ਕਾਰ-ਮੋਟਰਸਾਈਕਲ ਟੱਕਰ, 1 ਦੀ ਮੌਤ

Sunday, Jul 29, 2018 - 02:07 AM (IST)

ਕਾਰ-ਮੋਟਰਸਾਈਕਲ ਟੱਕਰ, 1 ਦੀ ਮੌਤ

ਗੋਨਿਆਣਾ(ਗੋਰਾ ਲਾਲ)-ਬੀਤੀ ਸ਼ਾਮ ਕਾਰ ਤੇ ਮੋਟਰਸਾਈਕਲ ਦਰਮਿਆਨ ਹੋਈ ਟੱਕਰ ’ਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਪਿੰਡ ਨਿਉਰ ਵਸਨੀਕ ਜਗਰੂਪ ਸਿੰਘ ਅਤੇ ਗੁਰਤੇਜ ਸਿੰਘ ਮੋਟਰਸਾਈਕਲ ’ਤੇ ਜਾ ਰਹੇ ਸਨ ਕਿ ਪਿੰਡ ਹਰਰਾਏਪੁਰ ਕੋਲ ਇਕ ਅਣਪਛਾਤੇ ਕਾਰ ਚਾਲਕ ਨੇ ਆਪਣੀ ਕਾਰ ਉਨ੍ਹਾਂ ਦੇ ਮੋਟਰਸਾਈਕਲ ’ਚ ਮਾਰ ਦਿੱਤੀ। ਉਕਤ ਹੋਏ ਹਾਦਸੇ ’ਚ ਜਗਰੂਪ ਸਿੰਘ ਦੀ ਮੌਤ ਹੋ ਗਈ। ਥਾਣਾ ਨੇਹੀਆਂ ਵਾਲਾ ਦੀ ਪੁਲਸ ਨੇ ਮ੍ਰਿਤਕ ਦੇ ਭਰਾ ਭਗਵੰਤ ਸਿੰਘ ਪੁੱਤਰ ਹੁਕਮ ਸਿੰਘ ਵਾਸੀ ਨਿਉਰ ਦੇ ਬਿਆਨਾਂ ’ਤੇ ਅਣਪਛਾਤੇ ਕਾਰ ਚਾਲਕ ਖਿਲਾਫ਼ ਕੇਸ ਦਰਜ ਕਰ ਲਿਆ ਹੈ।
 


Related News