ਦਰਦਨਾਕ ਸੜਕ ਹਾਦਸੇ ਨੇ 5 ਧੀਆਂ ਤੋਂ ਖੋਹੀ ਮਾਂ, ਪਿਤਾ ਗੰਭੀਰ ਜ਼ਖਮੀ

Monday, Feb 22, 2021 - 09:05 AM (IST)

ਦਰਦਨਾਕ ਸੜਕ ਹਾਦਸੇ ਨੇ 5 ਧੀਆਂ ਤੋਂ ਖੋਹੀ ਮਾਂ, ਪਿਤਾ ਗੰਭੀਰ ਜ਼ਖਮੀ

ਪਾਤੜਾਂ (ਇੰਦਰਜੀਤ) : ਇੱਥੇ ਪਾਤੜਾਂ-ਮੂਨਕ ਰੋਡ ’ਤੇ ਪਿੰਡ ਸੇਲਵਾਲਾ ਨਜ਼ਦੀਕ ਟਰਾਲੇ ਅਤੇ ਕਾਰ ਦਰਮਿਆਨ ਹੋਏ ਭਿਆਨਕ ਹਾਦਸੇ ’ਚ ਕਾਰ ਸਵਾਰ ਇਕ ਜਨਾਨੀ ਦੀ ਦਰਦਨਾਕ ਮੌਤ ਹੋ ਗਈ, ਜਦੋਂ ਕਿ 4 ਲੋਕ ਗੰਭੀਰ ਰੂਪ ’ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਬਲਿਹਾਰ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਪਿੰਡ ਗੁਰਦਿਆਲਪੁਰਾ ਨੇ ਕਿਹਾ ਕਿ ਉਸ ਦਾ ਪੁੱਤਰ ਹਰਦੀਪ ਸਿੰਘ, ਨੂੰਹ ਸੰਦੀਪ ਕੌਰ ਅਤੇ 3 ਬੱਚੇ ਕਾਰ ’ਚ ਸਵਾਰ ਹੋ ਕੇ ਮੂਨਕ ਸਾਈਡ ਵੱਲ ਜਾ ਰਹੇ ਸਨ।

ਇਹ ਵੀ ਪੜ੍ਹੋ : ਨਹਿਰ 'ਚ ਛਾਲ ਮਾਰਨ ਵਾਲਾ ਖ਼ੁਦਕੁਸ਼ੀ ਨੋਟ ਲਿਖਣ ਵਾਲੀ ਨਾਬਾਲਗ ਕੁੜੀ ਜ਼ਿੰਦਾ ਮਿਲੀ

ਜਦੋਂ ਉਸ ਦਾ ਪੁੱਤਰ ਦੁਪਹਿਰ 2 ਵਜੇ ਦੇ ਕਰੀਬ ਪਿੰਡ ਸੇਲਵਾਲਾ ਨਜ਼ਦੀਕ ਗੁਰਦੁਆਰਾ ਨਾਨਕਸਰ ਤੋਂ ਥੋੜ੍ਹਾ ਅੱਗੇ ਪੁੱਜਾ ਤਾਂ ਇਕ ਤੇਜ਼ ਰਫਤਾਰ ਟਰਾਲੇ ਨਾਲ ਉਨ੍ਹਾਂ ਦੀ ਗੱਡੀ ਦੀ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ ਦੌਰਾਨ ਉਸ ਦੀ ਨੂੰਹ ਸੰਦੀਪ ਕੌਰ ਦੀ ਮੌਤ ਹੋ ਗਈ, ਜਦੋਂ ਕਿ ਪੁੱਤਰ ਹਰਦੀਪ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਅਤੇ ਤਿੰਨੋਂ ਬੱਚਿਆਂ ਦੇ ਵੀ ਗੰਭੀਰ ਸੱਟਾਂ ਲੱਗੀਆਂ।  

ਇਹ ਵੀ ਪੜ੍ਹੋ : ਮਾੜੀ ਖ਼ਬਰ : ਪਿੰਡ ਚੌਂਤਾ 'ਚ ਸਰਕਾਰੀ ਸਕੂਲ ਦੇ 30 ਵਿਦਿਆਰਥੀ 'ਕੋਰੋਨਾ' ਪੀੜਤ, ਬੰਦ ਕੀਤਾ ਗਿਆ ਸਕੂਲ

ਪਿੰਡ ਦੇ ਸਰਪੰਚ ਬੂਟਾ ਸਿੰਘ ਨੇ ਦੱਸਿਆ ਕਿ ਸੰਦੀਪ ਕੌਰ ਅਤੇ ਹਰਦੀਪ ਸਿੰਘ ਦੀਆਂ 5 ਧੀਆਂ ਹਨ ਅਤੇ ਇਸ ਦਰਦਨਾਕ ਹਾਦਸੇ ਨੇ ਜਿੱਥੇ 5 ਧੀਆਂ ਕੋਲੋਂ ਉਨ੍ਹਾਂ ਦੀ ਮਾਂ ਖੋਹ ਲਈ, ਉੱਥੇ ਹੀ ਪਿਤਾ ਹਰਦੀਪ ਸਿੰਘ ਦੀਆਂ ਦੋਵੇਂ ਬਾਹਾਂ ਟੁੱਟ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਪਰਿਵਾਰ ਆਜ਼ਾਦੀ ਘੁਲਾਟੀਏ ਦਾ ਪਰਿਵਾਰ ਹੈ ਅਤੇ ਹਰਦੀਪ ਸਿੰਘ ਦੇ ਦਾਦਾ ਨੇ ਦੇਸ਼ ਦੀ ਆਜ਼ਾਦੀ ਲਈ ਲੋਹਾ ਲਿਆ ਸੀ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਇਸ ਪਰਿਵਾਰ ਦੀ ਮਦਦ ਕਰਨ ਦੀ ਗੁਹਾਰ ਲਾਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ 'ਸਕੂਲਾਂ' 'ਤੇ ਸਖ਼ਤ ਹੋਇਆ ਸਿੱਖਿਆ ਮਹਿਕਮਾ, ਜਾਰੀ ਕੀਤੇ ਦਿਸ਼ਾ-ਨਿਰਦੇਸ਼

ਪੁਲਸ ਨੇ ਪੀੜਤ ਦੇ ਬਿਆਨਾਂ ’ਤੇ ਟਰਾਲਾ ਡਰਾਈਵਰ ਕਥਿਤ ਦੋਸ਼ੀ ਸੁਰਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਕਰਤਾਰਪੁਰ ਮੋਮੀਆਂ ਹਾਲ ਆਬਾਦ ਪਿੰਡ ਦਫ਼ਤਰੀਵਾਲਾ ਥਾਣਾ ਘੱਗਾ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਨੋਟ : ਪੰਜਾਬ 'ਚ ਤੇਜ਼ ਰਫ਼ਤਾਰੀ ਕਾਰਨ ਵਾਪਰ ਰਹੇ ਭਿਆਨਕ ਸੜਕ ਹਾਦਸਿਆਂ ਬਾਰੇ ਦਿਓ ਰਾਏ


 


author

Babita

Content Editor

Related News