ਖੁਸ਼ੀਆਂ ’ਚ ਪਏ ਵੈਣ, ਡੋਲੀ ਵਾਲੀ ਕਾਰ ਨਾਲ ਵਾਪਰਿਆ ਹਾਦਸਾ, ਲਾੜੇ ਸਣੇ 4 ਦੀ ਮੌਤ

Sunday, Nov 05, 2023 - 02:31 PM (IST)

ਖੁਸ਼ੀਆਂ ’ਚ ਪਏ ਵੈਣ, ਡੋਲੀ ਵਾਲੀ ਕਾਰ ਨਾਲ ਵਾਪਰਿਆ ਹਾਦਸਾ, ਲਾੜੇ ਸਣੇ 4 ਦੀ ਮੌਤ

ਮੋਗਾ (ਗੋਪੀ, ਕਸ਼ਿਸ਼) - ਮੋਗਾ ਦੇ ਅਜੀਤਵਾਲ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਹੈ। ਵਿਆਹ ਲਈ ਸਵਿੱਫਟ ਕਾਰ ਵਿਚ ਬਰਾਤ ਫਾਜ਼ਲਿਕਾ ਤੋਂ ਬੱਦੋਵਾਲ(ਲੁਧਿਆਣਾ) ਜਾ ਰਹੀ ਸੀ। ਕਾਰ ਅਜੀਤਵਾਲ,ਮੋਗਾ ਨੇੜੇ ਖੜੀ ਟਰਾਲੀ ਨਾਲ ਟਕਰਾ ਗਈ। ਜਿਸ ਵਿਚ ਲਾੜੇ ਸਮੇਤ 4 ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ ਜਿਸ ਨੂੰ ਮੋਗਾ ਦੇ ਸਿਵਲ ਹਸਪਤਾਲ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਹਾਦਸੇ ਵਿੱਚ ਲਾੜੇ ਸੁਖਬਿੰਦਰ ਸਿੰਘ ਅਤੇ ਅੰਗਰੇਜ਼ ਸਿੰਘ ਅਤੇ ਚਾਰ ਸਾਲਾ ਲੜਕੀ ਅਰਸ਼ਦੀਪ ਦੀ ਮੌਤ ਹੋ ਗਈ ਹੈ। ਜਾਣਕਾਰੀ ਦਿੰਦੇ ਹੋਏ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 6 ਵਜੇ ਦੇ ਕਰੀਬ ਵਾਪਰਿਆ। ਇਹ ਹਾਦਸਾ ਧੁੰਦ ਕਾਰਨ ਵਾਪਰਿਆ ਅਤੇ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

PunjabKesari

ਥਾਣਾ ਅਜੀਤਵਾਲ ਦੇ ਐਸ.ਐਚ.ਓ ਨੇ ਦੱਸਿਆ ਕਿ ਅੱਜ ਸਵੇਰੇ 6 ਵਜੇ ਮੋਗਾ ਲੁਧਿਆਣਾ ਰੋਡ 'ਤੇ ਅਜੀਤਵਾਲ 'ਚ ਇੱਕ ਸ਼ਿਫਟ ਕਾਰ ਖੜ੍ਹੇ ਟਰੱਕ ਨਾਲ ਟਕਰਾ ਗਈ, ਜਿਸ 'ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਕਾਰ 'ਚ ਸਵਾਰ ਬਰਾਤੀ ਫਾਜ਼ਿਲਕਾ ਤੋਂ ਲੁਧਿਆਣਾ ਬੱਦੋਵਾਲ ਜਾ ਰਹੇ ਸਨ। ਇਹ ਹਾਦਸਾ ਅਜੀਤਵਾਲ ਨੇੜੇ ਵਾਪਰਿਆ। ਇਸ ਹਾਦਸੇ ਵਿੱਚ ਲਾੜੇ ਸੁਖਬਿੰਦਰ ਸਿੰਘ ਅਤੇ ਅੰਗਰੇਜ਼ ਸਿੰਘ, ਸਿਮਰਨ ਕੌਰ ਅਤੇ ਚਾਰ ਸਾਲਾ ਬੱਚੀ ਅਰਸ਼ਦੀਪ ਦੀ ਮੌਤ ਹੋ ਗਈ। ਕਾਰ ਚਾਲਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

PunjabKesari

PunjabKesari

PunjabKesari


author

Harinder Kaur

Content Editor

Related News