ਲੁਧਿਆਣਾ ''ਚ ਤੜਕਸਾਰ ਵਾਪਰਿਆ ਭਿਆਨਕ ਹਾਦਸਾ, ਆਟੋ ਚਾਲਕ ਦੀ ਮੌਤ
Monday, Sep 12, 2022 - 10:24 AM (IST)
ਲੁਧਿਆਣਾ (ਸਿਆਲ) : ਲੁਧਿਆਣਾ ਦੇ ਬ੍ਰਾਊਨ ਰੋਡ 'ਤੇ ਸੋਮਵਾਰ ਤੜਕੇ ਸਵੇਰੇ ਵਾਪਰੇ ਭਿਆਨਕ ਹਾਦਸੇ ਦੌਰਾਨ ਆਟੋ ਚਾਲਕ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਤੜਕੇ ਸਵੇਰੇ ਇਕ ਆਟੋ ਸਿਵਲ ਹਸਪਤਾਲ ਵੱਲੋਂ ਆ ਰਿਹਾ ਸੀ, ਜਦੋਂ ਕਿ ਟਰੱਕ ਸੀ. ਐੱਮ. ਸੀ. ਤੋਂ ਬ੍ਰਾਊਨ ਰੋਡ ਵੱਲ ਆ ਰਿਹਾ ਸੀ।
ਇਸ ਦੌਰਾਨ ਟਰੱਕ ਨੇ ਆਟੋ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਆਟੋ ਚਾਲਕ ਦੀ ਮੌਤ ਹੋ ਗਈ, ਜਦੋਂ ਕਿ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਫਿਲਹਾਲ ਮੌਕੇ 'ਤੇ ਪੁੱਜੀ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।