ਲੁਧਿਆਣਾ 'ਚ ਦਰਦਨਾਕ ਹਾਦਸਾ, ਬੇਕਾਬੂ ਕਾਰ ਨਹਿਰ 'ਚ ਡਿਗਣ ਕਾਰਨ 3 ਲੋਕਾਂ ਦੀ ਮੌਤ (ਤਸਵੀਰਾਂ)

Monday, Jul 26, 2021 - 09:42 AM (IST)

ਲੁਧਿਆਣਾ 'ਚ ਦਰਦਨਾਕ ਹਾਦਸਾ, ਬੇਕਾਬੂ ਕਾਰ ਨਹਿਰ 'ਚ ਡਿਗਣ ਕਾਰਨ 3 ਲੋਕਾਂ ਦੀ ਮੌਤ (ਤਸਵੀਰਾਂ)

ਲੁਧਿਆਣਾ/ਗੁਰਦਾਸਪੁਰ (ਨਰਿੰਦਰ, ਸਰਬਜੀਤ) : ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਗਡਵਾਸੂ ਨੇੜੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇਕ ਬੇਕਾਬੂ ਹੋਈ ਸਵਿੱਫਟ ਕਾਰ ਨਹਿਰ 'ਚ ਜਾ ਡਿਗੀ। ਇਸ ਭਿਆਨਕ ਹਾਦਸੇ ਦੌਰਾਨ ਕਾਰ 'ਚ ਸਵਾਰ ਇਕ ਕੁੜੀ ਅਤੇ 2 ਨੌਜਵਾਨਾਂ ਦੀ ਮੌਤ ਹੋ ਗਈ, ਜਦੋਂ ਇਕ ਇਕ ਨੌਜਵਾਨ ਨੇ ਸਮੇਂ 'ਤੇ ਗੱਡੀ ਦੀ ਖਿੜਕੀ ਖੋਲ੍ਹ ਦਿੱਤੀ ਅਤੇ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਰੱਸੀ ਦੇ ਸਹਾਰੇ ਖਿੱਚ ਕੇ ਬਾਹਰ ਕੱਢ ਲਿਆ। ਮ੍ਰਿਤਕਾਂ ਦੀ ਪਛਾਣ ਗੁਰਦਾਸਪੁਰ ਦੇ ਰਹਿਣ ਵਾਲੇ ਪਾਹੁਲ, ਪ੍ਰਭਜੋਤ ਦੇ ਰੂਪ 'ਚ ਹੋਈ ਹੈ, ਜਦੋਂ ਕਿ ਮ੍ਰਿਤਕ ਕੁੜੀ ਇਕ ਪੀ. ਜੀ. 'ਚ ਰਹਿੰਦੀ ਸੀ ਅਤੇ ਮੂਲ ਰੂਪ ਤੋਂ ਉਹ ਦਿੱਲੀ ਦੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ ਮੁੜ ਖੁੱਲ੍ਹਣਗੇ 'ਸਕੂਲ', ਇਨ੍ਹਾਂ ਜਮਾਤਾਂ ਦੀ ਹੋਵੇਗੀ ਪੜ੍ਹਾਈ

PunjabKesari

ਜਿਸ ਨੌਜਵਾਨ ਨੂੰ ਲੋਕਾਂ ਨੇ ਬਚਾਇਆ, ਉਸ ਦੀ ਪਛਾਣ ਰਾਹੁਲ ਦੇ ਰੂਪ 'ਚ ਹੋਈ ਹੈ। ਰਾਹੁਲ ਨੇ ਦੱਸਿਆ ਕਿ ਉਹ, ਪਾਹੁਲ ਅਤੇ ਪ੍ਰਭਜੋਤ ਤਿੰਨੇ ਗੁਰਦਾਸਪੁਰ ਦੇ ਹਨ। ਕਰੀਬ 2 ਮਹੀਨੇ ਪਹਿਲਾਂ ਪ੍ਰਭਜੋਤ ਦੇ ਪਰਿਵਾਰ ਵਾਲਿਆਂ ਨੇ ਨਵੀਂ ਸਵਿੱਫਟ ਕਾਰ ਲਈ ਸੀ। ਦਿੱਲੀ ਦੀ ਰਹਿਣ ਵਾਲੇ ਤ੍ਰਿਸ਼ਾ ਇਕ ਕਾਲਜ 'ਚ ਇੰਟਰਨਸ਼ਿਪ ਕਰਦੀ ਸੀ। ਰਾਹੁਲ ਅਤੇ ਪ੍ਰਭਜੋਤ ਦੀ ਤ੍ਰਿਸ਼ਾ ਨਾਲ ਦੋਸਤੀ ਸੀ। ਐਤਵਾਰ ਸਵੇਰੇ ਕਰੀਬ 11 ਵਜੇ ਰਾਹੁਲ, ਪ੍ਰਭਜੋਤ ਅਤੇ ਪਾਹੁਲ ਸਵਿੱਫਟ ਕਾਰ 'ਚ ਸਵਾਰ ਹੋ ਕੇ ਲੁਧਿਆਣਾ ਪਹੁੰਚੇ ਸਨ। ਇੱਥੋਂ ਉਨ੍ਹਾਂ ਨੇ ਤ੍ਰਿਸ਼ਾ ਨੂੰ ਨਾਲ ਲਿਆ ਅਤੇ ਸ਼ਾਪਿੰਗ ਮਾਲ ਘੁੰਮਣ ਲਈ ਨਿਕਲ ਗਏ।

ਇਹ ਵੀ ਪੜ੍ਹੋ : ਪਰਿਵਾਰਕ ਰਿਸ਼ਤੇ ਤਾਰ-ਤਾਰ, ਇਸ਼ਕ 'ਚ ਅੰਨ੍ਹੀ 3 ਬੱਚਿਆਂ ਦੀ ਮਾਂ ਪ੍ਰੇਮੀ ਨਾਲ ਫ਼ਰਾਰ

PunjabKesari

ਕੁੱਝ ਸਮਾਂ ਘੁੰਮਣ ਤੋਂ ਬਾਅਦ ਉਨ੍ਹਾਂ ਨੇ ਇਕੱਠੇ ਖਾਣਾ ਖਾਧਾ। ਸ਼ਾਮ ਨੂੰ ਤਿੰਨਾਂ ਨੇ ਤ੍ਰਿਸ਼ਾ ਨੂੰ ਉਸ ਦੇ ਪੀ. ਜੀ. 'ਚ ਛੱਡਣਾ ਸੀ ਅਤੇ ਖ਼ੁਦ ਗੁਰਦਾਸਪੁਰ ਨਿਕਲ ਜਾਣਾ ਸੀ। ਜਦੋਂ ਉਹ ਦੱਖਣੀ ਬਾਈਪਾਸ ਦੇ ਰਾਹ ਲਾਡੋਵਾਲ ਵੱਲ ਜਾ ਰਹੇ ਸਨ ਤਾਂ ਗਡਵਾਸੂ ਪੁਲੀ ਨੇੜੇ ਉਨ੍ਹਾਂ ਦੀ ਗੱਡੀ ਨੇ ਅਚਾਨਕ ਟਰਨ ਕਰ ਲਿਆ। ਇਸ ਨਾਲ ਉਨ੍ਹਾਂ ਦੀ ਗੱਡੀ ਬੇਕਾਬੂ ਹੋ ਗਈ। ਇਸ ਤੋਂ ਬਾਅਦ ਗੱਡੀ ਨਹਿਰ 'ਚ ਜਾ ਡਿਗੀ ਤਾਂ ਰਾਹੁਲ ਨੇ ਇਕ ਦਮ ਆਪਣੀ ਖਿੜਕੀ ਖੋਲ੍ਹ ਦਿੱਤੀ ਅਤੇ ਬਾਹਰ ਵੱਲ ਹੋ ਗਿਆ, ਜਦੋਂ ਕਿ ਪ੍ਰਭਜੋਤ, ਪਾਹੁਲ ਅਤੇ ਤ੍ਰਿਸ਼ਾ ਵਾਲੇ ਪਾਸੇ ਦੀ ਖਿੜਕੀ ਨਹੀਂ ਖੁੱਲ੍ਹੀ, ਜਿਸ ਕਾਰਨ ਤਿੰਨੇ ਪਾਣੀ 'ਚ ਡੁੱਬ ਗਏ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਫ਼ੌਜ ਦੀ ਭਰਤੀ ਲਈ ਸਰੀਰਕ ਟੈਸਟ ਪਾਸ ਕਰ ਚੁੱਕੇ ਉਮੀਦਵਾਰਾਂ ਨੂੰ ਝਟਕਾ

ਇਸ ਤੋਂ ਬਾਅਦ ਕ੍ਰੇਨ ਲਿਆ ਕੇ ਗੱਡੀ ਨੂੰ ਬਾਹਰ ਕੱਢਿਆ ਗਿਆ ਤਾਂ ਤਿੰਨੇ ਗੱਡੀ 'ਚ ਬੇਹੋਸ਼ ਮਿਲੀ। ਤਿੰਨਾਂ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਨ੍ਹਾਂ ਮ੍ਰਿਤਕ ਐਲਾਨਿਆ। ਫਿਲਹਾਲ ਪੁਲਸ ਨੇ ਤਿੰਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News