ਕਾਰ-ਬੱਸ ਦੀ ਟੱਕਰ ''ਚ 1 ਦੀ ਮੌਤ

Sunday, Jun 17, 2018 - 05:42 AM (IST)

ਕਾਰ-ਬੱਸ ਦੀ ਟੱਕਰ ''ਚ 1 ਦੀ ਮੌਤ

ਮੁੱਲਾਂਪੁਰ ਦਾਖਾ(ਕਾਲੀਆ)- ਲੁਧਿਆਣਾ-ਫਿਰੋਜ਼ਪੁਰ ਜੀ. ਟੀ. ਰੋਡ 'ਤੇ ਬੱਸ ਤੇ ਕਾਰ ਦੀ ਟੱਕਰ 'ਚ 1 ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਅਮਰਜੀਤ ਸਿੰਘ ਪੁੱਤਰ ਮਨੋਹਰ ਸਿੰਘ (58) ਵਾਸੀ ਪਿੰਡ ਹਸਨਪੁਰ, ਜੋ ਕਿ ਗੁਰੂ ਨਾਨਕ ਟੈਕਸੀ ਯੂਨੀਅਨ ਮੁੱਲਾਂਪੁਰ ਵਿਖੇ ਟੈਕਸੀ ਚਲਾਉਂਦਾ ਸੀ, ਸ਼ਾਮ ਨੂੰ ਇੰਡੀਕਾ ਵਿਸਟਾ ਕਾਰ 'ਚ ਆਪਣੇ ਘਰ ਹਸਨਪੁਰ ਜਾ ਰਿਹਾ ਸੀ ਕਿ ਪਿੰਡ ਭਨੋਹੜ ਵਿਖੇ ਲੁਧਿਆਣਾ ਵੱਲੋਂ ਆ ਰਹੀ ਨਿੱਜੀ ਕੰਪਨੀ ਦੀ ਬੱਸ ਨਾਲ ਉਸ ਦੀ ਜ਼ਬਰਦਸਤ ਟੱਕਰ ਹੋ ਗਈ ਤੇ ਨਤੀਜੇ ਵਜੋਂ ਅਮਰਜੀਤ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਡੀ. ਐੱਮ. ਸੀ. ਹਸਪਤਾਲ ਲੁਧਿਆਣਾ ਵਿਖੇ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਥਾਣਾ ਦਾਖਾ ਦੇ ਏ. ਐੱਸ. ਆਈ. ਨਿਰਮਲ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪੁੱਜੇ ਤੇ ਕਾਰਵਾਈ ਅਮਲ 'ਚ ਲਿਆਂਦੀ।


Related News