ਅੰਮ੍ਰਿਤਸਰ ਧਮਾਕੇ ਮਾਮਲੇ 'ਚ ਸ਼ਾਮਲ ਮੁਲਜ਼ਮ ਅਮਰੀਕ ਤੋਂ ਪਰਿਵਾਰ ਖ਼ਫ਼ਾ, ਦੁਖੀ ਹੋ ਕਹੀਆਂ ਇਹ ਗੱਲਾਂ
Thursday, May 11, 2023 - 06:22 PM (IST)

ਗੁਰਦਾਸਪੁਰ (ਵਿਨੋਦ)- ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਕੋਲ ਬੰਬ ਧਮਾਕੇ ਕਰਨ ਦੇ ਦੋਸ਼ ਵਿਚ ਪੁਲਸ ਵੱਲੋਂ ਗ੍ਰਿਫ਼ਤਾਰ ਇਕ ਮੁਲਜ਼ਮ ਅਮਰੀਕ ਸਿੰਘ ਪੁੱਤਰ ਲਖਬੀਰ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਪਿੰਡ ਆਦੀਆਂ ਦਾ ਰਹਿਣ ਵਾਲਾ ਹੈ। ਇਸ ਪਿੰਡ ਦੇ ਕੁਝ ਲੋਕ ਬੀਤੇ ਦਿਨੀਂ ਨਸ਼ਾ ਤਸਕਰੀ ਅਤੇ ਹਥਿਆਰ ਤਸਕਰਾਂ ਦੇ ਇਲਜ਼ਾਮ ’ਚ ਵੀ ਫੜੇ ਗਏ ਸੀ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਖੁਸ਼ ਕੀਤਾ 'ਪਾਵਰਕੌਮ', ਅਪ੍ਰੈਲ ਮਹੀਨੇ 'ਚ ਸਬਸਿਡੀ ਤੋਂ ਵੱਧ ਮਿਲੀ ਅਦਾਇਗੀ
ਅਮਰੀਕ ਸਿੰਘ ਸਬੰਧੀ ਇਕੱਠੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਅਮਰੀਕ ਸਿੰਘ ਲੰਮੇ ਸਮੇਂ ਤੋਂ ਗੁਜ਼ਰਾਤ ਵਿਚ ਟਰੱਕ ਚਲਾਉਂਦਾ ਸੀ ਅਤੇ ਉਸ ਨੇ ਬੀਤੇ ਸਾਲ 8 ਜੂਨ ਨੂੰ ਪਿੰਡ ਪੂਰੋਵਾਲ ਅਰਾਈਆ ਵਾਸੀ ਕੁੜੀ ਮਨਦੀਪ ਕੌਰ ਨਾਲ ਪ੍ਰੇਮ ਵਿਆਹ ਕੀਤਾ ਸੀ। ਮੁਲਜ਼ਮ ਅਮਰੀਕ ਸਿੰਘ ਦੇ ਵੱਡੇ ਭਰਾ ਪਲਵਿੰਦਰ ਸਿੰਘ ਨੂੰ ਦੋਰਾਂਗਲਾ ਪੁਲਸ ਨੇ ਪੁੱਛਗਿਛ ਦੇ ਲਈ ਹਿਰਾਸਤ ਵਿਚ ਲਿਆ ਹੈ।
ਇਹ ਵੀ ਪੜ੍ਹੋ- ਮਾਮਲਾ ਨੌਜਵਾਨ ਦੇ ਕਤਲ ਦਾ, ਪੀੜਤ ਪਰਿਵਾਰ ਨੇ ਕਿਹਾ-ਇਨਸਾਫ਼ ਨਾ ਮਿਲਿਆ ਤਾਂ ਕਰਾਂਗੇ ਆਤਮਦਾਹ
ਅਮਰੀਕ ਸਿੰਘ ਦੇ ਪਰਿਵਾਰ ਵਾਲਿਆਂ ਦੇ ਅਨੁਸਾਰ ਅਮਰੀਕ ਸਿੰਘ ਉਨ੍ਹਾਂ ਦੇ ਕਹਿਣ ’ਚ ਨਹੀਂ ਸੀ ਅਤੇ ਉਸ ਨੇ ਵਿਆਹ ਵੀ ਆਪਣੀ ਮਰਜ਼ੀ ਨਾਲ ਕਰਵਾਇਆ ਸੀ। ਉਸ ਦੇ ਬਾਅਦ ਉਹ ਆਪਣੀ ਪਤਨੀ ਦੇ ਨਾਲ ਗੁਜ਼ਰਾਤ ਚਲਾ ਗਿਆ ਅਤੇ ਇਸ ਸਾਲ 27 ਫ਼ਰਵਰੀ ’ਚ ਉਹ ਪਿੰਡ ਆਦੀਆ ਆਇਆ ਸੀ ਅਤੇ ਫਰਵਰੀ ਦੇ ਬਾਅਦ ਉਹ ਘਰ ਨਹੀਂ ਆਇਆ ਸੀ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਨੇੜੇ ਧਮਾਕੇ ਕਰਨ ਵਾਲਿਆਂ 'ਤੇ DGP ਦੇ ਵੱਡੇ ਖ਼ੁਲਾਸੇ, ਦੱਸਿਆ ਕਿਵੇਂ ਬਣਾਈ ਸੀ ਯੋਜਨਾ
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜੋ ਕੰਮ ਅਮਰੀਕ ਸਿੰਘ ਨੇ ਕੀਤਾ ਹੈ, ਉਸ ਦੇ ਅਸੀਂ ਵਿਰੋਧ ਹਾਂ ਅਤੇ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਅਮਰੀਕ ਸਿੰਘ ਦੇ ਖ਼ਿਲਾਫ਼ ਜ਼ਿਲ੍ਹਾ ਪੁਲਸ ਗੁਰਦਾਸਪੁਰ ਵਿਚ ਪਹਿਲਾ ਵੀ ਇਕ ਦੋ ਕੇਸ ਦਰਜ ਹਨ ਅਤੇ ਪੁਲਸ ਇਸ ਸਬੰਧੀ ਅਜੇ ਵਿਸਤਾਰ ਨਾਲ ਜਾਣਕਾਰੀ ਦੇਣ ਦੇ ਲਈ ਤਿਆਰ ਨਹੀਂ ਹੈ। ਅਮਰੀਕ ਸਿੰਘ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਦੇਸ਼ ਵਿਰੋਧੀ, ਸਮਾਜ ਵਿਰੋਧੀ ਅਤੇ ਧਰਮ ਵਿਰੋਧੀ ਵਿਅਕਤੀ ਨਾਲ ਸਾਡਾ ਕੋਈ ਸਬੰਧ ਨਹੀਂ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇੱਕ ਹੋਰ ਗੱਭਰੂ ਦੀ ਅਮਰੀਕਾ 'ਚ ਮੌਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਰਸਾਲ ਸਿੰਘ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।