ਨਕੋਦਰ-ਜਲੰਧਰ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, SP ਦੇ ਗੰਨਮੈਨ ਦੀ ਮੌਤ

Sunday, Aug 13, 2023 - 05:35 AM (IST)

ਨਕੋਦਰ (ਪਾਲੀ) : ਨਕੋਦਰ-ਜਲੰਧਰ ਹਾਈਵੇਅ 'ਤੇ ਪਿੰਡ ਕੰਗ ਸਾਹਬੂ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਟਰੱਕ ਥੱਲੇ ਆਉਣ ਨਾਲ ਮੋਟਰਸਾਈਕਲ ਸਵਾਰ ਪੁਲਸ ਮੁਲਾਜ਼ਮ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਸਦਰ ਥਾਣੇ 'ਚ ਤਾਇਨਾਤ ਏਐੱਸਆਈ ਜਨਕ ਰਾਜ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੁਕਸਾਨੇ ਵਾਹਨ ਕਬਜ਼ੇ ਵਿੱਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ।

ਇਹ ਵੀ ਪੜ੍ਹੋ : ਗੁੰਡਾਗਰਦੀ ਦਾ ਨੰਗਾ ਨਾਚ, ਅੱਧੀ ਦਰਜਨ ਤੋਂ ਵੱਧ ਮੋਟਰਸਾਈਕਲ ਸਾੜੇ, ਘਰਾਂ ਦਾ ਸਾਮਾਨ ਵੀ ਕੀਤਾ ਤਹਿਸ-ਨਹਿਸ

ਮ੍ਰਿਤਕ ਦੀ ਪਛਾਣ ਸੁਖਜੀਤ ਸਿੰਘ ਪੁੱਤਰ ਰਣਜੋਧ ਸਿੰਘ ਵਾਸੀ ਪਿੰਡ ਰਾਏਪੁਰ ਰਾਈਆ ਮਹਿਤਪੁਰ ਵਜੋਂ ਹੋਈ ਹੈ। ਸਦਰ ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਦੇ ਚਾਚੇ ਦੇ ਲੜਕੇ ਬਖਸ਼ੀਸ਼ ਸਿੰਘ ਪੁੱਤਰ ਤਖਤ ਸਿੰਘ ਵਾਸੀ ਮਹਿਤਪੁਰ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਅੱਜ ਤੜਕੇ 1:30 ਵਜੇ ਆਪਣੀ ਬੀਜੀ ਲਸਣ ਦੀ ਫ਼ਸਲ ਲੈ ਕੇ ਸਬਜ਼ੀ ਮੰਡੀ ਜਲੰਧਰ ਗਿਆ ਸੀ, ਜਿੱਥੇ ਮੈਂ ਲਸਣ ਵੇਚ ਕੇ ਕਰੀਬ 6 ਵਜੇ ਵਾਪਸ ਆ ਰਿਹਾ ਸੀ ਤਾਂ ਨਕੋਦਰ ਚੌਕ ਜਲੰਧਰ ਨੇੜੇ ਉਸ ਦੇ ਚਾਚੇ ਦਾ ਲੜਕਾ ਸੁਖਜੀਤ ਸਿੰਘ ਵਾਸੀ ਪਿੰਡ ਰਾਏਪੁਰ ਰਾਈਆ ਮਹਿਤਪੁਰ ਮਿਲ ਪਿਆ, ਜੋ ਗੁਰਬਾਜ ਸਿੰਘ ਐੱਸਪੀ ਹੈੱਡ ਕੁਆਰਟਰ ਪਠਾਨਕੋਟ ਨਾਲ ਬਤੌਰ ਗੰਨਮੈਨ ਡਿਊਟੀ ਕਰਦਾ ਸੀ।

PunjabKesari

ਇਹ ਵੀ ਪੜ੍ਹੋ : ਲੋਕ ਸਭਾ 'ਚ ਡਿੱਗਾ ਵਿਰੋਧੀ ਧਿਰ ਦਾ ਬੇਭਰੋਸਗੀ ਮਤਾ, PM ਮੋਦੀ ਨੇ ਕਿਹਾ- 2028 'ਚ ਚੰਗੀ ਤਿਆਰੀ ਦੇ ਨਾਲ ਆਉਣਾ

ਅਸੀਂ ਆਪੋ-ਆਪਣੇ ਮੋਟਰਸਾਈਕਲ 'ਤੇ ਸਵਾਰ ਸੀ। ਮੈਂ ਉਸ ਦੇ ਪਿੱਛੇ ਸੀ। ਜਦੋਂ ਅਸੀਂ ਅੱਡਾ ਕੰਗ ਸਾਹਬੂ ਨੇੜੇ ਪਹੁੰਚੇ ਤਾਂ ਨਕੋਦਰ ਵੱਲੋਂ ਆ ਰਿਹਾ ਇਕ ਆਈਸ਼ਰ ਕੈਂਟਰ ਦਾ ਡਰਾਈਵਰ ਲਾਪ੍ਰਵਾਹੀ ਨਾਲ  ਆ ਰਿਹਾ ਸੀ, ਜੋ ਆਪਣੇ ਟਰੱਕ ਨੂੰ ਪਹਿਲਾਂ ਸੱਜੇ ਪਾਸੇ ਲੈ ਗਿਆ, ਜਿਸ ਨੇ ਡਿਵਾਈਡਰ 'ਚ ਵੱਜਣ ਤੋਂ ਬਾਅਦ ਫਿਰ ਤੇਜ਼ੀ ਨਾਲ ਖੱਬੇ ਮੋੜ ਕੇ ਸੱਜੇ ਪਾਸੇ ਨੂੰ ਕੱਟ ਮਾਰਿਆ ਤਾਂ ਦੇਖਦੇ ਹੀ ਦੇਖਦੇ ਟਰੱਕ ਦਾ ਮੂੰਹ ਦੁਬਾਰਾ ਨਕੋਦਰ ਸਾਈਡ ਨੂੰ ਹੋ ਗਿਆ ਤੇ ਪਲਟੀ ਖਾ ਕੇ ਮੇਰੇ ਚਾਚੇ ਦੇ ਲੜਕੇ ਸੁਖਜੀਤ ਸਿੰਘ 'ਤੇ ਪਲਟ ਗਿਆ। ਜਦੋਂ ਮੋਟਰਸਾਈਕਲ ਖੜ੍ਹਾ ਕਰਕੇ ਕੋਲ ਜਾ ਦੇਖਿਆ ਤਾਂ ਟਰੱਕ ਦੇ ਅਗਲੇ ਹਿੱਸੇ ਦੇ ਥੱਲੇ ਮੋਟਰਸਾਈਕਲ ਸਮੇਤ ਸੁਖਜੀਤ ਸਿੰਘ ਮ੍ਰਿਤਕ ਹਾਲਤ ਵਿੱਚ ਪਿਆ ਹੋਇਆ ਸੀ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਸੀ।

ਇਹ ਵੀ ਪੜ੍ਹੋ : ਪਿਓ ਦੀ ਹੈਵਾਨੀਅਤ, 2 ਦਿਨਾਂ ਤੋਂ ਲਾਪਤਾ ਘਰ ਪਰਤੀ ਧੀ ਨੂੰ ਤੇਜ਼ਧਾਰ ਹਥਿਆਰ ਨਾਲ ਉਤਾਰਿਆ ਮੌਤ ਦੇ ਘਾਟ

ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ

ਜਾਂਚ ਅਧਿਕਾਰੀ ਏਐੱਸਆਈ ਜਨਕ ਰਾਜ  ਨੇ ਦੱਸਿਆ ਕਿ ਬਖਸ਼ੀਸ਼ ਸਿੰਘ ਦੇ ਬਿਆਨ 'ਤੇ ਅਣਪਛਾਤੇ ਟਰੱਕ ਚਾਲਕ ਦੇ ਖ਼ਿਲਾਫ਼ ਥਾਣਾ ਸਦਰ ਨਕੋਦਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News