ਜਲੰਧਰ ''ਚ ਸਵਾਰੀਆਂ ਨਾਲ ਭਰਿਆ ਆਟੋ ਪਲਟਿਆ, ਇਕ ਨੇ ਮੌਕੇ ''ਤੇ ਹੀ ਤੋੜਿਆ ਦਮ
Wednesday, Dec 20, 2023 - 04:06 AM (IST)

ਜਲੰਧਰ (ਜ.ਬ.)- ਸ਼ਹੀਦ ਊਧਮ ਸਿੰਘ ਨਗਰ ਸਥਿਤ ਰਤਨ ਹਸਪਤਾਲ ਰੋਡ ’ਤੇ ਅੱਜ ਸਵੇਰੇ ਇਕ ਸਵਾਰੀਆਂ ਨਾਲ ਭਰਿਆ ਆਟੋ ਪਲਟ ਗਿਆ । ਆਟੋ ਦੇ ਪਲਟਣ ਕਾਰਨ ਪਿੱਛੇ ਬੈਠੀ ਸਵਾਰੀ ਆਟੋ ਦੇ ਭਾਰ ਹੇਠ ਦੱਬ ਗਈ ਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਥਾਣਾ ਨੰ. 4 ਦੇ ਐੱਸ. ਐੱਚ. ਓ. ਨੇ ਦੱਸਿਆ ਕਿ ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਪੁਲਸ ਕਮਿਸ਼ਨਰ ਦਾ ਐਕਸ਼ਨ, 6 ਅਧਿਕਾਰੀਆਂ ਨੂੰ ਕੀਤਾ ਬਰਖ਼ਾਸਤ, ਜਾਣੋ ਕੀ ਹੈ ਵਜ੍ਹਾ
ਜਾਂਚ ਦੌਰਾਨ ਪਤਾ ਲੱਗਾ ਕਿ ਜਦੋਂ ਆਟੋ ਪਲਟਿਆ ਤੇ ਹਾਦਸਾ ਵਾਪਰਿਆ ਤਾਂ ਪਿੱਛੇ ਬੈਠੀ ਸਵਾਰੀ ਆਟੋ ਦੇ ਹੇਠਾਂ ਦੱਬ ਗਈ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਕੋਈ ਪਛਾਣ ਪੱਤਰ ਨਹੀਂ ਮਿਲਿਆ। ਇਸ ਕਾਰਨ ਲਾਸ਼ ਨੂੰ ਸ਼ਨਾਖਤ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ। ਸ਼ਨਾਖਤ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8