ਪਰਵਾਸੀ ਮਜ਼ਦੂਰਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਝੋਨਾ ਲਾਉਣ ਲਈ ਆ ਰਹੇ ਸੀ ਪੰਜਾਬ
Friday, Jun 12, 2020 - 12:17 PM (IST)
ਖੰਨਾ (ਵਿਪਨ) : ਰਾਸ਼ਟਰੀ ਮਾਰਗ ਖੰਨਾ 'ਚ ਪੈਂਦੇ ਦੇਹਿੜੂ ਦੇ ਪੁਲ 'ਤੇ ਸ਼ੁੱਕਰਵਾਰ ਨੂੰ ਪਰਵਾਸੀ ਮਜ਼ਦੂਰਾਂ ਨਾਲ ਭਰਿਆ ਛੋਟਾ ਹਾਥੀ ਪਲਟ ਗਿਆ, ਜਿਸ ਦੌਰਾਨ 15-20 ਮਜ਼ਦੂਰ ਜ਼ਖਮੀਂ ਹੋ ਗਏ। ਇਨ੍ਹਾਂ 'ਚੋਂ 5 ਮਜ਼ਦੂਰਾਂ ਦੀ ਹਾਲਤ ਜ਼ਿਆਦਾ ਗੰਭੀਰ ਸੀ, ਜਿਨ੍ਹਾਂ ਨੂੰ ਸਿਵਲ ਹਸਪਤਾਲ ਖੰਨਾ ਵਿਖੇ ਭਰਤੀ ਕਰਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮਜ਼ਦੂਰ ਉੱਤਰ ਪ੍ਰਦੇਸ਼ ਤੋਂ ਹੁਸ਼ਿਆਰਪੁਰ ਜੀਰੀ ਲਾਉਣ ਲਈ ਆ ਰਹੇ ਸਨ।
ਮਜ਼ਦੂਰਾਂ ਦੇ ਨਾਲ ਵਾਲੇ ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2 ਛੋਟੇ ਹਾਥੀ ਟੈਂਪੂਆਂ 'ਚ ਯੂ. ਪੀ. ਤੋਂ ਹੁਸ਼ਿਆਰਪੁਰ ਲਈ ਮਜ਼ਦੂਰ ਝੋਨਾ ਲਾਉਣ ਜਾ ਰਹੇ ਸਨ, ਜਿਸ ਦੌਰਾਨ ਮਜ਼ਦੂਰਾਂ ਨਾਲ ਭਰੇ ਟੈਂਪੂ ਨੂੰ ਇਕ ਗੱਡੀ ਨੇ ਟੱਕਰ ਮਾਰ ਦਿੱਤੀ ਅਤੇ ਇਹ ਹਾਦਸਾ ਵਾਪਰਿਆ। ਰਾਸ਼ਟਰੀ ਮਾਰਗ 'ਤੇ ਸਫਾਈ ਕਰਨ ਵਾਲੀ ਲੇਬਰ ਦੇ ਇਕ ਸੁਪਰਵਾਈਜ਼ਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਾਹਮਣੇ ਹੀ ਇਹ ਹਾਦਸਾ ਵਾਪਰਿਆ ਹੈ ਅਤੇ ਜ਼ਖਮੀ ਹੋਏ ਮਜ਼ਦੂਰਾਂ ਨੂੰ ਐਬੂਲੈਂਸ ਦੇ ਲੇਟ ਆਉਣ ਕਾਰਨ ਨਿੱਜੀ ਗੱਡੀਆਂ 'ਚ ਹਸਪਤਾਲ ਭੇਜਿਆ ਗਿਆ ਹੈ।