ਗਾਂਧੀ ਕੈਂਪ ’ਚੋਂ ਅਗਵਾ ਹੋਈ ਨਾਬਾਲਿਗਾ ਬਰਾਮਦ, ਮੁਲਜ਼ਮ ਗ੍ਰਿਫਤਾਰ
Wednesday, Jul 18, 2018 - 05:21 AM (IST)

ਜਲੰਧਰ, (ਸੁਧੀਰ)- ਗਾਂਧੀ ਕੈਂਪ ਵਿਚੋਂ ਅਗਵਾ ਹੋਈ ਨਾਬਾਲਿਗਾ ਨੂੰ ਅੱਜ ਪੁਲਸ ਨੇ ਬਰਾਮਦ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਨੰ. 2 ਦੇ ਇੰਚਾਰਜ ਮਨਮੋਹਨ ਸਿੰਘ ਨੇ ਦੱਸਿਆ ਕਿ 10 ਜੁਲਾਈ ਨੂੰ ਨਾਬਾਲਿਗ ਲੜਕੀ ਦੇ ਪਿਤਾ ਹਾਲ ਵਾਸੀ ਗਾਂਧੀ ਕੈਂਪ ਨੇ ਸ਼ਿਕਾਇਤ ਦਿੱਤੀ ਸੀ ਕਿ ਉਸਦੀ ਲੜਕੀ ਨੂੰ ਧਰਮਿੰਦਰ ਵਾਸੀ ਆਜਮਗੜ੍ਹ ਯੂ. ਪੀ. ਵਿਆਹ ਦਾ ਲਾਅਰਾ ਲਾ ਕੇ ਭਜਾ ਲੈ ਗਿਆ ਹੈ। ਜਿਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਥਾਣਾ ਇੰਚਾਰਜ ਮਨਮੋਹਨ ਸਿੰਘ ਨੇ ਦੱਸਿਆ ਕਿ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਧਰਮਿੰਦਰ ਨੂੰ ਗੁਲਾਬ ਦੇਵੀ ਰੋਡ ਨੇੜੇ ਬਰਲਟਨ ਪਾਰਕ ਕੋਲੋਂ ਗ੍ਰਿਫਤਾਰ ਕਰ ਲਿਆ ਹੈ ਤੇ ਨਾਬਾਲਿਗਾ ਨੂੰ ਉਸਦੇ ਪਰਿਵਾਰ ਵਾਲਿਅਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।