ਘਰੋਂ ਮੇਲਾ ਵੇਖਣ ਗਏ ਨੌਜਵਾਨ ਨਾਲ ਵਾਪਰਿਆ ਹਾਦਸਾ, ਪਿੰਡ ’ਚ ਫੈਲੀ ਸਨਸਨੀ
Tuesday, Jul 25, 2023 - 05:55 PM (IST)

ਮੱਲ੍ਹੀਆਂ ਕਲਾਂ (ਟੁੱਟ) : ਪਿੰਡ ਤਲਵੰਡੀ ਭਰੋ ਦੇ ਘਰੋਂ ਮੇਲਾ ਵੇਖਣ ਗਏ ਨੌਜਵਾਨ ਦੀ ਝੋਨੇ ਦੇ ਖੇਤ ’ਚੋਂ ਬਦਬੂਦਾਰ ਹਾਲਤ ’ਚ ਲਾਸ਼ ਮਿਲਣ ਦਾ ਸਮਾਚਾਰ ਮਿਲਿਆ ਹੈ, ਜਿਸ ਨਾਲ ਪਿੰਡ ’ਚ ਸਨਸਨੀ ਫੈਲ ਗਈ। ਲਾਸ਼ ਮਿਲਣ ਦੀ ਸੂਚਨਾ ਮਿਲਣ ਸਾਰ ਹੀ ਨਕੋਦਰ ਪੁਲਸ ਪ੍ਰਸ਼ਾਸਨ ਮੌਕੇ ’ਤੇ ਪੁਹੰਚ ਗਿਆ ਅਤੇ ਲਾਸ਼ ਨੂੰ ਕਬਜ਼ੇ ’ਚ ਲੈਦਿਆਂ ਲਾਸ਼ ਦੀ ਪਛਾਣ ਵਾਸਤੇ ਸਿਵਲ ਹਸਪਤਾਲ ਨਕੋਦਰ ਦੇ ਮੁਰਦਾਘਰ ’ਚ ਰੱਖਿਆ ਗਿਆ। ਪੁਲਸ ਨੇ ਜਦੋਂ ਲਾਸ਼ ਨੂੰ ਦੇਖਿਆ ਤਾਂ ਲਾਸ਼ ਬਦਬੂ ਮਾਰ ਰਹੀ ਸੀ ਅਤੇ ਪਾਣੀ ’ਚ ਰਹਿਣ ਕਾਰਨ ਫੁੱਲੀ ਹੋਈ ਵੀ ਸੀ ਤੇ ਉਸ ’ਚ ਕੀੜੇ ਵੀ ਚੱਲ ਰਹੇ ਸਨ। ਪੁਲਸ ਦਾ ਕਹਿਣਾ ਹੈ ਕਿ ਇਹ ਮਾਮਲਾ ਮਿਰਗੀ ਦੇ ਦੌਰੇ ਕਾਰਨ ਹੀ ਵਾਪਰਿਆ ਲੱਗਦਾ ਹੈ। ਮ੍ਰਿਤਕ ਦੀ ਮਾਤਾ ਨੇ ਲਾਸ਼ ਦੀ ਪਛਾਣ ਕਮਲਜੀਤ ਸਿੰਘ ਉਰਫ ਕਾਕਾ (21) ਪੁੱਤਰ ਜੋਗਿੰਦਰਪਾਲ ਵਾਸੀ ਤਲਵੰਡੀ ਭਰੋਂ ਕਾਲੋਨੀਆਂ ਵਜੋਂ ਕੀਤੀ। ਨਕੋਦਰ ਪੁਲਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰਦਿਆਂ ਮਾਮਲਾ ਦਰਜ ਕੀਤਾ ਹੈ। ਉਕਤ ਲਾਸ਼ ਪਿੰਡ ਤਲਵੰਡੀ ਭਰੋਂ ਤੋਂ ਰਸੂਲਪੁਰ ਕਲਾਂ ਰੋਡ ਦੇ ਖੇਤ ’ਚੋਂ ਮਿਲੀ। ਉਕਤ ਲਾਸ਼ ਮੋਟਰ ਠੀਕ ਕਰਨ ਵਾਲੇ ਮਕੈਨਿਕ ਦੀ ਨਿਗਾਹ ਪਈ। ਮ੍ਰਿਤਕ 20 ਜਲਾਈ ਤੋਂ ਲਾਪਤਾ ਸੀ।
ਇਹ ਵੀ ਪੜ੍ਹੋ : ਲੋਕਪਾਲ ਦੇ ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਸ ਇਨਵੈਸਟੀਗੇਸ਼ਨ ਨੇ ਕੀਤੀ ਨਾਜਾਇਜ਼ ਬਿਲਡਿੰਗਾਂ ਦੀ ਜਾਂਚ
ਕੇਸ ਦੀ ਜਾਂਚ ਕਰ ਰਹੇ ਏ. ਐੱਸ. ਆਈ. ਜਨਕ ਕੁਮਾਰ ਤੇ ਏ. ਐੱਸ. ਆਈ. ਅਮਰੀਕ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਨੇ ਲਾਸ਼ ਦੀ ਪਛਾਣ ਕੀਤੀ ਤੇ ਆਖਿਆ ਕਿ ਉਸ ਦਾ ਬੇਟਾ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। ਉਨ੍ਹਾਂ ਦਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀ ਹੈ। ਬੇਟਾ ਪਿਛਲੇ ਦਿਨਾਂ ਤੋਂ ਲਾਪਤਾ ਸੀ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਦਾ ਪਿੰਡ ਦੇ ਸ਼ਮਸ਼ਾਨਘਾਟ ’ਚ ਸੰਸਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਝਗੜ ਰਹੇ ਗੁਆਂਢੀਆਂ ਨੂੰ ਰੋਕਣ ਗਈ ਬਜ਼ੁਰਗ ਔਰਤ ਨਾਲ ਵਾਪਰੀ ਅਣਹੋਣੀ, ਹੋਈ ਮੌਤ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8