ਬੱਸ ਤੇ ਟਰੈਕਟਰ ਟਰਾਲੀ ਵਿਚਾਲੇ ਵਾਪਰਿਆ ਭਿਆਨਕ ਹਾਦਸਾ, ਕਈ ਲੋਕ ਜ਼ਖ਼ਮੀ

05/08/2023 2:12:25 AM

ਰੂਪਨਗਰ/ਸ੍ਰੀ ਅਨੰਦਪੁਰ ਸਾਹਿਬ (ਵਿਜੇ ਸ਼ਰਮਾ) : ਸ੍ਰੀ ਅਨੰਦਪੁਰ ਸਾਹਿਬ-ਸ੍ਰੀ ਕੀਰਤਪੁਰ ਸਾਹਿਬ ਰੋਡ ’ਤੇ ਮੀਂਡਵਾਂ ਕੋਲ ਬੱਸ ਅਤੇ ਟਰੈਕਟਰ-ਟਰਾਲੀ ਵਿਚਕਾਰ ਹੋਈ ਟੱਕਰ ’ਚ ਬੱਸ ਚਾਲਕ ਸਮੇਤ ਅੱਧੀ ਦਰਜਨ ਤੋਂ ਵੱਧ ਸਵਾਰੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸ੍ਰੀ ਆਨੰਦਪੁਰ ਸਾਹਿਬ ਦੇ ਥਾਣਾ ਇੰਚਾਰਜ ਹਰਕੀਰਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਹਿਮਾਚਲ ਰੋਡਵੇਜ਼ ਦੀ ਬੱਸ ਊਨਾ ਤੋਂ ਰੂਪਨਗਰ ਜਾ ਰਹੀ ਸੀ, ਜਦੋਂ ਇਹ ਪਿੰਡ ਮੀਂਡਵਾਂ ਨੇੜੇ ਵੇਰਕਾ ਪਲਾਂਟ ਕੋਲ ਪੁੱਜੀ ਤਾਂ ਬੱਸ ਦੇ ਅੱਗੇ ਇਕ ਕੁੱਤਾ ਆ ਗਿਆ, ਜਿਸ ਨੂੰ ਡਰਾਈਵਰ ਨੇ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਬੱਸ ਬੇਕਾਬੂ ਹੋ ਕੇ ਟਰੈਕਟਰ ਟਰਾਲੀ ਨਾਲ ਟਕਰਾ ਗਈ। ਇਸ ਦੌਰਾਨ ਬੱਸ ਚਾਲਕ ਸਮੇਤ ਅੱਧੀ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਭਾਈ ਜੈਤਾਜੀ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜੋ ਖਤਰੇ ਤੋਂ ਬਾਹਰ ਹਨ।

ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਪੁਲਸ ਨੇ ਬੜੀ ਮੁਸ਼ਕਿਲ ਨਾਲ ਡਰਾਈਵਰ ਨੂੰ ਬੱਸ ’ਚੋਂ ਬਾਹਰ ਕੱਢਿਆ ਅਤੇ ਇਲਾਜ ਲਈ ਲਿਜਾਇਆ ਗਿਆ। ਹਾਦਸੇ ’ਚ ਸ਼ੀਤਲ ਪਿੰਡ ਪਾਲ ਜ਼ਿਲ੍ਹਾ ਚੰਬਾ, ਰਣਜੀਤ ਸਿੰਘ ਪਿੰਡ ਨਾਹਲਟ ਜ਼ਿਲ੍ਹਾ ਚੰਬਾ, ਗੁਰਮੀਤ ਸਿੰਘ ਪਿੰਡ ਢੱਲੇਆਰਾ, ਮਹਿੰਦਰ ਸਿੰਘ ਜ਼ਿਲ੍ਹਾ ਚੰਬਾ, ਸਵਰਨ ਸਿੰਘ ਜ਼ਿਲ੍ਹਾ ਚੰਬਾ, ਸੁਰਜੀਤ ਸਿੰਘ ਮਹਿਤਪੁਰ ਜ਼ਿਲ੍ਹਾ ਊਨਾ ਅਤੇ ਭੋਲੇ ਰਾਮ ਪਿੰਡ ਥਲੀ ਜ਼ਿਲ੍ਹਾ ਚੰਬਾ ਵਾਸੀ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਇਲਾਜ ਲਈ ਸਥਾਨਕ ਭਾਈ ਜੈਤਾਜੀ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
 


Manoj

Content Editor

Related News