ਤੜਕੇ ਚਾਰ ਵਜੇ ਹਾਈਵੇ ’ਤੇ ਮੌਤ ਨੂੰ ਮਖ਼ੌਲਾਂ ਕਰ ਰਹੇ ਮੁੰਡਿਆਂ ਨਾਲ ਵਾਪਰਿਆ ਵੱਡਾ ਹਾਦਸਾ, ਟੋਟੇ-ਟੋਟੇ ਹੋ ਗਈ ਕਾਰ

Friday, Oct 28, 2022 - 06:27 PM (IST)

ਅੰਮ੍ਰਿਤਸਰ (ਗੁਰਿੰਦਰ ਸਾਗਰ) : ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ’ਤੇ ਇਕ ਤੇਜ਼ ਰਫ਼ਤਾਰ ਗੱਡੀ ਟਰੱਕ ਨਾਲ ਜਾ ਟਕਰਾਈ। ਇਸ ਹਾਦਸੇ ਵਿਚ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਤੱਕਦ ਉੱਡ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਪੁਲੀਸ ਵੱਲੋਂ ਟਰੱਕ ਹੇਠਾਂ ਵੱਜੀ ਗੱਡੀ ਨੂੰ ਬੜੀ ਮੁਸ਼ੱਕਤ ਨਾਲ ਬਾਹਰ ਕੱਢਿਆ ਗਿਆ। ਹਾਦਸਾਗ੍ਰਸਤ ਕਾਰ ਵਿਚੋਂ ਨਸ਼ੀਲੇ ਪਦਾਰਥ ਵੀ ਬਰਾਮਦ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਕਾਰ ਦੇ ਓਵਰ ਸਪੀਡ ਹੋਣ ਕਰਕੇ ਇਹ ਹਾਦਸਾ ਵਾਪਰਿਆ ਹੈ। 

ਇਹ ਵੀ ਪੜ੍ਹੋ : ਫਰਾਰ ਚੱਲ ਰਹੇ ਸਾਬਕਾ ਡਿਪਟੀ ਸੁਪਰਡੈਂਟ ਪ੍ਰਭਜੋਤ ਸਿੱਧੂ ਨੇ ਅਦਾਲਤ ’ਚ ਕੀਤਾ ਸਰੰਡਰ, ਜਾਣੋ ਕੀ ਹੈ ਪੂਰਾ ਮਾਮਲਾ

ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਕਾਰ ਬੇਹੱਦ ਸਪੀਡ ’ਚ ਸੀ ਅਤੇ ਨੌਜਵਾਨਾਂ ਵੱਲੋਂ ਵੀਡੀਓ ਬਣਾਈ ਜਾ ਰਹੀ ਸੀ ਜਿਸ ਨੂੰ ਲੈ ਕੇ ਇਹ ਹਾਦਸਾ ਹੋਇਆ ਹੈ। ਲੋਕਾਂ ਮੁਤਾਬਕ ਇਹ ਹਾਦਸਾ ਲਗਭਗ ਸਵੇਰੇ ਚਾਰ ਵਜੇ ਹੋਇਆ ਹੈ ਜਿਸ ਵਿਚ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਤਿੰਨ ਨੌਜਵਾਨ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਜੇਰੇ ਇਲਾਜ ਹਨ। ਮਿਲੀ ਜਾਣਕਾਰੀ ਮੁਤਾਬਕ ਕਾਰ ਸਵਾਰ ਨੌਜਵਾਨ ਵਾਰਡ ਨੰਬਰ 2 ਦੇ ਹਨ। ਦੂਜੇ ਪਾਸੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਨੂੰ ਸੂਚਨਾ ਮਿਲੀ ਕਿ ਰਾਮਤੀਰਥ ਰੋਡ ’ਤੇ ਇੱਕ ਹਾਸਾ ਹੋਇਆ ਹੈ। ਲਗਭਗ ਚਾਰ ਵਜੇ ਅਸੀਂ ਮੌਕੇ ’ਤੇ ਪਹੁੰਚੇ ਅਤੇ ਬੜੀ ਮੁਸ਼ੱਕਤ ਨਾਲ ਗੱਡੀ ਨੂੰ ਟਰੱਕ ਥੱਲਿਓਂ ਬਾਹਰ ਕੱਢਿਆ। ਉਨ੍ਹਾਂ ਕਿਹਾ ਕਿ ਇਹ ਓਵਰ ਸਪੀਡ ਹੋਣ ਕਰਕੇ ਗੱਡੀ ਟਰੱਕ ਵਿਚ ਜਾ ਟਕਰਾਈ ਸੀ, ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਨਜ਼ਦੀਕ ਚੌਕੀ ਵਿਚ ਇਸ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜ਼ਖਮੀ ਨੌਜਵਾਨਾਂ ਦਾ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। 

ਇਹ ਵੀ ਪੜ੍ਹੋ : ਛੇ ਮਹੀਨੇ ਪਹਿਲਾਂ ਹੋਏ ਵਿਆਹ ਦਾ ਖ਼ੌਫਨਾਕ ਅੰਤ, ਰਾਖਸ਼ ਬਣੇ ਪਤੀ ਨੇ ਪਤਨੀ ਨੂੰ ਦਿੱਤੀ ਰੌਗਟੇ ਖੜ੍ਹੇ ਕਰਨ ਵਾਲੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News