ਕਾਲਜ ਬੱਸ ਪਲਟਣ ਕਾਰਨ 2 ਵਿਦਿਆਰਥਣਾਂ ਸਮੇਤ 3 ਜ਼ਖਮੀ
Friday, Jul 14, 2017 - 12:27 AM (IST)

ਜ਼ੀਰਾ(ਕੰਡਿਆਲ)-ਜ਼ੀਰਾ ਤਹਿਸੀਲ ਦੇ ਪਿੰਡ ਨੀਲੇਵਾਲਾ ਵਿਖੇ ਵਿਦਿਆਰਥਣਾਂ ਨੂੰ ਕਾਲਜ ਲਿਜਾ ਰਹੀ ਬੱਸ ਪਲਟਣ ਨਾਲ 2 ਵਿਦਿਆਰਥਣਾਂ ਸਮੇਤ 3 ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀ ਬੱਸ ਪਿੰਡ ਨੀਲੇਵਾਲਾ ਵਿਚੋਂ ਦੀ ਵਿਦਿਆਰਥਣਾਂ ਨੂੰ ਲੈ ਕੇ ਜਾ ਰਹੀ ਸੀ ਕਿ ਇਕ ਮੋਟਰਸਾਈਕਲ ਸਵਾਰ ਨੂੰ ਰਸਤਾ ਦੇਣ ਸਮੇਂ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਬੱਸ ਖ਼ੇਤਾਂ 'ਚ ਜਾ ਕੇ ਪਲਟ ਗਈ, ਜਿਸ ਕਾਰਨ ਕਾਲਜ ਦੀਆਂ 2 ਵਿਦਿਆਰਥਣਾਂ ਤੇ ਇਕ ਅਧਿਆਪਕਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ ਤੇ ਇਨ੍ਹਾਂ ਨੂੰ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦਾ ਗਿਆ। ਜ਼ਖ਼ਮੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਦੱਸਿਆ ਕਿ ਬੱਸ ਬੇਕਾਬੂ ਹੋ ਕੇ ਖ਼ੇਤਾਂ ਵਿਚ ਪਲਟ ਗਈ ਤੇ ਇਹ ਹਾਦਸਾ ਵਾਪਰ ਗਿਆ। ਸਿਵਲ ਹਸਪਤਾਲ ਜ਼ੀਰਾ ਦੇ ਡਾ. ਅਮਰਪ੍ਰੀਤ ਸਿੰਘ ਨੇ ਦੱਸਿਆ ਕਿ 3 ਜ਼ਖ਼ਮੀਆਂ 'ਚੋਂ 2 ਲੜਕੀਆਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਰੈਫਰ ਕਰ ਦਿੱਤਾ ਗਿਆ।