ਸੜਕ ਹਾਦਸੇ 'ਚ ਸਕੂਲ ਜਾ ਰਹੇ ਵਿਦਿਆਰਥੀ ਦੀ ਮੌਤ, ਦੋ ਹੋਰ ਵਿਦਿਆਰਥੀ ਸਮੇਤ 8 ਜ਼ਖਮੀ

05/10/2018 10:59:27 AM

ਟਾਂਡਾ ਉੜਮੁੜ (ਪੰਡਿਤ ਵਰਿੰਦਰ )— ਹਾਈਵੇਅ 'ਤੇ ਅੱਜ ਸਵੇਰੇ ਫੋਕਲ ਪੁਆਇੰਟ ਪਿੰਡ ਖੱਖ ਨਜ਼ਦੀਕ ਹੋਏ ਦਰਦਨਾਕ ਸੜਕ ਹਾਦਸੇ 'ਚ ਸਕੂਲ ਜਾ ਰਹੇ ਵਿਦਿਆਰਥੀ ਦੀ ਮੌਤ ਹੋ ਗਈ ਜਦਕਿ ਦੋ ਹੋਰ ਵਿਦਿਆਰਥੀਆਂ ਸਮੇਤ 8 ਵਿਅਕਤੀ ਹਾਦਸੇ 'ਚ ਜਖ਼ਮੀ ਹੋ ਗਏ। ਹਾਦਸਾ ਸਵੇਰੇ 7 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਆਪਣੇ ਡੀ.ਏ.ਵੀ.  ਸਕੂਲ ਜਾ ਰਹੇ ਸਾਈਕਲ ਸਵਾਰ ਭਰਾਵਾਂ ਅਤੇ ਐਕਟਿਵਾ ਸਵਾਰ ਹੋਰ ਵਿਦਿਆਰਥੀ ਨੂੰ ਜੰਮੂ ਤੋਂ ਦਿੱਲੀ ਜਾ ਰਹੀ ਔਡੀ ਕਾਰ ਨੇ ਲਪੇਟ 'ਚ ਲੈਂਦਿਆਂ ਸੜਕ ਕਿਨਾਰੇ ਖਤਾਨ 'ਚ ਉੱਤਰ ਗਈ।

PunjabKesari

ਹਾਦਸੇ 'ਚ ਬਾਰਵੀਂ ਕਲਾਸ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਪੁੱਤਰ ਖਜ਼ਾਨ ਸਿੰਘ ਨਿਵਾਸੀ ਰਾਜਧਨ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਉਸ ਨਾਲ ਹੀ ਸਾਈਕਲ ਤੇ ਸਵਾਰ ਉਸਦਾ 10ਵੀਂ 'ਚ ਪੜਦਾ ਉਸਦਾ ਭਰਾ ਗੁਰਕੀਰਤ ਸਿੰਘ , ਐਕਟਿਵਾ ਸਵਾਰ ਹੋਰ ਵਿਦਿਆਰਥੀ ਰੁਪਿੰਦਰ ਸਿੰਘ ਪੁੱਤਰ ਇੰਦਰਜੀਤ ਸਿੰਘ ਨਿਵਾਸੀ ਘੁੱਲਾ ਅਤੇ ਔਡੀ ਕਾਰ 'ਚ ਸਵਾਰ ਇਕ ਪਰਿਵਾਰ ਦੇ ਮੈਂਬਰ ਸੁਭਮ ਅਗਰਵਾਲ ਪੁੱਤਰ ਬਿਮਲ ਅਗਰਵਾਲ, ਉਸਦੀ ਮਾਂ ਸੁਮਨ ਅਗਰਵਾਲ, ਭਰਾ ਦਾਨਿਸ਼, ਪਤਨੀ ਸ਼ਾਇਨੀ ਅਗਰਵਾਲ , ਭੈਣ ਅੰਸ਼ੂ ਗੁਪਤਾ, 7 ਸਾਲ ਦੀ ਭਤੀਜੀ ਅਵਨੀ ਗੁਪਤਾ ਨਿਵਾਸੀ ਜੰਮੂ ਜਖ਼ਮੀ ਹੋ ਗਏ।

PunjabKesari

ਜਖ਼ਮੀ ਕਾਰ ਸਵਾਰ ਪਰਿਵਾਰ ਮੂਲ ਰੂਪ 'ਚ ਜੰਮੂ ਨਿਵਾਸੀ ਹਨ ਅਤੇ ਦਿੱਲੀ 'ਚ ਕਾਰੋਬਾਰ ਕਰਦੇ ਹਨ। ਜ਼ਖਮੀਆਂ ਨੂੰ ਟਾਂਡੇ ਦੇ ਸਰਕਾਰੀ ਹਸਪਤਾਲ 'ਚ ਮੁੱਢਲੀ ਡਾਕਟਰੀ ਮਦਦ ਦੇਣ ਉਪਰੰਤ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ। ਟਾਂਡਾ ਪੁਲਸ ਨੇ ਮੌਕੇ ਤੇ ਆ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 PunjabKesari


Related News