ਚੰਡੀਗੜ੍ਹ : ਟ੍ਰੈਫਿਕ ਪੁਲਸ ਮੁਲਾਜ਼ਮਾਂ ਨੂੰ ਕਾਰ ਚਾਲਕ ਨੇ ਮਾਰੀ ਟੱਕਰ

Thursday, Jul 19, 2018 - 03:01 PM (IST)

ਚੰਡੀਗੜ੍ਹ : ਟ੍ਰੈਫਿਕ ਪੁਲਸ ਮੁਲਾਜ਼ਮਾਂ ਨੂੰ ਕਾਰ ਚਾਲਕ ਨੇ ਮਾਰੀ ਟੱਕਰ

ਚੰਡੀਗੜ੍ਹ (ਕੁਲਦੀਪ) : ਸ਼ਹਿਰ ਦੀ ਫਰਨੀਚਰ ਮਾਰਕਿਟ ਚੌਂਕ ਉਸ ਸਮੇਂ ਹਾਦਸਾ ਵਾਪਰ ਗਿਆ, ਜਦੋਂ ਇਕ ਕਾਰ ਚਾਲਕ ਨੇ 2 ਟ੍ਰੈਫਿਕ ਪੁਲਸ ਮੁਲਾਜ਼ਮਾਂ ਨੂੰ ਟੱਕਰ ਮਾਰ ਦਿੱਤੀ। ਜਾਣਕਾਰੀ ਮੁਤਾਬਕ ਕਾਂਸਟੇਬਲ ਅਨਿਲ ਤੇ ਹੈੱਡ ਕਾਂਸਟੇਬਲ ਅਜੀਤ ਸਰਕਾਰੀ ਮੋਟਰਸਾਈਕਲ 'ਤੇ ਡਿਊਟੀ 'ਤੇ ਸਨ। ਇਸ ਦੌਰਾਨ ਇਕ ਕਾਰ ਚਾਲਕ ਉਨ੍ਹਾਂ ਨੂੰ ਟੱਕਰ ਮਾਰ ਕੇ ਫਰਾਰ ਹੋ ਗਿਆ। ਫਿਲਹਾਲ ਦੋਹਾਂ ਨੂੰ ਸੈਕਟਰ-16 ਦੇ ਹਸਪਤਾਲ ਭਰਤੀ ਕਰਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 


Related News