਦਾਖਲ ਤਨੀਸ਼ ਬੰਗੜ ਪੁੱਤਰ ਮਦਨ ਲਾਲ ਅਤੇ ਉਸ ਦੀ ਮਾਤਾ ਲਖਵਿੰਦਰ ਕੌਰ ਵਾਸੀ ਬਿਆਸ ਪਿੰਡ ਦੇ ਪਰਿਵਾਰਕ ਮੈਂਬਰਾਂ ਮਦਨ ਲਾਲ, ਅਜੇ ਕੁਮਾਰ, ਸੋਮ ਲਾਲ ਨੇ ਦੱਸਿਆ ਕਿ ਤਨੀਸ਼ ਕੁਮਾਰ ਪੁੱਤਰ ਮਦਨ ਲਾਲ ਤੇ ਲਖਵਿੰਦਰ ਕੌਰ ਪਤਨੀ ਮਦਨ ਲਾਲ ਆਪਣੇ ਘਰ ਵਿਚ ਇਕੱਲੇ ਬੈਠੇ ਸਨ ਤੇ ਪਿੰਡ ਦੇ ਸਰਪੰਚ ਸੰਜੀਵ ਮਡਾਰ, ਪੀਲੋ ਮਡਾਰ, ਕਾਲੀ ਮਡਾਰ, ਮੱਟੂ, ਬਲਵਿੰਦਰ ਘੁੱਗੀ ਤੇ ਕੁਝ ਹੋਰ ਅਣਪਛਾਤੇ ਵਿਅਕਤੀਆਂ ਨੇ ਬੇਸਬਾਲ, ਕਿਰਚ ਤੇ ਡੰਡਿਆਂ ਨਾਲ ਲੈਸ ਹੋ ਕੇ ਘਰ ਆ ਕੇ ਹਮਲਾ ਕਰ ਦਿੱਤਾ। ਤਨੀਸ਼ ਕੁਮਾਰ ਦੇ ਨੱਕ 'ਤੇ ਕਿਰਚ ਨਾਲ ਹਮਲਾ ਕੀਤਾ ਤੇ ਉਸ ਦਾ ਨੱਕ ਪਾੜ ਦਿੱਤਾ। ਲਖਵਿੰਦਰ ਕੌਰ ਦੇ ਵੀ ਮੁੱਕਿਆਂ ਤੇ ਲੱਤਾਂ ਨਾਲ ਛਾਤੀ ਤੇ ਪਿੱਠ 'ਤੇ ਗੁੱਝੀਆਂ ਸੱਟਾਂ ਮਾਰੀਆਂ। ਲੜਾਈ ਨੂੰ ਪਿੰਡ ਦੇ ਕੁਝ ਵਿਅਕਤੀਆਂ ਨੇ ਆ ਕੇ ਛੁਡਵਾਇਆ ਤੇ ਜ਼ਖਮੀਆਂ ਨੂੰ ਕਾਲਾ ਬੱਕਰਾ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ। ਜ਼ੇਰੇ ਇਲਾਜ ਦੋਵੇਂ ਮਰੀਜ਼ ਹਾਲੇ ਬਿਆਨ ਦੇਣ ਦੀ ਹਾਲਤ ਵਿਚ ਨਹੀਂ ਹਨ ਤੇ ਪੁਲਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 
ਦੂਜੇ ਪਾਸੇ ਸਰਪੰਚ ਸੰਜੀਵ ਮਡਾਰ ਦਾ ਪੱਖ ਜਾਣਿਆ ਤਾਂ ਉਨ੍ਹਾਂ ਕਿਹਾ ਕਿ ਅਸਲ ਵਿਚ ਇਹ ਲੜਾਈ ਬੱਚਿਆਂ ਦੀ ਹੋਈ ਹੈ। ਮੇਰਾ ਇਸ ਲੜਾਈ ਨਾਲ ਕੋਈ ਸੰਬੰਧ ਨਹੀਂ। ਉਨ੍ਹਾਂ ਕਿਹਾ ਕਿ ਸਕੂਲ ਵਿਚ ਕਾਲੀ ਅਤੇ ਤਨੀਸ਼ ਕੁਮਾਰ ਦਾ ਝਗੜਾ ਹੋਇਆ ਸੀ, ਜਿਸ ਕਾਰਨ ਉਸ ਦਾ ਪਿਤਾ ਬਲਵਿੰਦਰ ਘੁੱਗੀ ਮਦਨ ਲਾਲ ਦੇ ਕੋਲ ਗੱਲ ਕਰਨ ਗਿਆ ਤੇ ਉਹ ਆਪਸ ਵਿਚ ਲੜ ਪਏ। 
ਜਿਸ ਵੇਲੇ ਦਾ ਇਹ ਵਾਕਿਆ ਵਿਰੋਧੀ ਧਿਰ ਦੱਸ ਰਹੀ ਹੈ, ਉਸ ਵੇਲੇ ਮੈਂ ਗਰਾਊਂਡ ਵਿਚ ਸੀ ਤੇ ਪੁਲਸ ਦੇ ਆਉਣ 'ਤੇ ਹੀ ਮੈਨੂੰ ਲੜਾਈ ਬਾਰੇ ਪਤਾ ਲੱਗਿਆ। 


Related News