ਬਟਾਲਾ ''ਚ ਚੜ੍ਹਦੀ ਸਵੇਰ ਵਾਪਰਿਆ ਵੱਡਾ ਹਾਦਸਾ, ਸੜਕ ''ਚ ਮੁੰਡਿਆਂ ਦੀਆਂ ਲਾਸ਼ਾਂ ਦੇਖ ਦਹਿਲ ਗਏ ਸਭ ਦੇ ਦਿਲ (ਤਸਵੀਰਾਂ)

09/02/2017 11:30:23 PM

ਬਟਾਲਾ (ਬੇਰੀ) : ਸ਼ਨੀਵਾਰ ਸਵੇਰੇ ਤੜਕਸਾਰ ਹੋਏ ਦਰਦਨਾਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੋ ਬੱਸ ਕੰਡਕਟਰਾਂ ਦੀ ਮੌਤ ਹੋ ਗਈ।  ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਥਾਣਾ ਰੰਗੜ ਨੰਗਲ ਦੇ ਏ.ਐੱਸ.ਆਈ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਪੁੱਤਰ ਮੰਗਲ ਸਿੰਘ ਅਤੇ ਸੁਖਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਸੱਲੋਚਾਹਲ ਜੋ ਕਿ ਬਿਆਸ ਵਿਚ ਇਕ ਪ੍ਰਾਈਵੇਟ ਬੱਸ ਦੇ ਕੰਡਕਟਰ ਹਨ, ਸ਼ਨੀਵਾਰ ਸਵੇਰੇ ਤੜਕਸਾਰ ਸਾਢੇ 5 ਵਜੇ ਦੇ ਕਰੀਬ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਿਆਸ ਜਾ ਰਹੇ ਸਨ। ਜਦੋਂ ਇਹ ਪਿੰਡ ਤੋਂ ਮੇਨ ਜਲੰਧਰ ਰੋਡ 'ਤੇ ਚੜ੍ਹੇ ਤਾਂ ਕੁਝ ਹੀ ਦੂਰੀ 'ਤੇ ਇਕ ਬਿਨ੍ਹਾਂ ਲਾਈਟਾਂ ਦੇ ਖੜੇ ਟੈਂਕਰ ਨਾਲ ਅਚਾਨਕ ਮੋਟਰਸਾਈਕਲ ਜਾ ਟਕਰਾਇਆ ਜਿਸਦੇ ਚੱਲਦਿਆਂ ਉਕਤ ਦੋਵੇਂ ਬੱਸ ਕੰਡਕਟਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਏ.ਐੱਸ.ਆਈ ਗੁਰਮਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਸੂਚਨਾ ਮਿਲਣ 'ਤੇ ਉਨ੍ਹਾਂ ਨੇ ਤੁਰੰਤ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ। ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾ ਨੂੰ ਕਬਜ਼ੇ ਵਿਚ ਲੈਣ ਉਪਰੰਤ ਬਣਦੀਆਂ ਧਾਰਾਵਾਂ ਹੇਠ ਥਾਣਾ ਰੰਗੜ ਨੰਗਲ ਵਿਚ ਅਣਪਛਾਤੇ ਟੈਂਕਰ ਡਰਾਈਵਰ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ ਹੈ ਅਤੇ ਟੈਂਕਰ ਤੇ ਹਾਦਸਾਗ੍ਰਸਤ ਮੋਟਰਸਾਈਕਲ ਕਬਜ਼ੇ ਵਿਚ ਲੈ ਲਿਆ ਹੈ।


Related News