ਦੀਨਾਨਗਰ ''ਚ ਭਿਆਨਕ ਹਾਦਸਾ, ਬੱਸ ਦੀ ਲਪੇਟ ''ਚ ਆਉਣ ਕਾਰਣ ਨੌਜਵਾਨ ਦੀ ਦਰਦਨਾਕ ਮੌਤ

Saturday, Jun 29, 2024 - 01:49 PM (IST)

ਦੀਨਾਨਗਰ ''ਚ ਭਿਆਨਕ ਹਾਦਸਾ, ਬੱਸ ਦੀ ਲਪੇਟ ''ਚ ਆਉਣ ਕਾਰਣ ਨੌਜਵਾਨ ਦੀ ਦਰਦਨਾਕ ਮੌਤ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਦੀਨਾਨਗਰ ਦੇ ਨੇੜੇ ਪਨਿਆੜ ਸ਼ੂਗਰ ਮਿੱਲ ਕੋਲ ਇਕ ਢਾਬੇ ਤੋਂ ਚਾਹ ਪੀਣ ਲਈ ਸੜਕ ਕਰਾਸ ਕਰਦੇ ਹੋਏ ਨੌਜਵਾਨ ਨੂੰ ਤੇਜ਼ ਰਫ਼ਤਾਰ ਬੱਸ ਨੇ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਸ਼ਿਕ ਅਲੀ ਪੁੱਤਰ ਬਾਰਸੂ ਵਾਸੀ ਚੱਕ ਦੀਸਾ ਚੌਧਰੀਆਂ ਥਾਣਾ ਰਾਜ ਬਾਗ ਜ਼ਿਲਾ ਕਠੂਆ (ਜੰਮੂ ਕਸ਼ਮੀਰ) ਨੇ ਦੱਸਿਆ ਕਿ ਮੇਰਾ ਭਤੀਜਾ ਸੱਤੂ ਆਪਣੀ ਸਵਿਫਟ ਕਾਰ 'ਤੇ ਸਵਾਰ ਹੋ ਕੇ ਅੰਮ੍ਰਿਤਸਰ ਨੂੰ ਜਾ ਰਿਹਾ ਸੀ ਜਦ ਉਹ ਸ਼ੂਗਰ ਮਿੱਲ ਪਨਿਆੜ ਸੜਕ ਦੀ ਸਾਈਡ 'ਤੇ ਗੱਡੀ ਖੜੀ ਕਰਕੇ ਫੌਜੀ ਢਾਬੇ ਤੋਂ ਚਾਹ ਪਾਣੀ ਪੀਣ ਲਈ ਰੋਡ ਕਰਾਸ ਕਰਨ ਲੱਗਾ ਤਾਂ ਗੁਰਦਾਸਪੁਰ ਵਾਲੀ ਸਾਈਡ ਤੋਂ ਆ ਰਹੀ ਇਕ ਪ੍ਰਾਈਵੇਟ ਬੱਸ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ। 

ਹਾਦਸੇ ਕਾਰਣ ਉਸਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਣ ਉਸਦੀ ਮੌਤ ਹੋ ਗਈ। ਪੁਲਸ ਵੱਲੋਂ ਜਾਂਚ ਪੜਤਾਲ ਕਰਨ ਉਪਰੰਤ ਮੁਦੱਈ ਦੇ ਬਿਆਨਾਂ ਦੇ ਅਧਾਰ 'ਤੇ ਬੱਸ ਚਾਲਕ ਨਰੇਸ਼ ਕੁਮਾਰ ਪੁੱਤਰ ਮਸ਼ਤ ਰਾਮ ਵਾਸੀ ਮਹਲੰਦਾ ਥਾਣਾ ਇੰਦੋਰਾ ਜ਼ਿਲ੍ਹਾ ਕਾਂਗੜਾ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Gurminder Singh

Content Editor

Related News