ਜ਼ੀਰਕਪੁਰ : ਮਰੀਜ਼ ਨੂੰ ਪੀ. ਜੀ. ਆਈ. ਲਿਜਾ ਰਹੀ ਐਂਬੂਲੈਂਸ ਹਾਦਸੇ ਦਾ ਸ਼ਿਕਾਰ, 2 ਮੌਤਾਂ

Monday, Mar 02, 2020 - 01:34 PM (IST)

ਜ਼ੀਰਕਪੁਰ : ਮਰੀਜ਼ ਨੂੰ ਪੀ. ਜੀ. ਆਈ. ਲਿਜਾ ਰਹੀ ਐਂਬੂਲੈਂਸ ਹਾਦਸੇ ਦਾ ਸ਼ਿਕਾਰ, 2 ਮੌਤਾਂ

ਜ਼ੀਰਕਪੁਰ (ਗੁਰਪ੍ਰੀਤ) : ਜ਼ੀਰਕਪੁਰ 'ਚ ਸੋਮਵਾਰ ਨੂੰ ਇਕ ਰੂਹ ਕੰਬਾਊ ਹਾਦਸੇ ਦੌਰਾਨ 2 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਬਾਕੀ ਲੋਕ ਗੰਭੀਰ ਜ਼ਖਮੀਂ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਭਰਤੀ ਕਰਾਇਆ ਗਿਆ। ਜਾਣਕਾਰੀ ਮੁਤਾਬਕ ਮ੍ਰਿਤਕ ਪਾਲ ਸਿੰਘ ਦੀ ਪਤਨੀ ਰੇਖਾ ਰਾਣੀ ਨੇ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਦਾ ਕੰਮ ਕਰਦੀ ਹੈ।

PunjabKesari

ਉਸ ਨੇ ਦੱਸਿਆ ਕਿ ਉਸ ਦੀ ਨਨਾਣ ਅੰਗਰੇਜੋ ਦਾ ਬੇਟਾ ਮੁਕੇਸ਼ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਕੁਰੂਕਸ਼ੇਤਰ ਪਿਛਲੇ 15 ਦਿਨਾਂ ਤੋਂ ਬੀਮਾਰ ਚੱਲ ਰਿਹਾ ਸੀ, ਜਿਸ ਨੂੰ ਅੰਬਾਲਾ ਕੈਂਟ, ਸਿਵਲ ਹਸਪਤਾਲ ਲਿਜਾਇਆ ਗਿਆ।

PunjabKesari

ਇੱਥੇ ਮੁਕੇਸ਼ ਦੀ ਹਾਲਤ ਜ਼ਿਆਦਾ ਵਿਗੜ ਗਈ, ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਪੀ. ਜੀ. ਆਈ., ਚੰਡੀਗੜ੍ਹ ਰੈਫਰ ਕਰ ਦਿੱਤਾ। ਜਦੋਂ ਸੋਮਵਾਰ ਸਵੇਰੇ ਐਂਬੂਲੈਂਸ ਰਾਹੀਂ ਬੀਮਾਰ ਮੁਕੇਸ਼ ਨੂੰ ਰੇਖਾ ਰਾਣੀ, ਉਸ ਦਾ ਪਤੀ ਪਾਲ ਸਿੰਘ ਅਤੇ ਮੁਕੇਸ਼ ਦੀ ਮਾਂ ਅੰਗਰੇਜੋ ਪੀ. ਜੀ. ਆਈ. ਲਿਜਾ ਰਹੇ ਸਨ ਤਾਂ ਉਨ੍ਹਾਂ ਦੀ ਐਂਬੂਲੈਂਸ ਸੜਕ 'ਤੇ ਖੜ੍ਹੇ ਟਾਟਾ-407 ਨਾਲ ਜਾ ਟਕਰਾਈ।

PunjabKesari

ਇਸ ਹਾਦਸੇ ਦੌਰਾਨ ਐਂਬੂਲੈਂਸ ਸਵਾਰ ਲੋਕ ਗੰਭੀਰ ਰੂਪ 'ਚ ਜ਼ਖਮੀਂ ਹੋ ਗਏ, ਜਿਨ੍ਹਾਂ ਨੂੰ ਤੁਰੰਤ ਸੈਕਟਰ-32 ਜੀ. ਐੱਮ. ਸੀ. ਐੱਚ. ਲਿਜਾਇਆ ਗਿਆ। ਇੱਥੇ ਡਾਕਟਰਾਂ ਵਲੋਂ ਬੀਮਾਰ ਮੁਕੇਸ਼ ਅਤੇ ਪਾਲ ਸਿੰਘ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ, ਜਦੋਂ ਕਿ ਅੰਗਰੇਜੋ ਅਤੇ ਐਂਬੂਲੈਂਸ ਡਰਾਈਵਰ ਜੇਰੇ ਇਲਾਜ ਹਨ। ਫਿਲਹਾਲ ਜ਼ੀਰਕਪੁਰ ਪੁਲਸ ਵਲੋਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ।


author

Babita

Content Editor

Related News