ਲੁਧਿਆਣਾ ''ਚ ਡੋਲੀ ਵਾਲੀ ਕਾਰ ਨਾਲ ਵਾਪਰਿਆ ਭਿਆਨਕ ਹਾਦਸਾ, ਲਾੜੀ ਸਣੇ 4 ਦੀ ਮੌਤ (ਵੀਡੀਓ)

Monday, Apr 29, 2019 - 06:45 PM (IST)

ਲੁਧਿਆਣਾ (ਨਰਿੰਦਰ ਮਹਿੰਦਰੂ) ਲੁਧਿਆਣਾ ਦੇ ਢੰਡਾਰੀ ਕਲਾਂ ਨੇੜੇ ਇਕ ਬਾਰਾਤ ਵਾਲੀ ਗੱਡੀ ਦੀ ਕੰਬਾਈਨ ਨਾਲ ਟੱਕਰ ਹੋ ਗਈ। ਸੋਮਵਾਰ ਸਵੇਰੇ ਲਗਭਗ 7:30 ਵਜੇ ਇਸ ਹਾਦਸੇ ਵਿਚ ਲਾੜੀ ਸਣੇ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ 3 ਲੋਕ ਜ਼ਖਮੀ ਹੋ ਗਏ। ਜ਼ਖਮੀਆਂ 'ਚੋਂ ਲਾੜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਸਨੂੰ ਲੁਧਿਆਣਾ ਦੇ ਐੱਸ. ਪੀ. ਐੱਸ. ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਇਹ ਹਾਦਸਾ ਕੰਬਾਈਨ ਅਤੇ ਬੋਲੈਰੋ ਕਾਰ ਵਿਚਕਾਰ ਟੱਕਰ ਹੋਣ ਕਾਰਨ ਵਾਪਰਿਆ। ਬਰਾਤ ਹਰਿਆਣਾ ਦੇ ਯਮੁਨਾ ਨਗਰ ਤੋਂ ਲੁਧਿਆਣਾ ਦੇ ਟਿੱਬਾ ਰੋਡ ਵਾਪਿਸ ਆ ਰਹੀ ਸੀ ਪਰ ਢੰਡਾਰੀ ਕਲਾਂ ਕੋਲ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ।

PunjabKesari

ਮਰਨ ਵਾਲਿਆਂ 'ਚ ਲਾੜੀ ਹੀਨਾ ਸਣੇ ਜਰੀਨਾ, ਜਮਸ਼ੇਦ ਆਲਮ ਅਤੇ ਇਕ ਹੋਰ ਵਿਅਕਤੀ ਸ਼ਾਮਿਲ ਹੈ। ਜਾਣਕਾਰੀ ਮੁਤਾਬਕ ਜਮਸ਼ੇਦ ਆਲਮ ਬਲੈਰੋ ਕਾਰ ਚਲਾ ਰਿਹਾ ਸੀ। ਤਿੰਨ ਜ਼ਖਮੀਆਂ ਦੇ ਵਿਚ ਕੰਬਾਈਨ ਦਾ ਡਰਾਈਵਰ ਵੀ ਸ਼ਾਮਿਲ ਹੈ। 

PunjabKesari
ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਉਧਰ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਹੈ ਕਿ ਉਹ ਸਵੇਰੇ 5 ਵਜੇ ਬਾਰਾਤ ਲੈ ਕੇ ਯਮੁਨਾਨਗਰ ਜਗਾਧਰੀ ਤੋਂ ਲੁਧਿਆਣਾ ਲਈ ਨਿਕਲੇ ਸਨ ਪਰ ਢੰਡਾਰੀ ਕਲਾਂ ਦੇ ਕੋਲ ਆ ਕੇ ਇਕਦਮ ਕੰਬਾਈਨ ਵਾਲੇ ਨੇ ਮੋੜ ਕੱਟ ਦਿੱਤਾ ਅਤੇ ਉਨ੍ਹਾਂ ਦੀ ਕਾਰ ਕੰਬਾਈਨ ਦੇ ਪਿੱਛੇ ਜਾ ਕੇ ਜਾ ਵਜੀ ਜਿਸ ਨਾਲ ਇਹ ਹਾਦਸਾ ਹੋ ਗਿਆ।

PunjabKesari


author

Gurminder Singh

Content Editor

Related News