ਭਿਆਨਕ ਸੜਕ ਹਾਦਸੇ ਦੌਰਾਨ ਪਰਵਾਸੀ ਮਜ਼ਦੂਰ ਦੀ ਮੌਤ, ਇਕ ਜ਼ਖਮੀਂ
Wednesday, Jul 01, 2020 - 05:25 PM (IST)

ਮਾਛੀਵਾੜਾ ਸਾਹਿਬ (ਟੱਕਰ) : ਕੁਹਾੜਾ ਰੋਡ ’ਤੇ ਬੀਤੀ ਦੇਰ ਸ਼ਾਮ ਪਿੰਡ ਭੱਟੀਆਂ ਨੇੜੇ ਵਾਪਰੇ ਸੜਕ ਹਾਦਸੇ ’ਚ ਪਰਵਾਸੀ ਮਜ਼ਦੂਰ ਸਕੁਲ ਮਾਹਤੋ (65) ਵਾਸੀ ਹਿਆਤਪੁਰ ਦੀ ਮੌਤ ਹੋ ਗਈ, ਜਦੋਂ ਕਿ ਰਾਮ ਸਿੰਘ ਵਾਸੀ ਸਿਕੰਦਰਪੁਰ ਜਖ਼ਮੀ ਹੋ ਗਿਆ। ਜਾਣਕਾਰੀ ਮੁਤਾਬਕ ਸਕੁਲ ਮਾਹਤੋ ਆਪਣੇ ਸਾਈਕਲ ਰਾਹੀਂ ਪਿੰਡ ਭੱਟੀਆਂ ਤੋਂ ਮਾਛੀਵਾੜਾ ਵੱਲ ਨੂੰ ਆ ਰਿਹਾ ਸੀ ਕਿ ਅਚਾਨਕ ਉਸ ਨੇ ਕੱਚੇ ਰਸਤੇ ਵੱਲ ਆਪਣਾ ਸਾਈਕਲ ਮੋੜ ਦਿੱਤਾ ਅਤੇ ਪਿੱਛੋਂ ਆ ਰਿਹਾ ਮੋਟਰਸਾਈਕਲ ਸਵਾਰ ਰਾਮ ਸਿੰਘ ਉਸ ਨਾਲ ਟਕਰਾ ਗਿਆ।
ਇਸ ਹਾਦਸੇ ’ਚ ਦੋਵੇਂ ਗੰਭੀਰ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਲੁਧਿਆਣਾ ਹਸਪਤਾਲ ਵਿਖੇ ਲਿਜਾਇਆ ਗਿਆ। ਇਸ ਹਾਦਸੇ ’ਚ ਸਕੁਲ ਮਾਹਤੋ ਦਮ ਤੋੜ ਗਿਆ, ਜਦੋਂ ਕਿ ਰਾਮ ਸਿੰਘ ਵਾਸੀ ਸਿਕੰਦਰਪੁਰ ਨੂੰ ਪੀ. ਜੀ. ਆਈ. ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ। ਪੁਲਸ ਵਲੋਂ ਸਕੁਲ ਮਾਹਤੋ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਵਾਰਸਾਂ ਨੂੰ ਸੂਚਿਤ ਕਰ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।