ਟੀਚਰ ਦਾ ਇੰਟਰਵਿਊ ਦੇ ਕੇ ਆ ਰਹੇ 2 ਨੌਜਵਾਨਾਂ ਨਾਲ ਰਸਤੇ ''ਚ ਵਾਪਰ ਗਿਆ ਭਾਣਾ, 1 ਦੀ ਹੋ ਗਈ ਮੌਤ

Thursday, Jul 11, 2024 - 04:44 AM (IST)

ਜਲੰਧਰ (ਮਹੇਸ਼)- ਕਿਸੇ ਸਕੂਲ ਵਿਚ ਟੀਚਰ ਦੀ ਇੰਟਰਵਿਊ ਦੇ ਕੇ ਆ ਰਹੇ 2 ਨੌਜਵਾਨ ਸ਼ਾਹਪੁਰ ਸਥਿਤ ਸੀ.ਟੀ. ਕਾਲਜ ਵੱਲੋਂ ਪਿੰਡ ਪ੍ਰਤਾਪਪੁਰਾ ਨੂੰ ਜਾਂਦੇ ਸਮੇਂ ਰਸਤੇ ਵਿਚ ਆਉਂਦੇ ਵਾਈ ਪੁਆਇੰਟ ’ਤੇ ਹਾਦਸੇ ਦਾ ਸ਼ਿਕਾਰ ਹੋ ਗਏ। ਇਨੋਵਾ ਗੱਡੀ ਨਾਲ ਹੋਈ ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਨੌਜਵਾਨਾਂ ਦੀ ਐਕਟਿਵਾ ਇਨੋਵਾ ਦੇ ਹੇਠਾਂ ਜਾ ਕੇ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਉਹ ਦੋਵੇਂ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।

ਹਾਦਸੇ ਦੀ ਸੂਚਨਾ ਮਿਲਦੇ ਹੀ ਫਤਹਿਪੁਰ (ਪ੍ਰਤਾਪਪੁਰਾ) ਪੁਲਸ ਚੌਕੀ ਦੇ ਇੰਚਾਰਜ ਨਾਰਾਇਣ ਗੌੜ ਅਤੇ ਏ.ਐੱਸ.ਆਈ. ਕਸ਼ਮੀਰ ਸਿੰਘ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਪੁਲਸ ਨੇ ਐਂਬੂਲੈਂਸ ਦਾ ਪ੍ਰਬੰਧ ਕਰ ਕੇ ਗੰਭੀਰ ਜ਼ਖ਼ਮੀ ਸੜਕ ’ਤੇ ਪਏ ਦੋਵਾਂ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਮਿਊਜ਼ਿਕ ਟੀਚਰ ਦੀ ਇੰਟਰਵਿਊ ਦੇ ਕੇ ਆਏ 34 ਸਾਲਾ ਜਸਪ੍ਰੀਤ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਚੰਡੀਗੜ੍ਹ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜਦਕਿ ਉਸਦਾ ਦੋਸਤ ਅਮਨਪ੍ਰੀਤ ਸਿੰਘ ਵਾਸੀ ਕਪੂਰਥਲਾ ਹਸਪਤਾਲ ਵਿਚ ਇਲਾਜ ਅਧੀਨ ਹੈ। ਡਾਕਟਰਾਂ ਨੇ ਉਸਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਹੈ।

ਇਹ ਵੀ ਪੜ੍ਹੋ- ''AC ਦੀ ਸਰਵਿਸ ਕਰਨ ਆਏ ਹਾਂ ਮਾਤਾ ਜੀ..'', ਫ਼ਿਰ ਲੈ ਗਏ ਸਭ ਕੁੱਝ ਲੁੱਟ ਕੇ

ਚੌਕੀ ਇੰਚਾਰਜ ਨਾਰਾਇਣ ਗੌੜ ਨੇ ਕਿਹਾ ਕਿ ਪੁਲਸ ਨੇ ਇਨੋਵਾ ਗੱਡੀ ਦੇ ਚਾਲਕ ਮੰਗਤ ਰਾਮ ਪੁੱਤਰ ਬਲਦੇਵ ਰਾਜ ਵਾਸੀ ਪਿੰਡ ਹਮੀਰੀ ਖੇੜਾ ਥਾਣਾ ਸਦਰ ਜਲੰਧਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਖ਼ਿਲਾਫ਼ ਬੀ.ਐੱਨ.ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਸਦਰ ਜਮਸ਼ੇਰ ਵਿਚ ਕੇਸ ਦਰਜ ਕੀਤਾ ਗਿਆ ਹੈ। ਮ੍ਰਿਤਕ ਜਸਪ੍ਰੀਤ ਸਿੰਘ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਉਸਦੀ ਲਾਸ਼ ਉਸਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਨੁਕਸਾਨੇ ਦੋਵੇਂ ਵਾਹਨ ਇਨੋਵਾ ਅਤੇ ਐਕਟਿਵਾ ਫਤਹਿਪੁਰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਏ ਹਨ। ਇਨੋਵਾ ਚਾਲਕ ਮੰਗਤ ਰਾਮ ਤੋਂ ਹਾਦਸੇ ਸਬੰਧੀ ਪੁਲਸ ਪੁੱਛਗਿੱਛ ਕਰ ਰਹੀ ਹੈ।

ਇਹ ਵੀ ਪੜ੍ਹੋ- 'ਹੌਟ ਸੀਟ' ਬਣੇ ਜਲੰਧਰ ਵੈਸਟ ਹਲਕੇ ਨੇ ਉਮੀਦਵਾਰਾਂ ਦੇ ਛੁਡਾਏ ਪਸੀਨੇ, ਫ਼ਿਰ ਵੀ 9 ਫ਼ੀਸਦੀ ਘੱਟ ਹੋਈ ਵੋਟਿੰਗ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News