ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰਨ ਵਾਲੇ ਟਰਾਲੀ ਚਾਲਕ ਖ਼ਿਲਾਫ਼ ਪਰਚਾ ਦਰਜ

Saturday, Jul 13, 2024 - 02:33 PM (IST)

ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰਨ ਵਾਲੇ ਟਰਾਲੀ ਚਾਲਕ ਖ਼ਿਲਾਫ਼ ਪਰਚਾ ਦਰਜ

ਫਾਜ਼ਿਲਕਾ (ਲੀਲਾਧਰ) : ਸਦਰ ਥਾਣਾ ਪੁਲਸ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਣ ਵਾਲੇ ਟਰਾਲੀ ਚਾਲਕ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੁਰਜੀਤ ਸਿੰਘ ਵਾਸੀ ਮੁਹਾਰ ਜਮਸ਼ੇਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਸਾਬਕਾ ਸਰਪੰਚ ਹਰਬੰਸ ਸਿੰਘ ਵਾਸੀ ਮੁਹਾਰ ਜਮਸ਼ੇਰ ਨਾਲ ਆਪਣੇ ਮੋਟਰਸਾਈਕਲ ’ਤੇ ਜਲਾਲਾਬਾਦ ਨੂੰ ਜਾ ਰਿਹਾ ਸੀ।

ਇਸ ਦੌਰਾਨ ਪਿੰਡ ਗੁਲਾਬ ਵਾਲੇ ਝੁੱਗੇ ਦੇ ਨੇੜੇ ਉਨ੍ਹਾਂ ਦੇ ਮੋਟਰਸਾਈਕਲ ਦੇ ਪਿੱਛੇ ਟਰਾਲੇ ਦੀ ਟੱਕਰ ਲੱਗਣ ਨਾਲ ਹਰਬੰਸ ਸਿੰਘ ਦੇ ਪਿਛਲੇ ਟਾਇਰ ਦੇ ਥੱਲੇ ਆਉਣ ਦੇ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਟਰਾਲਾ ਚਾਲਕ ਜੋਗਾ ਰਾਮ ਵਾਸੀ ਡੁੱਗਰੀ ਦਾ ਤੱਲਾ, ਜ਼ਿਲ੍ਹਾ ਬਾੜਮੇਰ ਰਾਜਸਥਾਨ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।


author

Babita

Content Editor

Related News